व्यापार

Blog single photo

ਵੋਡਾਫੋਨ-ਆਈਡੀਆ ਨੇ ਇਕ ਹਜ਼ਾਰ ਕਰੋੜ ਤੋਂ ਵੱਧ ਦਾ ਏਜੀਆਰ ਬਕਾਇਆ ਚੁਕਾਇਆ

20/02/2020


ਨਵੀਂ ਦਿੱਲੀ, 20 ਫਰਵਰੀ (ਹਿ.ਸ.)। ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੇ ਆਪਣੇ ਕੁਲ ਐਡਜਸਟਡ ਰੈਵੇਨਿਊ ((ਏਜੀਆਰ) ਬਕਾਇਆ ਦਾ ਇਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਦੂਰ ਸੰਚਾਰ ਵਿਭਾਗ (ਡੀਓਟੀ) ਨੂੰ ਕਰ ਦਿੱਤਾ ਹੈ। ਇਹ ਜਾਣਕਾਰੀ ਵੀਰਵਾਰ ਨੂੰ ਸੂਤਰਾਂ ਤੋਂ ਮਿਲੀ ਹੈ। ਜਿਕਰਯੋਗ ਹੈ ਕਿ ਸੁਪਰੀਮ ਕੋਰਟ ਦੀ ਸਖਤ ਝਾੜ ਅਤੇ ਦੂਰਸੰਚਾਰ ਵਿਭਾਗ ਦੇ ਅਲਟੀਮੇਟਮ ਤੋਂ ਬਾਅਦ ਵੋਡਾਫੋਨ-ਆਈਡੀਆ ਨੇ ਇਸ ਤੋਂ ਪਹਿਲਾਂ  ਏਜੀਆਰ ਦੇ ਖਾਤੇ ਵਿੱਚ 2500 ਕਰੋੜ ਰੁਪਏ ਅਦਾ ਕੀਤੇ ਸਨ। ਉੱਥੇ ਹੀ, ਕੰਪਨੀ 'ਤੇ ਲਗਭਗ 53000 ਕਰੋੜ ਦਾ ਕੁੱਲ ਅਡਜੱਸਟਿਡ ਰੈਵੇਨਿਊ ਹੈ।

ਦੂਰਸੰਚਾਰ ਵਿਭਾਗ ਦੇ ਇਕ ਸੂਤਰ ਨੇ ਦੱਸਿਆ ਕਿ ਟਾਟਾ ਟੈਲੀ ਸਰਵਿਸਿਜ਼ ਨੂੰ ਇਕ ਜਾਂ ਦੋ ਦਿਨਾਂ ਵਿਚ ਪੂਰੇ ਬਕਾਏ ਦੀ ਵਸੂਲੀ ਲਈ ਨੋਟਿਸ ਵੀ ਭੇਜੇ ਜਾਣਗੇ। ਕੰਪਨੀ ਨੇ ਸਰਕਾਰ ਨੂੰ 2,197 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ, ਜਦੋਂਕਿ ਦੂਰਸੰਚਾਰ ਵਿਭਾਗ ਦੇ ਅਨੁਸਾਰ ਕੁਲ ਬਕਾਇਆ 14,000 ਕਰੋੜ ਰੁਪਏ ਤੋਂ ਵੱਧ ਹੈ।

ਦੱਸ ਦੇਈਏ ਕਿ ਵੋਡਾਫੋਨ-ਆਈਡੀਆ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਏਜੀਆਰ ਦੇ ਬਕਾਏ ਦੇ ਭੁਗਤਾਨ ਦੇ ਭਾਰੀ ਦਬਾਅ ਵਿਚਾਲੇ ਦੋ ਦਿਨ ਪਹਿਲਾਂ ਦੂਰਸੰਚਾਰ ਸਕੱਤਰ ਨਾਲ ਮੁਲਾਕਾਤ ਕੀਤੀ ਸੀ। ਇਹ ਵੀ ਚਕਚਾ ਵਿਚ ਹੈ ਕਿ ਸੰਵੈਧਾਨਿਕ ਬਕਾਇਆ ਰਾਸ਼ੀ ਦੀ ਅਦਾਇਗੀ 'ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਵਿਚ ਦੇਰੀ ਹੋਣ 'ਤੇ ਡੀ.ਓ.ਟੀ. ਦੂਰ ਸੰਚਾਰ ਕੰਪਨੀਆਂ ਦੀ ਬੈਂਕ ਗਰੰਟੀ ਭੁਨਾ ਸਕਦੀ ਹੈ।

ਹਿੰਦੁਸਥਾਨ ਸਮਾਚਾਰ/ਪ੍ਰਜੇਸ਼ ਸ਼ੰਕਰ/ਕੁਸੁਮ 


 
Top