मनोरंजन

Blog single photo

ਪੰਜਾਬ ਦੀ ਧੜਕਨ ਹਿਮਾਂਸ਼ੀ ਦੀ ਬਿੱਗ ਬਾਸ-13 'ਚ ਵਾਈਲਡ ਕਾਰਡ ਐਂਟਰੀ, ਸ਼ਹਿਨਾਜ ਦੇ ਉਡੇ ਹੋਸ਼

04/11/2019


ਬਿੱਗ ਬਾਸ-13 ਵਿਚ ਐਤਵਾਰ ਦੀ ਰਾਤ ਪੰਜਾਬ ਦੀ ਧੜਕਨ ਹਿਮਾਂਸ਼ੀ ਖੁਰਾਣਾ ਨੂੰ ਦੇਖ ਕੇ ਸ਼ਹਿਨਾਜ਼ ਦੇ ਹੋਸ਼ ਉੱਡ ਗਏ। ਹਿਮਾਂਸ਼ੀ ਨੂੰ ਦੇਖਦਿਆਂ ਹੀ ਸ਼ਹਿਨਾਜ ਰੋ-ਰੋ ਕੇ ਕਹਿਣ ਲੱਗੀ, ਮੈਂ ਨਹੀਂ ਇਥੇ ਰਹਿਣਾ ! 

ਦਰਅਸਲ, ਐਤਵਾਰ ਰਾਤ ਨੂੰ ਕੁਝ ਹੋਰ ਪ੍ਰਤੀਭਾਗੀਆਂ ਦੀ ਵਾਈਲਡ ਕਾਰਡ ਐਂਟਰੀ ਹੋਈ। ਇਹਨਾਂ ‘ਚ ਇੱਕ ਅਜਿਹੀ ਕੰਟਸਟੇਂਟ ਹੈ, ਜਿਸ ਨੂੰ ਦੇਖ ਸ਼ਹਿਨਾਜ਼ ਗਿੱਲ ਦੇ ਹੋਸ਼ ਉੱਡ ਗਏ ਹਨ। ਦਰਅਸਲ ਸ਼ਹਿਨਾਜ਼ ਗਿੱਲ ਅਤੇ ਹਿਮਾਂਸ਼ੀ ਖੁਰਾਣਾ ਇਕ ਦੂਜੇ ਦੀਆਂ ਧੁਰ ਵਿਰੋਧੀ ਰਹੀਆਂ ਹਨ । ਸ਼ੋਅ ਤੋਂ ਪਹਿਲਾਂ ਵੀ ਦੋਵਾਂ ਦੀ ਸੋਸ਼ਲ ਮੀਡੀਆ ‘ਤੇ ਤਿੱਖੀ ਬਹਿਸ ਵੀ ਹੋ ਗਈ ਸੀ, ਜਿਸ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ ਸੀ।

ਹਿਮਾਂਸ਼ੀ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। 27 ਨਵੰਬਰ 1991 ਨੂੰ ਜੰਮੀ ਹਿਮਾਂਸ਼ੀ ਪੰਜਾਬੀ ਫਿਲਮ ਸਾਡਾ ਹੱਕ ਤੋਂ ਬਤੌਰ ਐਕਟ੍ਰੇਸ ਕਾਫੀ ਮਸ਼ਹੂਰ ਹੋਈ ਸੀ। ਹਿਮਾਂਸ਼ੀ ਦੇ ਦੋ ਭਰਾ ਹਨ। ਉਨ੍ਹਾਂ ਦੇ ਪਿਤਾ ਪੇਸ਼ੇ ਤੋਂ ਸਰਕਾਰੀ ਮੁਲਾਜਮ ਹਨ। ਹਿਮਾਂਸੀ ਉੱਤੇ ਸਭ ਤੋਂ ਵੱਧ ਅਸਰ ਉਨ੍ਹਾਂ ਦੀ ਮਾਂ ਦਾ ਹੈ।  


ਹਿੰਦੁਸਥਾਨ ਸਮਾਚਾਰ/ਕੁਸੁਮ 


 
Top