मनोरंजन

Blog single photo

ਆਮਿਰ ਖਾਨ ਦੀ ਬੇਟੀ ਈਰਾ ਖਾਨ ਦੇ ਇਸ ਵੀਡੀਓ 'ਤੇ ਆਇਆ ਕੰਗਨਾ ਰਣੌਤ ਦਾ ਪ੍ਰਤੀਕਰਮ

12/10/2020
ਅਭਿਨੇਤਰੀ ਕੰਗਨਾ ਰਨੌਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਗੱਲ ਨੂੰ ਬੇਬਾਕੀ ਨਾਲ ਰਖਦੀ ਹੈ। ਹਾਲ ਹੀ ਵਿੱਚ, ਕੰਗਨਾ ਨੇ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਪਿਆਰੀ ਧੀ ਈਰਾ ਖਾਨ ਦੀ ਇੱਕ ਵੀਡੀਓ 'ਤੇ ਪ੍ਰਤੀਕ੍ਰਿਆ ਦਿੱਤੀ ਹੈ। ਦਰਅਸਲ, ਈਰਾ ਖਾਨ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ 'ਤੇ ਆਪਣੀ ਇਕ ਵੀਡੀਓ ਸੋਸ਼ਲ ਮੀਡੀਆ' ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿਚ ਈਰਾ ਨੇ ਡਿਪਰੈਸ਼ਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਡਿਪਰੈਸ਼ਨ ਵਿਚ ਹੈ।

ਹੁਣ ਈਰਾ ਦੇ ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਅਭਿਨੇਤਰੀ ਕੰਗਨਾ ਰਨੌਤ ਨੇ ਟਵੀਟ ਕੀਤਾ -' 16 ਸਾਲ ਦੀ ਉਮਰ ਵਿਚ, ਮੈਂ  ਐਸਿਡ ਨਾਲ ਸਾੜ੍ਹੀ ਗਈ ਆਪਣੀ ਭੈਣ ਦੀ ਦੇਖਭਾਲ ਅਤੇ ਮੀਡੀਆ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਰੀਹੀ ਸੀ। ਡਿਪਰੈਸ਼ਨ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਆਮ ਤੌਰ 'ਤੇ ਖਿੰਡੇ ਹੋਏ ਪਰਿਵਾਰ ਦੇ ਬੱਚਿਆਂ ਲਈ ਇਹ ਮੁਸ਼ਕਲ ਹੁੰਦਾ ਹੈ। ਰਵਾਇਤੀ ਪਰਿਵਾਰ ਪ੍ਰਣਾਲੀ ਬਹੁਤ ਮਹੱਤਵਪੂਰਨ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top