मनोरंजन

Blog single photo

ਦਿੱਗਜ ਅਦਾਕਾਰਾ ਦੀਪਤੀ ਨਵਲ ਨੂੰ ਪਿਆ ਦਿਲ ਦਾ ਦੌਰਾ , ਹਾਲਤ ਸਥਿਰ

20/10/2020ਹਿੰਦੀ ਫਿਲਮਾਂ ‘ਚ ਆਪਣੀ ਬੇਮਿਸਾਲ ਅਦਾਕਾਰੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਮਸ਼ਹੂਰ ਅਦਾਕਾਰਾ ਦੀਪਤੀ ਨਵਲ ਨੂੰ ਮਨਾਲੀ ਵਿਖੇ ਦਿਲ ਦਾ ਦੌਰਾ ਪਿਆ ਹੈ । ਜਿਸ ਤੋਂ ਬਾਅਦ ਕਾਰਡਿਕ ਐਂਬੂਲੈਂਸ ਜ਼ਰੀਏ ਉਹਨਾਂ ਨੂੰ ਮੋਹਾਲੀ ਵਿਖੇ ਰਾਤ ਕਰੀਬ 1.00 ਵਜੇ ਫੋਰਟਿਸ ਹਸਪਤਾਲ ਲਿਆਂਦਾ ਗਿਆ । ਡਾਕਟਰਾਂ ਅਨੁਸਾਰ ਉਹਨਾਂ ਦੀ ਹਾਲਤ ‘ਚ ਸੁਧਾਰ ਹੈ ।

ਡਾਕਟਰਾਂ ਨੇ ਦੱਸਿਆ ਕਿ ਮੰਗਲਵਾਰ ਤੜਕੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਐਂਜਓਪਲਾਸਟੀ ਹੋਈ ਅਤੇ ਹੁਣ ਉਹਨਾਂ ਦੀ ਹਾਲਤ ਸਥਿਰ ਹੈ। ਉਹਨਾਂ ਨੂੰ ਐਤਵਾਰ ਨੂੰ ਦਿਲ ਦਾ ਪਹਿਲਾ ਦੌਰਾ ਪਿਆ ਸੀ। ਡਾਕਟਰਾਂ ਨੇ ਆਖਿਆ ਹੁਣ ਜਦੋਂਕਿ ਉਹਨਾਂ ਦੀ ਹਾਲਤ ਸਥਿਰ ਹੈ ਤਾਂ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਏਗੀ।

ਦੱਸਣਯੋਗ ਹੈ ਕਿ 3 ਫਰਵਰੀ 1957 ਨੂੰ ਅੰਮ੍ਰਿਤਸਰ, ਪੰਜਾਬ ‘ਚ ਜਨਮੀ ਭਾਰਤੀ ਮੂਲ ਦੀ ਅਮਰੀਕੀ ਅਦਾਕਾਰਾ, ਦਿੱਗਜ ਨਿਰਦੇਸ਼ਕ ਅਤੇ ਭਾਰਤੀ ਮੂਲ ਦੀ ਲੇਖਕ ਦੀਪਤੀ ਨਵਲ ਜ਼ਿਆਦਾਤਰ ਹਿੰਦੀ ਸਿਨੇਮਾ ਵਿਚ ਸਰਗਰਮ ਹਨ । ਪਿਛਲੇ ਕੁਝ ਮਹੀਨਿਆਂ ਤੋਂ ਮਨਾਲੀ ਵਿਖੇ ਸਥਿੱਤ ਆਪਣੇ ਘਰ ‘ਚ ਰਹਿ ਰਹੇ ਸਨ , ਇੱਥੇ ਹੀ ਉਹਨਾਂ ਨੂੰ ਐਤਵਾਰ ਹਾਰਟ ਅਟੈਕ ਹੋਇਆ ।

ਦੱਸ ਦੇਈਏ ਕਿ 1977 ਵਿੱਚ ਫ਼ਿਲਮ ‘ਜ਼ਲ੍ਹਿਆਂਵਾਲਾ ਬਾਗ’ ਨਾਲ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਦੀਪਤੀ ਨਵਲ ਨੇ 1978 ਦੀ ਫ਼ਿਲਮ ਜਨੂੰਨ ਅਤੇ 1980 ਵਿੱਚ ‘ਹਮ ਪਾਂਚ’ ਚ ਕੰਮ ਕੀਤਾ। ਸਿਰਫ਼ ਇਹੀ ਨਹੀਂ ਬਲਕਿ 1981 ਦੀ ਫਿਲਮ ‘ਚਸ਼ਮੇ ਬੱਦੂਰ’ ਦੀਪਤੀ ਨਵਲ ਦੇ ਫਿਲਮੀ ਕਰੀਅਰ ਦੀ ਪਹਿਲੀ ਸੁਪਰਹਿੱਟ ਫ਼ਿਲਮ ਰਹੀ । ਇਸ ਤੋਂ ਬਾਅਦ ਉਨ੍ਹਾਂ ਨੇ ‘ਕਥਾ’, ‘ਕਿਸੀ ਸੇ ਨਾ ਕਹਿਣਾ’, ‘ਰੰਗ ਬਿੰਰਗੀ’ ਆਦਿ ਹੋਰਨਾਂ ਕਈ ਫ਼ਿਲਮਾਂ ਚ ਕੰਮ ਕੀਤਾ। ਦੀਪਤੀ ਨਵਲ ਜੀ ਨੇ ਪੰਜਾਬੀ ਫ਼ਿਲਮ ਮੜ੍ਹੀ ਦਾ ਦੀਵਾ ਦੀ ਨਾਇਕਾ ਦੀ ਭੂਮਿਕਾ ਨਿਭਾ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ । ਅਸੀਂ ਉਹਨਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top