क्षेत्रीय

Blog single photo

ਹੈਰੋਇਨ ਦੀ ਤਸਕਰੀ ਵਿੱਚ ਗ੍ਰਿਫਤਾਰ ਕੀਤੇ ਗਏ ਆਰੋਪੀ ਭਗਵਾਨ ਸਿੰਘ ਦਾ ਨਿਰਮਲ ਅਖਾੜੇ ਨਾਲ ਕੋਈ ਸਬੰਧ ਨਹੀਂ - ਸ੍ਰੀ ਮਹੰਤ ਗਿਆਨ ਦੇਵ ਸਿੰਘ

11/05/2020

ਬਠਿੰਡਾ 11 ਮਈ (ਹਿ ਸ) ਸ੍ਰੀ ਪੰਚਾਇਤੀ ਅਖਾੜਾ ਨਿਰਮਲ ਦੇ ਮੁੱਖੀ ਸ੍ਰੀ ਮਹੰਤ ਸਵਾਮੀ ਗਿਆਨ ਦੇਵ ਸਿੰਘ ਮਹਾਰਾਜ ਨੇ ਕਿਹਾ ਹੈ ਕਿ ਕੁੱਝ ਅਸਮਾਜਿਕ ਤੱਤ ਲਗਾਤਾਰ ਅਖਾੜੇ ਦੀ ਛਵੀ ਨੂੰ ਖਰਾਬ ਕਰਨ ਦਾ ਯਤਨ ਕਰ ਰਹੇ ਹਨ ਲੁਧਿਆਣਾ ਵਿਖੇ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਪੁਲੀਸ ਵਲੋਂ ਗ੍ਫ਼ਿਤਾਰ ਕੀਤੇ ਗਏ ਭਗਵਾਨ ਸਿੰਘ ਨੂੰ ਨਿਰਮਲ ਅਖਾੜੇ ਨਾਲ ਸਬੰਧਤ ਅਤੇ ਨਿਰਮਲ ਰਿਸ਼ੀ ਆਸ਼ਰਮ ਜਗਰਾਉਂ ਦਾ ਮੁਖੀ ਦੱਸਿਆ ਜਾ ਰਿਹਾ ਹੈ । ਇਹ ਸਰਾਸਰ ਗ਼ਲਤ ਹੈ ਅਸਲ ਵਿੱਚ ਰਿਸ਼ੀ ਆਸ਼ਰਮ ਜਗਰਾਉਂ ਦੇ ਮੁਖੀ ਸੰਤ ਰਾਮ ਸਿੰਘ ਜੀ ਹਨ ਕਿਉਂਕਿ ਨਿਰਮਲ ਅਖਾੜਾ ਨਿਰਮਲ ਭੇਖ ਨੇ ਰਿਸ਼ੀ ਆਸ਼ਰਮ ਜਗਰਾਉਂ ਦਾ ਮੁੱਖੀ ਸੰਤ ਰਾਮ ਸਿੰਘ ਜੀ ਨੂੰ ਥਾਪਿਆ ਸੀ । ਪਰ ਭਗਵਾਨ ਸਿੰਘ ਜਬਰਨ ਡੇਰੇ ਵਿੱਚ ਕਾਬਜ ਸੀ। ਐਸੇ ਅਸਮਾਜਿਕ ਤੱਤਾਂ ਨੂੰ ਸੰਤ ਕਹਿਣਾ ਵੀ ਸੰਤ ਮਹਾਂ ਪੁਰਖਾਂ ਦੀ ਛਵੀ ਨੂੰ ਖਰਾਬ ਕਰਨਾ ਹੈ । 

ਉਨ•ਾਂ ਨੇ ਮੀਡੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਮਾਚਾਰ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਸਾਰੇ ਤੱਤਾਂ ਨੂੰ ਚੰਗੀ ਤਰ•ਾਂ ਜਾਂਚ ਕਰ ਲੈਣੀ ਚਾਹੀਦੀ ਹੈ ਕਿਉਂਕਿ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਨਿਰਮਲ ਸੰਪਰਦਾਇ ਦੇ ਮਹਾਨ ਸੰਤ ਪਰੰਪਰਾ ਅਤੇ ਵਿਰਾਸਤ ਹੈ । ਦੇਸ਼ ਭਰ ਵਿੱਚ ਅਖਾੜੇ ਦੇ ਲੱਖਾਂ ਕਰੋੜਾਂ ਸ਼ਰਧਾਲੂ ਹਨ ਗਲਤ ਤੱਥਾਂ ਦੇ ਪ੍ਰਸਾਰਿਤ ਹੋਣ ਨਾਲ ਉਨ•ਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ।
ਨਿਰਮਲ ਅਖਾੜੇ ਦੇ ਕੋਠਾਰੀ ਸੰਤ ਜਸਵਿੰਦਰ ਸਿੰਘ ਸ਼ਾਸਤਰੀ ਨੇ ਕਿਹਾ ਕਿ ਪੰਜਾਬ ਲੁਧਿਆਣਾ ਵਿੱਚ ਉਸ ਦੁਆਰਾ ਨਸ਼ੇ ਕਾਰੋਬਾਰ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਅਖੌਤੀ ਡੇਰਾ ਮੁਖੀ ਭਗਵਾਨ ਸਿੰਘ ਦਾ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਨਾਲ ਕੋਈ ਸਬੰਧ ਨਹੀਂ ਹੈ ਉਨ•ਾਂ ਕਿਹਾ ਕਿ ਪੰਜਾਬ ਪੁਲੀਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਭਗਵਾਨ ਸਿੰਘ ਸਾਧੂ ਨਹੀਂ ਹੈ ਬਲਕਿ ਸਾਧੂ ਦਾ ਚੋਲਾ ਧਾਰਨ ਕਰਕੇ ਸਮਾਜ ਨੂੰ ਭਰਮਿਤ ਕਰਨ ਵਾਲਾ ਹੈ । ਭਗਵਾਨ ਸਿੰਘ ਪੰਚਾਇਤੀ ਅਖਾੜਾ ਨਿਰਮਲ ਹਰਿਦੁਆਰ ਉੱਪਰ ਪਿਛਲੇ ਦਿਨੀ ਕਬਜ਼ਾ ਕਰਨ ਦੀ ਕੋਸ਼ਿਸ਼ਾਂ ਕਰਨ ਵਾਲੇ ਗੁੱਟ ਨਾਲ ਸਬੰਧਿਤ ਹੈ । ਪਿਛਲੇ ਦਿਨੀਂ ਕਨਖਲ ਹਰਿਦੁਆਰ ਵਿਖੇ ਅਤੇ ਅਖਾੜੇ ਦੀ ਬ੍ਰਾਂਚ ਏਕੜ ਕਲਾਂ ਉੱਤੇ ਨਜਾਇਜ਼ ਕਬਜ਼ਾ ਕਰਨ ਦੇ ਜਿਹੜੇ ਲੋਕਾਂ ਨੇ ਪ
ਯਤਨ ਕੀਤੇ ਸੀ ਉਨ•ਾਂ ਵਿੱਚ ਭਗਵਾਨ ਸਿੰਘ ਵੀ ਸ਼ਾਮਲ ਸੀ ਉਸ ਮੌਕੇ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਅਖਾੜੇ ਨੇ ਇਨ•ਾਂ ਦੇ ਗਲਤ ਇਰਾਦਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਸੀ । ਇਸ ਕਰਕੇ ਇਸ ਨੂੰ ਪੰਚਾਇਤੀ ਅਖਾੜਾ ਨਿਰਮਲ ਨਾਲ ਜੋੜਿਆ ਜਾਣਾ ਪੂਰੀ ਤਰ•ਾਂ ਗਲਤ ਹੈ ਇਸ ਨਾਲ ਅਖਾੜੇ ਦੀ ਛਵੀ ਖਰਾਬ ਹੋਣ ਦੇ ਨਾਲ ਨਾਲ ਸੰਤਾਂ ਦੀ ਮਾਣ ਮਰਿਆਦਾ ਨੂੰ ਵੀ ਭਾਰੀ ਠੇਸ ਪਹੁੰਚੀ ਹੈ । ਉਨ•ਾਂ ਨੇ ਕਿਹਾ ਕਿ ਪੰਜਾਬ ਪੁਲਸ ਨੂੰ ਵੀ ਇਸ ਤੱਥ ਤੋਂ ਜਾਣੂ ਕਰਾ ਦਿੱਤਾ ਗਿਆ ਹੈ 
ਸ੍ਰੀ ਨਿਰਮਲ ਪੰਚਾਇਤੀ ਅਖਾੜਾ ਨਿਰਮਲੇ ਸੰਤ ਮਹਾਂਪੁਰਖਾਂ ਦੀ ਮਹਾਨ ਸਥਲੀ ਸਥਾਨ ਰਿਹਾ ਹੈ ਅਤੇ ਸਦਾ ਹੀ ਮਾਨਵ ਕਲਿਆਣ ਕਾਰਜਾਂ ਵਿੱਚ ਯੋਗਦਾਨ ਪਾਉਂਦਾ ਰਿਹਾ ਹੈ । ਦੇਸ਼ ਭਰ ਵਿੱਚ ਅਖਾੜੇ ਦੀਆਂ ਸਾਰੀਆਂ ਬਰਾਂਚਾਂ ਧਰਮ ਪ੍ਰਚਾਰ ਅਤੇ ਸੇਵਾ ਕਾਰਜਾਂ ਵਿੱਚ ਯੋਗਦਾਨ ਪਾ ਰਹੀਆਂ ਹਨ ਉਨ•ਾਂ ਨੇ ਕਿਹਾ ਕਿ ਸੰਤਾਂ ਦਾ ਚੋਲਾ ਧਾਰਨ ਕਰ ਅਪਰਾਧਿਕ ਕਾਰਜ ਵਾਲੇ ਕਿਸੇ ਵੀ ਵਿਅਕਤੀ ਨੂੰ ਅਖਾੜੇ ਨਾਲ ਜੋੜਨਾ ਨਿਰਮਲਾ ਅਖਾੜਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ।
ਮਹੰਤ ਸਤਨਾਮ ਸਿੰਘ ਅਤੇ ਮਹੰਤ ਅਮਨਦੀਪ ਸਿੰਘ ਜੀ ਨੇ ਕਿਹਾ ਕਿ ਸਾਧੂ ਝੋਲੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਿਹੀਆਂ ਅਪਰਾਧਿਕ ਗਤੀਵਿਧੀਆਂ ਕਰਨ ਵਾਲੇ ਦਾ ਸਾਡੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਤੇ ਅਖਾੜੇ ਦੀ ਪਰੰਪਰਾ ਨੂੰ ਮਲੀਨ ਨਹੀਂ ਹੋਣ ਦਿੱਤਾ ਜਾਵੇਗਾ । ਇਸ ਦੌਰਾਨ ਮੌਜੂਦ ਰਹੇ ਸੰਤ ਖੇਮ ਸਿੰਘ ਸੰਤ ਸੁਖਮਨ ਸਿੰਘ ਸੰਤ ਰਾਮ ਸਰੂਪ ਸਿੰਘ ਸੰਤ ਸੋਹਨ ਸਿੰਘ ਸੰਤ ਸੁਖਦੇਵ ਸਿੰਘ ਸੰਤ ਨਿਰਮਲ ਸਿੰਘ ਸੰਤ ਝੰਡਾ ਸਿੰਘ ਆਦਿ ਸਾਰੇ ਸਾਧੂ ਸੰਤਾਂ ਨੇ ਇਸ ਅਸਮਾਜਿਕ ਤੱਤ ਭਗਵਾਨ ਸਿੰਘ ਦਾ ਸਬੰਧ ਨਿਰਮਲ ਅਖਾੜੇ ਨਾਲ ਜੋੜੇ ਜਾਣ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ। 
ਹਿੰਦੁਸਥਾਨ ਸਮਾਚਾਰ/ਪੀਐਸ ਮਿੱਠਾ / ਨਰਿੰਦਰ ਜੱਗਾ 
 
Top