मनोरंजन

Blog single photo

ਮਾਡਲ ਨੇ ਸਾਜਿਦ ਖ਼ਾਨ 'ਤੇ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼

12/09/2020



ਫਿਲਮ ਡਾਇਰੈਕਟਰ ਸਾਜ਼ਿਦ ਖ਼ਾਨ 'ਤੇ ਇਕ ਮਾਡਲ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਮਾਡਲ ਨੇ ਇੰਸਟਾਗ੍ਰਾਮ 'ਤੇ ਇਕ ਲੰਬੇ ਪੋਸਟ ਰਾਹੀਂ ਸਾਜ਼ਿਦ 'ਤੇ ਇਹ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਲਿਖਿਆ ਕਿ ਉਹ ਚੁੱਪ ਰਹੀ, ਅਜਿਹਾ ਇਸ ਲਈ ਕੀਤਾ ਕਿਉਂਕਿ ਇੰਡਸਟਰੀ ਵਿਚ ਉਨ੍ਹਾਂ ਦਾ ਕੋਈ ਅਪਣਾ ਨਹੀਂ ਹੈ। ਉੱਥੇ ਹੀ ਆਪਣੇ ਪਰਿਵਾਰ ਲਈ ਉਨ੍ਹਾਂ ਦਾ ਕੰਮ ਕਰਨਾ ਜ਼ਰੂਰੀ ਸੀ। ਹੁਣ ਮਾਤਾ-ਪਿਤਾ ਉਨ੍ਹਾਂ ਨਾਲ ਨਹੀਂ ਹਨ।

ਅਜਿਹੇ ਵਿਚ ਹੁਣ ਉਹ ਨਿਰਦੇਸ਼ਕ ਸਾਜ਼ਿਦ ਖਾਨ ਖ਼ਿਲਾਫ਼ ਬੋਲ ਸਕਦੀ ਹੈ। ਉਨ੍ਹਾਂ ਨੇ ਅੱਗੇ ਲਿਖਿਆ, 'ਸਾਜ਼ਿਦ ਖ਼ਾਨ ਨੇ ਸਿਰਫ਼ 17 ਸਾਲ ਦੀ ਉਮਰ ਵਿਚ ਮੇਰਾ ਸ਼ੋਸ਼ਣ ਕੀਤਾ। ਉਹ ਮੇਰੇ ਨਾਲ ਅਸ਼ਲੀਲ ਗੱਲਾਂ ਕਰਦੇ ਸਨ। ਇਹੀ ਨਹੀਂ ਉਨ੍ਹਾਂ ਨੇ ਮੈਨੂੰ ਆਪਣੇ ਸਾਹਮਣੇ ਕੱਪੜੇ ਬਦਲਣ ਲਈ ਵੀ ਕਿਹਾ। ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਇਹ ਸਭ ਕਰਦੀ ਹਾਂ ਤਾਂ ਉਹ ਮੈਨੂੰ ਆਪਣੀ ਆਉਣ ਵਾਲੀ ਫਿਲਮ 'ਹਾਉਸਫੁੱਲ' ਵਿਚ ਰੋਲ ਦੇਣਗੇ। ਰੱਬ ਜਾਣਦਾ ਹੈ ਕਿ ਇਹ ਸਭ ਉਸ ਨੇ ਕਿੰਨੀਆਂ ਲੜਕੀਆਂ ਨਾਲ ਕੀਤਾ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਜੇਲ੍ਹ ਦੇ ਅੰਦਰ ਹੋਣਾ ਚਾਹੀਦਾ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top