ट्रेंडिंग

Blog single photo

ਤਿੰਨ ਸਾਲ ਦੇ ਬਾਅਦ ਵੀ ਕਿਸਾਨ ਕਰਜ਼ਮਾਫ਼ੀ ਯੋਜਨਾ ਹਾਲੇ ਮੁਕੰਮਲ ਨਹੀਂ : ਮੁੱਖ ਮੰਤਰੀ

24/02/2020

ਚੰਡੀਗੜ੍ਹ, 24 ਫਰਵਰੀ (ਹਿ ਸ )- ਪੰਜਾਬ ਸਰਕਾਰ ਨੇ ਮੰਨਿਆ ਹੈ ਕਿ ਸਰਕਾਰ ਬਣਨ ਦੇ ਤਿੰਨ ਸਾਲ ਹੋਣ ਦੇ ਬਾਵਜੂਦ ਕਿਸਾਨਾਂ ਦੀ ਕਰਜ਼ ਮਾਫ਼ੀ ਦੀ ਯੋਜਨਾ ਹਾਲੇ ਮੁਕੰਮਲ ਨਹੀਂ ਹੋ ਸਕੀ ਹੈ । ਕਾਂਗਰਸ ਦੇ ਹੀ ਇਕ ਵਿਧਾਇਕ ਰਾਜ ਕੁਮਾਰ ਚੱਬੇਵਾਲ ਵੱਲੋਂ ਪੁੱਛੇ ਪ੍ਰਸ਼ਨ ਦੇ ਜੁਆਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 17 ਅਕਤੂਬਰ, 2017 ਨੂੰ ਜਾਰੀ ਨੋਟੀਫੀਕੇਸ਼ਨ ਅਨੁਸਾਰ, ਕਰਜ਼ਾ ਮੁਆਫੀ ਸਬੰਧੀ ਰਹਿੰਦੇ ਬਾਕੀ ਯੋਗ ਕੇਸ ਜਲਦੀ ਨਿਪਟਾ ਦਿੱਤੇ ਜਾਣਗੇ। ਇਹ ਵੀ ਦੱਸਿਆ ਗਿਆ ਕਿ ਸੂਬੇ ਦੇ ਗੈਰ ਖੇਤੀਬਾੜੀ ਖੇਤ ਮਜ਼ਦੂਰਾਂ ,ਜੋ ਮੁਢਲੀ ਸਹਿਕਾਰੀ ਖੇਤੀਬਾੜੀ ਸਭਾਵਾਂ ਨਾਲ ਜੁੜੇ ਹੋਏ ਹਨ, ਜਿੰਨ੍ਹਾਂ ਨੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲਿਆ ਹੈ, ਦਾ ਕਰਜ਼ਾ ਮੁਆਫ ਕਰਨ ਲਈ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ।


 
Top