मनोरंजन

Blog single photo

HAPPY BIRTHDAY : ਕਿੰਗ ਖਾਨ ਨੂੰ ਬਾਲੀਵੁੱਡ ਨੇ ਖਾਸ ਅੰਦਾਜ ਵਿਚ ਕੀਤਾ ਜਨਮਦਿਨ ਵਿਸ਼

02/11/2019ਕੁਸੁਮ ਚੋਪੜਾ ਝਾ

ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁੱਖ ਖਾਨ 54 ਸਾਲ ਦੇ ਹੋ ਗਏ ਹਨ। ਸ਼ਨੀਵਾਰ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਦੁਨੀਆ ਭਰ ਤੋਂ ਵਧਾਈਆਂ ਮਿਲੀਆਂ। 

ਕਿੰਗ ਖਾਨ ਦੇ ਸਾਰੇ ਫੈਂਸ ਅੱਧੀ ਰਾਤ ਤੋਂ ਹੀ ਉਨ੍ਹਾਂ ਦੇ ਮੁੰਬਈ ਸਥਿਤ ਘਰ ਮਨੰਤ ਦੇ ਬਾਹਰ ਜੁਟੇ। ਇਹ ਲੋਕ ਆਪਣੇ ਪੰਸਦੀਦਾ ਸਟਾਰ ਲਈ ਹੱਥਾਂ ਵਿਚ ਪਿਆਰ ਦੇ ਸੁਨੇਹਾ, ਬੈਨਰਸ ਅਤੇ ਟੀ-ਸ਼ਰਟਾਂ ਲੈ ਕੇ ਪਹੁੰਚੇ ਸਨ। 

ਇਸੇ ਵਿਚਾਲੇ ਆਯੁਸ਼ਮਾਨ ਖੁਰਾਨਾ ਨੇ ਖਾਸ ਅੰਦਾਜ ਵਿਚ ਸ਼ਾਹਰੁੱਖ ਖਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਦਰਅਸਲ, ਅਪਕਮਿੰਗ ਫਿਲਮ ਬਾਲਾ ਵਿਚ ਆਯੁਸ਼ਮਾਨ ਐਸਆਰਕੇ ਦੇ ਫੈਨ ਦਾ ਰੋਲ ਨਿਭਾ ਰਹੇ ਹਨ। 
ਇਸ ਤੋਂ ਇਲਾਵਾ ਆਯੁਸ਼ਮਾਨ ਦੇ ਇਕ ਨਵੇਂ ਡਾਇਲਾਗ ਪ੍ਰੋਮੋ ਦੀ ਕਲਿਪ ਸ਼ੇਅਰ ਕੀਤੀ, ਜਿਸਨੂੰ ਦੇਖਣ ਤੋਂ ਬਾਅਦ ਤੁਹਾਡੀ ਫਿਲਮ ਦੇਖਣ ਦੀ ਉਤਸੁਕਤਾ ਹੋਰ ਵੀ ਵੱਧ ਜਾਵੇਗੀ। ਹਿੰਦੁਸਥਾਨ ਸਮਾਚਾਰ/ਕੁਸੁਮ


 
Top