भारत

Blog single photo

ਉਪ ਰਾਸ਼ਟਰਪਤੀ ਨੇ ਜਗਮੋਹਨ ਦੀ ਮੌਤ ‘ਤੇ ਜ਼ਾਹਰ ਕੀਤਾ ਦੁੱਖ

04/05/2021ਨਵੀਂ ਦਿੱਲੀ, 04 ਮਈ (ਹਿ.ਸ.)। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਜਗਮੋਹਨ ਮਲਹੋਤਰਾ ਦੇ ਦੇਹਾਂਤ ‘ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਰਾਜਪਾਲ ਵਜੋਂ ਉਨ੍ਹਾਂ ਦੇ ਵਿਲੱਖਣ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਜਗਮੋਹਨ ਦੀ ਸੋਮਵਾਰ ਨੂੰ ਦਿੱਲੀ ਵਿੱਚ ਮੌਤ ਹੋ ਗਈ। ਉਹ 93 ਸਾਲਾਂ ਦੇ ਸਨ। ਪ੍ਰਬੰਧਕ ਤੋਂ ਸਿਆਸਤਦਾਨ ਬਣੇ ਜਗਮੋਹਨ ਮਲਹੋਤਰਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਟਵੀਟ ਕੀਤਾ, “ਜਗਮੋਹਨ ਦੀ ਮੌਤ ਬਾਰੇ ਜਾਣ ਕੇ ਡੂੰਘਾ ਦੁੱਖ ਹੋਇਆ। ਜੰਮੂ-ਕਸ਼ਮੀਰ ਦੇ ਰਾਜਪਾਲ ਵਜੋਂ ਰਾਸ਼ਟਰ ਲਈ ਉਨ੍ਹਾਂ ਦੇ ਅਸਾਧਾਰਣ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਮੌਤ ਨਾਲ, ਦੇਸ਼ ਇੱਕ ਸ਼ਾਨਦਾਰ ਪ੍ਰਬੰਧਕ ਗੁਆ ਬੈਠਾ ਹੈ। ”

ਹਿੰਦੁਸਥਾਨ ਸਮਾਚਾਰ/ਸੁਸ਼ੀਲ/ਕੁਸੁਮ


 
Top