राष्ट्रीय

Blog single photo

ਨਸ਼ਾ ਪੀੜਤ ਮਰੀਜਾਂ ਲਈ ਦਵਾਈ ਦੀ ਸਪਲਾਈ ਤਹਿਤ ਕਰਫਿਊ 'ਚ ਛੋਟ

27/03/2020

 ਨਸ਼ਾ ਪੀੜਤ ਮਰੀਜਾਂ ਲਈ ਦਵਾਈ  ਦੀ ਸਪਲਾਈ ਤਹਿਤ ਕਰਫਿਊ 'ਚ  ਛੋਟ
ਗੁਰਦਾਸਪੁਰ, 27 ਮਾਰਚ ( ਹਿ ਸ   ) ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੇ ਬਚਾਅ ਨੂੰ ਮੁੱਖ ਰੱਖਦਿਆਂ ਜਿਲੇ ਅੰਦਰ ਕਰਫਿਊ ਲਗਾਇਆ ਹੈ। ਉਨਾਂ ਦੱਸਿਆ ਕਿ ਫੂਡ ਤੇ ਸਿਵਲ ਸਪਲਾਈ ਚੰਡੀਗੜ• ਪੰਜਾਬ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ  ਤਹਿਤ ਐਗਰੋ ਕੈਮੀਕਲਜ ਅਤੇ ਹੋਰ ਲੋੜੀਦੀਆਂ ਵਸਤਾਂ ਲਈ ਹਦਾਇਤਾਂ ਤਹਿਤ ਛੋਟ ਦਿੱਤੀ ਗਈ ਹੈ। ਕਿਸਾਨ ਅਤੇ ਉਨਾਂ ਦੇ ਕਾਮੇ ਫਸਲਾਂ ਦੀ ਕਟਾਈ, ਸਪਰੇਅ ਅਤੇ ਬੀਜਾਈ ਕਰ ਸਕਦੇ ਹਨ। ਪਰ ਕੰਮ ਦੌਰਾਨ 10 ਤੋਂ ਵੱਧ ਕਾਮੇ ਇਕੱਠੇ ਨਾ ਹੋਣ। ਮੁੱਖ ਖੇਤੀਬਾੜੀ ਅਫਸਰ ਐਗਰੋ ਕੈਮੀਕਲਜ਼, ਖਾਦਾਂ ਅਤੇ ਬੀਜ ਅਤੇ ਸਪਰੇਅ ਦੇ ਡੀਲਰਾਂ ਨੂੰ ਹੋਮ ਡਿਲਵਰੀ ਕਰਨ ਦੀ ਆਗਿਆ ਦੇ ਸਕਦੇ ਹਨ । ਮੁੱਖ ਖੇਤੀਬਾੜੀ ਅਫਸਰ ਖਾਦਾਂ ਦੀ ਸਪਲਾਈ ਲਈ ਟਰੱਕ ਟਰਾਂਸਪੋਰਟ ਦੀ ਹੋਲ ਸੇਲਰ ਡੀਲਰ ਤੋਂ ਦੁਕਾਨਦਾਰ ਡੀਲਰ ਨੂੰ ਅਤੇ ਦੁਕਾਨਦਾਰ ਕਿਸਾਨਾਂ ਨੂੰ ਸਪਲਾਈ ਦੇਣ ਲਈ ਪਾਸ ਜਾਰੀ ਸਕਦਾ ਹੈ। ਪਰ ਕਿਸਾਨ, ਕਾਮੇ ਅਤੇ ਡੀਲਰ ਸਿਹਤ ਵਿਭਾਗ ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ ਅਤੇ ਆਪਸੀ ਦੂਰੀ ਬਣਾ ਕੇ ਰੱਖਣਗੇ ਅਤੇ ਛੋਟ ਉਪਰੋਕਤ ਮੰਤਵ ਲਈ ਹੀ ਹੋਵੇਗੀ।
ਇਸੇ ਤਰਾਂ ਨਸਾ ਪੀੜਤ ਮਰੀਜਾਂ ਨੂੰ ਦਵਾਈ ਲੈਣ ਅਤੇ ਮੈਡੀਸਨ ਦੀ ਸਪਲਾਈ ਲਈ ਹਦਾਇਤਾਂ ਤਹਿਤ ਕਰਫਿਊ ਦੋਰਾਨ ਛੋਟ ਦਿੱਤੀ ਹੈ। ਹਰੇਕ ਸੈਂਟਰ 'ਤੇ 1 ਜਾਂ ਦੋ ਮੈਂਬਰਾਂ ਨੂੰ ਜਾਣ ਨੂੰ ਆਗਿਆ ਹੋਵੇਗੀ। ਨਸ਼ਾ ਪੀੜਤ, ਡਾਕਟਰ ਅਤੇ ਸਟਾਫ ਆਪਣੇ ਮੂੰਹ ਤੇ ਮਾਸਕ ਪਾਉਣਗੇ। ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ ਅਤੇ ਆਪਸੀ ਦੂਰੀ ਬਣਾ ਕੇ ਰੱਖਣਗੇ। ਨਸ਼ਾ ਪੀੜਤ, ਡਾਕਟਰਾਂ ਅਤੇ ਸਟਾਫ ਆਪਣਾ ਚਿਹਰਾ ਕਵਰ ਰੱਖਣਗੇ। ਨਸ਼ਾ ਪੀੜਤ, ਡਾਕਟਰ ਅਤੇ ਸਟਾਫ ਖੰਘ ਜਾਂ ਨਿੱਛਾ ਮਾਰਨ ਦੋਰਾਨ ਆਪਣਾ ਚਿਹਰਾ ਢੱਕ ਕੇ ਰੱਖਣਗੇ। ਸਮੇਂ-ਸਮੇਂ 'ਤੇ ਹੱਥ ਸਾਬੁਣ ਨਾਲ ਸਾਫ ਰੱਖਣਗੇ। ਅਗਰ ਮਰੀਜ਼ ਨੂੰ ਖੰਘ, ਬੁਖਾਰ ਜਾਂ ਸਾਹ ਲੈਣ ਵਿਚ ਮੁਸ਼ਕਿਲ ਆਵੇ ਤਾਂ ਉਹ ਨੇੜਲੇ ਹਸਪਤਾਲ ਵਿਚ ਤੁਰੰਤ ਸੰਪਰਕ ਕਰੇ। ਨਵੇਂ ਪੀੜਤ ਮਰੀਜਾਂ ਦੀ ਰਜਿਸ਼ਟਰੇਸ਼ਨ ਕਰਨ ਸਮੇਂ ਉਨਾਂ ਦੀ ਟਰੈਵਲ ਹਿਸਟਰੀ ਅਤੇ ਕੰਟੈਕਟ (ਮੇਲਜੋਲ) ਹਿਸਟਰੀ ਟਰੇਸ ਅਤੇ ਨੋਟ ਕੀਤੀ ਜਾਵੇ। ਇਹ ਛੋਟ ਇਕ ਸਮੇਂ ਦੋਰਾਨ ਲਈ ਹੋਵੇਗੀ।
ਇਸੇ ਤਰਾਂ ਵੇਰਕਾ ਮਿਲਕ ਪਲਾਂਟ ਦੀ ਲੋਕਾਂ ਤਕ ਪੁਹੰਚ ਸੋਖਾਲੀ ਬਣਾਉਣ ਦੇ ਮੰਤਵ ਨਾਲ ਹਦਾਇਤਾਂ ਤਹਿਤ ਛੋਟ ਦਿੱਤੀ ਗਈ ਹੈ। ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ ਗੁਰਦਾਸਪੁਰ ਫੈਕਟਰੀ ਵਰਕਰਾਂ ਅਤੇ ਡਰਾਈਵਰਾਂ ਨੂੰ ਦੁੱਧ ਲਿਆਉਣ ਅਤੇ ਡਿਲਵਰ ਕਰਨ ਲਈ ਪਾਸ ਜਾਰੀ ਕਰ ਸਕਦਾ ਹੈ। ਜਨਰਲ ਮੈਨੇਜਰ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਕਿ ਲੋੜੀਦੇ ਸਟਾਫ ਨੂੰ ਹੀ ਪਾਸ ਜਾਰੀ ਕੀਤੇ ਜਾਣ। ਪਾਸ ਕੇਵਲ ਡਿਊਟੀ ਲਈ ਜਾਰੀ ਕੀਤੇ ਜਾਣਗੇ। ਘਰ ਤੋਂ ਡਿਊਟੀ ਅਤੇ ਡਿਊਟੀ ਤੋਂ ਘਰ ਤਕ ਲਈ ਪਾਸ ਜਾਰੀ ਕੀਤੇ ਜਾਣਗੇ। ਡਰਾਈਵਰਾਂ ਨੂੰ ਜਾਰੀ ਕੀਤੇ ਪਾਸ ਵਿਚ ਰੂਟ ਨਿਰਧਾਰਿਤ ਕਰਨਾ ਲਾਜ਼ਮੀ ਹੋਵੇਗਾ ਅਤੇ ਮਕਸਦ ਬਾਰੇ ਸਪੱਸ਼ਟ ਲਿਖਿਆ ਹੋਣਾ ਚਾਹੀਦਾ ਹੈ। ਜਨਲ ਮੈਨੇਜਰ ਡਿਊਟੀ ਦਾ ਸਥਾਨ, ਡਿਊਟੀ ਦਾ ਸਮਾਂ ਅਤੇ ਕਰਫਿਊ ਛੋਟ ਪਾਸ ਵਿਚ ਛੁੱਟੀ ਸਬੰਧੀ ਸਪੱਸ਼ਟ ਜਿਕਰ ਕਰਨਗੇ। ਮਿਲਕ ਪਲਾਂਟ ਦੇ ਕਰਮਚਾਰੀ/ਵਹੀਕਲ ਡਰਾਈਵਰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ ਅਤੇ ਆਪਸੀ ਦੂਰੀ ਨੂੰ ਬਣਾ ਕੇ ਰੱਖਣਗੇ। ਇਹ ਛੋਟ ਇਕ ਸਮੇਂ ਦੋਰਾਨ ਲਈ ਹੋਵੇਗੀ।

ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ / ਕੁਸਮ


 
Top