भारत

Blog single photo

ਨੱਡਾ ਅਤੇ ਸ਼ਾਹ ਨੇ ਜਗਮੋਹਨ ਦੇ ਦੇਹਾਂਤ 'ਤੇ ਸੋਗ ਕੀਤਾ

04/05/2021ਨਵੀਂ ਦਿੱਲੀ, 04 ਮਈ (ਹਿ.ਸ.)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ ਪੀ ਨੱਡਾ ਨੇ ਸਾਬਕਾ ਕੇਂਦਰੀ ਮੰਤਰੀ ਜਗਮੋਹਨ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਦੇਸ਼ ਲਈ ਵੱਡਾ ਘਾਟਾ ਹੈ।

ਮੰਗਲਵਾਰ ਨੂੰ ਆਪਣੇ ਸ਼ੋਕ ਸੰਦੇਸ਼ ਵਿਚ ਨੱਡਾ ਨੇ ਕਿਹਾ, “ਜਗਮੋਹਨ ਜੀ ਇਕ ਉੱਤਮ ਪ੍ਰਸ਼ਾਸਕ ਅਤੇ ਉੱਘੇ ਵਿਦਵਾਨ ਸਨ। ਉਨ੍ਹਾਂ ਨੇ ਕੇਂਦਰੀ ਮੰਤਰੀ, ਦਿੱਲੀ ਅਤੇ ਗੋਆ ਦੇ ਉਪ ਰਾਜਪਾਲ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ ਵਜੋਂ ਸੇਵਾ ਨਿਭਾਈ। ਉਨ੍ਹਾਂ ਦੀ ਮੌਤ ਕੌਮ ਦਾ ਬਹੁਤ ਵੱਡਾ ਘਾਟਾ ਹੈ। ”

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੁਖ ਜ਼ਾਹਰ ਕੀਤਾ, “ਜਗਮੋਹਨ ਜੀ ਨੂੰ ਜੰਮੂ-ਕਸ਼ਮੀਰ ਦੇ ਰਾਜਪਾਲ ਵਜੋਂ ਉਨ੍ਹਾਂ ਦੇ ਸ਼ਾਨਦਾਰ ਕਾਰਜਕਾਲ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਹ ਇਕ ਸਮਰੱਥ ਪ੍ਰਸ਼ਾਸਕ ਅਤੇ ਇਕ ਸਮਰਪਤ ਸਿਆਸਤਦਾਨ ਸੀ ਜਿਨ੍ਹਾਂ ਨੇ ਰਾਸ਼ਟਰ ਦੀ ਸ਼ਾਂਤੀ ਅਤੇ ਤਰੱਕੀ ਲਈ ਅਹਿਮ ਫੈਸਲੇ ਲਏ। ”

ਪ੍ਰਬੰਧਕ ਤੋਂ ਸਿਆਸਤਦਾਨ ਬਣੇ ਜਗਮੋਹਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। 93 ਸਾਲਾ ਜਗਮੋਹਨ ਨੇ ਸੋਮਵਾਰ ਨੂੰ ਦਿੱਲੀ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਖਬਰ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ ਹੈ।

ਜਗਮੋਹਨ ਨੇ ਕਸ਼ਮੀਰ ਵਿੱਚ ਗਵਰਨਰ ਦੇ ਤੌਰ ਤੇ ਦੋ ਵਾਰ 1984 ਤੋਂ 89 ਤੱਕ  ਅਤੇ 1990 ਵਿੱਚ ਫਿਰ ਜਨਵਰੀ ਤੋਂ ਮਈ ਤੱਕ ਸੇਵਾ ਨਿਭਾਈ। ਉਨ੍ਹਾਂ ਨੇ ਦਿੱਲੀ ਅਤੇ ਗੋਆ ਦੇ ਉਪ ਰਾਜਪਾਲ ਵਜੋਂ ਵੀ ਸੇਵਾਵਾਂ ਨਿਭਾਈਆਂ। ਉਨ੍ਹਾਂਨੇ 17 ਫਰਵਰੀ 1980 ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਅਤੇ 30 ਮਾਰਚ 1981 ਤੱਕ ਇਸ ਅਹੁਦੇ ‘ਤੇ ਰਹੇ। ਫਿਰ ਉਨ੍ਹਾਂਨੇ 31 ਮਾਰਚ 1981 ਤੋਂ 29 ਅਗਸਤ 1982 ਤੱਕ ਗੋਆ ਦੇ ਉਪ ਰਾਜਪਾਲ ਵਜੋਂ ਸੇਵਾ ਨਿਭਾਈ। ਉਹ ਲੋਕ ਸਭਾ ਲਈ ਵੀ ਚੁਣੇ ਗਏ ਅਤੇ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਕੇਂਦਰੀ ਸ਼ਹਿਰੀ ਵਿਕਾਸ ਅਤੇ ਸੈਰ-ਸਪਾਟਾ ਮੰਤਰੀ ਵਜੋਂ ਸੇਵਾ ਨਿਭਾਈ।

ਹਿੰਦੁਸਥਾਨ ਸਮਾਚਾਰ/ਅਜੀਤ/ਕੁਸੁਮ


 
Top