अंतरराष्ट्रीय

Blog single photo

11 ਅਕਤੂਬਰ ਨੂੰ ਭਾਰਤ ਦੌਰੇ 'ਤੇ ਆਉਣਗੇ ਜਿਨਪਿੰਗ, ਵਿਚਾਰੇ ਜਾਣਗੇ ਕਈ ਅਹਿਮ ਮੁੱਦੇ

09/10/2019ਨਵੀਂ ਦਿੱਲੀ, 09 ਅਕਤੂਬਰ (ਹਿ.ਸ)। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 11 ਅਕਤੂਬਰ ਨੂੰ ਦੋ ਦਿਨਾਂ ਲਈ ਭਾਰਤ ਆ ਰਹੇ ਹਨ। ਇਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਲ ਉਨ੍ਹਾਂ ਦੀ ਦੂਜੀ ਗੈਰ ਰਸਮੀ ਸਿਖਰ ਸੰਮੇਲਨ ਹੋਵੇਗਾ। ਵਿਦੇਸ਼ ਮੰਤਰਾਲੇ ਨੇ  ਬੁੱਧਵਾਰ ਨੂੰ ਇਹ ਐਲਾਨ ਕੀਤਾ। ਮੁਲਾਕਾਤ ਲਈ ਚਿਨਪਿੰਗ ਨਾਲ ਗੁਆਂਢੀ ਮੁਲਕ ਦੇ ਸੀਨੀਅਰ ਆਗੂ ਵੀ ਆਉਣਗੇ। ਮੀਟਿੰਗ ਵਿਚ ਅੱਤਵਾਦ ਦੇ ਹਰ ਪਹਿਲੂ ਤੇ ਗੱਲਬਾਤ ਹੋਵੇਗੀ। ਇਸ ਵਿਚਾਲੇ ਖਬਰ ਇਹ ਵੀ ਹੈ ਕਿ ਭਾਰਤ ਅਤੇ ਚੀਨ ਦਿਸੰਬਰ ਵਿਚ ਅੱਤਵਾਦ ਵਿਰੋਧੀ ਟ੍ਰੇਨਿੰਗ ਵੀ ਕਰਨਗੇ। 

ਇਸ ਸਿਖ਼ਰ ਸੰਮੇਲਨ ਦੀ ਸੁਰੱਖਿਆ ਲਈ ਬਹੁਤ ਕਰੜੇ ਇੰਤਜ਼ਾਮ ਕੀਤੇ ਗਏ ਹਨ। ਜਿਨਪਿੰਗ ਦੇ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮਾਂ ਰਾਹੀਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਚੀਨ ਦੇ ਰਾਸ਼ਟਰਪਤੀ ਦੀ ਆਮਦ ਦੌਰਾਨ ਹਵਾਈ ਅੱਡੇ ਉੱਤੇ ਕਿਸੇ ਘਰੇਲੂ ਜਾਂ ਕੌਮਾਂਤਰੀ ਹਵਾਈ ਜਹਾਜ਼ਾਂ ਦੀ ਕੋਈ ਆਵਾਜਾਈ ਨਹੀਂ ਹੋਵੇਗੀ। ਇਸ ਬਾਰੇ ਏਅਰਲਾਈਨਜ਼ ਦੀਆਂ ਉਡਾਣਾਂ ਦੇ ਸਮੇਂ ਨੂੰ ਉਸੇ ਹਿਸਾਬ ਨਾਲ ਤੈਅ ਕਰਨ ਦੀ ਸਲਾਹ ਦਿੱਤੀ ਗਈ ਹੈ।

ਜਿਨਪਿੰਗ ਭਾਰਤੀ ਪੀਐੱਮ ਦੇ ਬੁਲਾਵੇ ਤੇ ਭਾਰਤ ਆ ਰਹੇ ਹਨ। ਇਹ ਗੈਰ ਰਸਮੀ ਬੈਠਕ ਹੋਵੇਗੀ, ਜਿਸ ਵਿਚ ਕਿਸੇ ਵੀ ਸਮਝੌਤੇ ਜਾਂ ਐੱਮਓਯੂ ਤੇ ਹਸਤਾਖਰ ਨਹੀਂ ਹੋਣਗੇ। ਮੰਤਰਾਲੇ ਨੇ ਕਿਹਾ ਹੈ ਕਿ ਇਹ ਸਿਖਰ ਸੰਮੇਲਨ ਦੋਵੇਂ ਆਗੂਆਂ ਨੂੰ ਦੁਵੱਲੇ, ਖੇਤਰੀ ਅਤੇ ਕੌਮਾਂਤਰੀ ਅਹਿਮੀਅਤ ਦੇ ਵਿਆਪਕ ਮੁੱਦਿਆਂ ਤੇ ਗੱਲਬਾਤ ਜਾਰੀ ਰਖਣ ਦਾ ਮੌਕਾ ਮੁਹਇਆ ਕਰਵਾਵੇਗੀ। ਹਾਂ, ਇਸ ਬੈਠਕ ਵਿਚ ਅੱਤਵਾਦ ਨੂੰ ਫੰਡਿੰਗ, ਉਸਦੇ ਹਿਮਾਇਤੀ ਦੇਸ਼ਾਂ, ਸਰੋਤ 'ਤੇ ਗੱਲਬਾਤ ਜਰੂਰ ਹੋਵੇਗੀ। 

  
ਹਿੰਦੁਸਥਾਨ ਸਮਾਚਾਰ/ਕੁਸੁਮ


 
Top