अंतरराष्ट्रीय

Blog single photo

ਅਲਕਾਇਦਾ ਅੱਤਵਾਦੀ ਆਸਿਮ ਉਮਰ ਅਫਗਾਨਿਸਤਾਨ 'ਚ ਢੇਰ

09/10/2019

ਕਾਬੁਲ, 09 ਅਕਤੂਬਰ (ਹਿ.ਸ)। ਅੱਤਵਾਦੀ ਜੱਥੇਬੰਦੀ ਅਲਕਾਇਦਾ ਦੀ ਦੱਖਣੀ ਏਸ਼ੀਆਈ ਇਕਾਈ ਦਾ ਮੁਖੀ ਆਸਿਮ ਉਮਰ ਅਮਰੀਕੀ ਅਤੇ ਅਫਗਾਨਿਸਤਾਨੀ ਫੋਜ ਦੀ ਸੰਯੁਕਤ ਮੁਹਿੰਮ ਵਿਚ ਦੱਖਣੀ ਅਫਗਾਨਿਸਤਾਨ ਵਿਚ ਮਾਰਿਆ ਗਿਆ ਹੈ। ਅਫਗਾਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸਦੀ ਪੁਸ਼ਟੀ ਕੀਤੀ ਹੈ। ਆਸਿਮ ਉਮਰ ਅਲਕਾਇਦਾ ਦਾ ਇੰਡੀਅਨ ਸਬਕਾਨਟੀਨੇਂਟ ਦਾ ਚੀਫ ਸੀ। 

ਆਸਿਫ ਨੂੰ ਅਫਗਾਨਿਸਤਾਨ ਦੇ ਮੂਸਾ ਕਲਾ ਜਿਲ੍ਹੇ ਵਿਚ ਬੀਤੇ ਮਹੀਨੇ ਹੋਏ ਇਕ ਆਪਰੇਸ਼ਨ ਵਿਚ ਅਮਰੀਕੀ ਫੋਜ ਨੇ ਮਾਰ ਮੁਕਾਇਆ ਸੀ। ਆਸਿਮ ਉਮਰ ਦੇ ਨਾਲ ਛੇ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ ਸੀ। ਉਮਰ ਨੂੰ ਤਾਲਿਬਾਨ ਦੇ ਇਕ ਵੇਹੜੇ ਵਿਚ ਦਫਨਾ ਦਿੱਤਾ ਗਿਆ ਹੈ।

ਜਿਕਰਯੋਗ ਹੈ ਕਿ ਆਸਿਮ ਉਮਰ ਸਾਲ 2014 ਵਿਚ ਅਲਕਾਇਦਾ ਵਿਚ ਸ਼ਾਮਲ ਹੋਇਆ ਸੀ। ਇਸ ਨੂੰ ਭਾਰਤੀ ਉਪਮਹਾਦਵੀਪ ਵਿਚ ਅੱਤਵਾਦੀ ਸਰਗਰਮੀਆਂ ਦੇ ਵਿਸਥਾਰ ਦੀ ਜਿੰਮੇਦਾਰੀ ਦਿੱਤੀ ਗਈ ਸੀ। ਉਮਰ ਅੱਤਵਾਦੀਆਂ ਨੂੰ ਇਕੱਠਾ ਕਰਨ ਅਤੇ ਉਨ੍ਹਾਂ ਨੂੰ ਹਥਿਆਰ ਮੁਹਇਆ ਕਰਵਾਉਣ ਦਾ ਕੰਮ ਕਰਦਾ ਸੀ। 

ਅਫਗਾਨਿਸਤਾਨ ਦੇ ਕੋਮੀ ਸੁੱਰਖਿਆ ਦਫਤਰ ਨੇ ਦੱਸਿਆ ਕਿ ਛਾਪੇਮਾਰੀ ਵਿਚ ਮਾਰੇ ਗਏ ਛੇ ਹੋਰ ਮੈਂਬਰਾਂ ਚੋੰ ਇਕ ਦੀ ਪਛਾਣ ਰੇਹਨ ਦੇ ਤੌਰ ਤੇ ਕੀਤੀ ਗਈ ਹੈ। ਉਹ ਅਲਕਾਇਦਾ ਦੇ ਸਰਗਨਾ ਅਲ ਜਵਾਹਿਰੀ ਦਾ ਸਹਾਇਕ ਸੀ। ਅਫਗਾਨਿਸਤਾਨ ਵਿਚ ਅਮਰੀਕੀ ਬਲਾਂ ਨੇ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ ਹੈ। 

ਹਿੰਦੁਸਥਾਨ ਸਮਾਚਾਰ/ਸੁਪ੍ਰਭਾ ਸਕਸੇਨਾ/ਕੁਸੁਮ


 
Top