राष्ट्रीय

Blog single photo

ਤਬਲੀਗੀ ਜਮਾਤ ਦੇ ਪ੍ਰਪੰਚ ਤੋਂ ਕਿਵੇਂ ਬਚੇਗਾ ਭਾਰਤ?

01/04/2020
ਆਰ.ਕੇ. ਸਿਨਹਾ


ਗ਼ੈਰ ਮੁਸਲਮਾਨਾਂ ਨੂੰ ਇਸਲਾਮ ਨਾਲ ਜੋੜਣ ਅਤੇ ਮੁਸਲਮਾਨਾਂ ਨੂੰ ਸੱਚੇ ਮੁਸਲਮਾਨ ਬਣਾਉਣ ਦੇ ਨਾਮ 'ਤੇ ਕੱਟੜਪੰਥੀ ਅਤੇ ਅੱਤਵਾਦੀ ਬਣਾਉਣ ਦੀ ਰਾਹ ਤੇ ਚੱਲਣ ਦੀ ਸਿੱਖਿਆ ਦੇਣ ਵਾਲੇ ਤਬਲੀਗੀ ਜਮਾਤ ਨੇ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਲੜਾਈ ਵਿਚ ਭਾਰਤ ਦਾ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ। ਸੱਚ ਪੁੱਛਿਆ ਜਾਵੇ ਤਾਂ ਇਨ੍ਹਾਂ ਨੇ ਦੇਸ਼ ਨੂੰ ਇੱਕ ਵੱਡੇ ਸੰਕਟ ਵਿੱਚ ਪਾ ਦਿੱਤਾ ਹੈ। ਹੁਣ ਦੇਸ਼ ਇਸ ਮੁਸ਼ਕਲ ਸਥਿਤੀ ਵਿਚੋਂ ਕਿਵੇਂ ਬਾਹਰ ਆਵੇਗਾ, ਇਹ ਇਕ ਵੱਡਾ ਸਵਾਲ ਹੈ। ਜਦੋਂ ਕੋਰੋਨਾ ਕਾਰਨ ਕਾਬਾ ਬੰਦ ਹੋ ਗਿਆ, ਮੱਕਾ ਮਦੀਨਾ ਬੰਦ ਹੋ ਗਏ, ਈਸਾਈਆਂ ਦੇ  ਤੀਰਥ ਅਸਥਾਨ ਵੈਟੀਕਨ ਸਿਟੀ ਤੇ ਤਾਲੇ ਲੱਗ ਗਏ। ਮੰਦਿਰ, ਮਸਜਿਦ ਗੁਰਦੁਆਰੇ ਬੰਦ ਹੋ ਗਏ, ਤਬਲੀਗੀ ਜਮਾਤ ਨੇ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਹਜ਼ਾਰਾਂ ਦੇਸੀ ਅਤੇ ਵਿਦੇਸ਼ੀ ਮੌਲਾਨਾ ਨੂੰ ਇਕੱਠਿਆਂ ਕਰ ਆਪਣਾ ਜਲਸਾ ਕਰ ਰਹੀ ਸੀ।

ਪ੍ਰਧਾਨ ਮੰਤਰੀ ਦੀਆਂ ਅਪੀਲਾਂ ਨੂੰ ਕਿਉਂ ਕੀਤਾ ਗਿਆ ਨਜ਼ਰਅੰਦਾਜ਼  -

ਹੁਣ, ਉਹ ਲੋਕ ਜੋ ਉਨ੍ਹਾਂ ਦੇ ਹੱਕ ਵਿਚ ਦਲੀਲਾਂ ਦਿੰਦੇ  ਹਨ, ਜਰਾ ਇਹ ਦੱਸਣ ਕਿ ਕੀ ਉਨ੍ਹਾਂ ਨੂੰ ਇੰਨਾ ਸਮਝ ਨਹੀਂ ਆਇਆ ਕਿ ਜਦੋਂ ਦੁਨੀਆ ਵਿਚ ਕੋਰੋਨਾ ਦਾ ਪ੍ਰਕੋਪ ਹੈ ਅਤੇ ਜਦੋਂ ਦੇਸ਼ ਤਾਲਾਬੰਦੀ ਅਤੇ ਸਮਾਜਕ ਦੂਰੀ ਦੇ ਪੜਾਅ ਵਿਚੋਂ ਲੰਘ ਰਿਹਾ ਹੈ, ਤਾਂ ਇਹ ਬੇਸ਼ਰਮੀ ਨਾਲ ਸਮਾਗਮ ਕਿਉਂ ਕਰ ਰਹੇ ਸਨ। ਇਸ ਪਿੱਛੇ ਕੀ ਸਾਜਿਸ਼ ਸੀ? ਹਾਲਾਂਕਿ, ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਇਹ ਸਹੀ ਨਹੀਂ ਹੈ ਕਿ ਤਬਲੀਗੀ ਜਮਾਤ ਨੇ ਭਾਰਤ ਵਿਚ ਕੋਰੋਨਾ ਵਿਰੁੱਧ ਲੜਾਈ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਰਚੀ। ਪਰ ਕਹਿਣ ਵਾਲੇ ਤਾਂ ਕਹਿ ਹੀ ਰਹੇ ਹਨ ਕਿ ਜਦੋਂ ਸਾਰਾ ਦੇਸ਼ ਕੋਰੋਨਾ ਵਾਇਰਸ ਨਾਲ ਮਿਲ ਕੇ ਲੜ ਰਿਹਾ ਹੈ, ਤਾਂ ਫਿਰ ਇਸ ਜਮਾਤ ਨੇ ਹਜ਼ਾਰਾਂ ਮੌਲਵੀ ਇਕੱਠੇ ਕਰ ਸਾਰਾ ਦਿਨ ਤਕਰੀਰਾਂ ਕਰਕੇ ਸਰਕਾਰ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਦੀ ਅਣਦੇਖੀ ਕਰ ਰਹੀ ਸੀ? ਇਨ੍ਹਾਂ ਦੀ ਜਮਤਾ ਵਿਚ ਸੈਂਕੜੇ ਵਿਦੇਸ਼ੀ ਲੋਕਾਂ ਦੀ ਮੌਜੂਦਗੀ ਹੋਰ ਵੀ ਡੂੰਘੇ ਪ੍ਰਸ਼ਨ ਉਠਾਉਂਦੀ ਹੈ। ਇਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ 22 ਮਾਰਚ ਨੂੰ ‘ਜਨਤਾ ਕਰਫਿਉ’ਦਾ ਵੀ ਮਜਾਕ ਬਣਾਇਆ।  ਆਪਣੀ ਜਗ੍ਹਾ ਤੋਂ ਨਹੀਂ ਹਟੇ। ਫਿਰ, 24 ਮਾਰਚ ਤੋਂ ਤਿੰਨ ਹਫਤਿਆਂ ਲਈ ਦੇਸ਼ ਵਿਆਪੀ ਤਾਲਾਬੰਦੀ ਦੀ ਅਪੀਲ ਨੂੰ ਗੰਭੀਰਤਾ ਨਾਲ ਲੈਣਾ ਜ਼ਰੂਰੀ ਹੀ ਨਹੀਂ ਸਮਝਿਆ? ਪ੍ਰਧਾਨਮੰਤਰੀ ਨੇ ਦੋਵਾਂ ਮੌਕਿਆਂ ਤੇ ਰਾਸ਼ਟਰ ਨੂੰ ਅਪੀਲ ਕੀਤੀ ਸੀ ਕਿ ਉਹ ਘਰਾਂ ਵਿੱਚ ਰਹਿ ਕੇ ਅਤੇ ਕੁਝ ਹੋਰ ਨਿਯਮਾਂ ਦੀ ਪਾਲਣਾ ਕਰਕੇ ਕੋਰੋਨਾ ਵਾਇਰਸ ਦੀ ਲਾਗ ਦੀ ਲੜੀ ਨੂੰ ਤੋੜਨ। ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਨਾਲ ਹੱਥ ਜੋੜ ਕੇ ਅਪੀਲ ਨਹੀਂ ਕੀਤੀ ਸੀ। ਖੈਰ, ਹੁਣ ਇਹ ਸਾਰਿਆਂ ਨੂੰ ਪਤਾ ਚੱਲ ਗਿਆ ਹੈ ਕਿ ਤਬਲੀਗੀ ਜਮਾਤ ਦੇ ਬਹੁਤ ਸਾਰੇ ਲੋਕ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਦੀ  ਲਪੇਟ ਵਿਚ ਆ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਜ਼ਰਾ ਕਲਪਨਾ ਕਰੋ ਕਿ ਜੋ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਹਨ. ਉਨ੍ਹਾਂ ਨੇ ਕਿੰਨੇ ਲੋਕਾਂ ਨੂੰ ਸੰਕਰਮਿਤ ਕੀਤਾ ਹੋਵੇਗਾ। ਜਮਾਤ ਵਿਚ ਸੱਤ-ਅੱਠ ਹਜ਼ਾਰ ਲੋਕ ਸਨ। ਬੁਲਾਇਆ ਤਾਂ 12 ਹਜਾਰ ਲੋਕਾਂ ਨੂੰ ਗਿਆ ਸੀ, ਜਿਨ੍ਹੇ ਲੋਕਾਂ ਨੂੰ ਕੋਈ ਵਾਲੀ ਵਾਲੀ ਮਸਜਿਦ ਵਿੱਚ ਰੱਖਿਆ ਜਾ ਸਕਦਾ ਹੈ। ਪਰ, ਕੁਝ ਸਮਝਦਾਰ ਲੋਕਾਂ ਨੇ ਆਪਣੀ ਜਾਨ ਬਚਾਉਣ ਵਿਚ ਖੈਰੀਅਤ ਸਮਝੀ।

ਖੈਰ, ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿਚ ਸਥਿਤ ਉਨ੍ਹਾਂ ਦੇ ਮਰਕਜ਼ (ਹੈੱਡਕੁਆਰਟਰ) ਤੋਂ ਲੈਕੇ ਦੇਸ਼ ਦੇ ਸਾਰੇ ਛੋਟੇ ਅਤੇ ਵੱਡੇ ਸ਼ਹਿਰਾਂ ਵਿਚ ਜਮਾਤ ਨਾਲ ਜੁੜੇ ਲੋਕਾਂ ਨੂੰ ਤੁਸੀਂ ਕੁਰਤਾ-ਪਜਾਮਾ ਪਹਿਨੇ ਸੱਤ ਤੋਂ ਅੱਠ ਵਿਅਕਤੀਆਂ ਅਤੇ 12-15 ਦੇ ਝੁੰਡ ਵਿਚ ਆਉਂਦੇ-ਜਾਂਦੇ ਅਕਸਰ ਵੇਖਿਆ ਹੋਵੇਗਾ। ਛੋਟਾ ਪਜਾਮਾ-ਲੰਬਾ ਕੁਰਤਾ, ਲੰਬੀ ਦਾੜ੍ਹੀ ਅਤੇ ਖਾਸ ਤਰ੍ਹਾਂ ਦੀਆਂ ਮੁੱਛਾਂ ਇਨ੍ਹਾਂ ਦੀ ਪਛਾਣ ਹੈ। ਉਨ੍ਹਾਂ ਦੇ ਹੱਥਾਂ ਵਿਚ ਕੁਝ ਥੈਲੇ ਹੁੰਦੇ ਹਨ। ਮੈਨੂੰ ਕਹਿਣ ਦਿਓ ਕਿ ਇਨ੍ਹਾਂ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਇਹ ਅਜੇ ਵੀ ਹਨੇਰੇ ਯੁੱਗ ਵਿਚ ਜ਼ਿੰਦਗੀ ਜੀ ਰਹੇ ਹਨ। ਤਬਲੀਗੀ ਉਲੇਮਾ ਦਾ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਕੰਮ ਇਸਲਾਮ ਤੇ ਸਹੀ ਤਰੀਕੇ ਨਾਲ ਚੱਲਣ ਬਾਰੇ ਜਾਣਕਾਰੀ ਦੇਣਾ ਹੈ। ਇਹ ਜਿਥੇ ਵੀ ਜਾਂਦੇ ਹਨ, ਉਥੋਂ ਦੀਆਂ ਮਸਜਿਦਾਂ ਵਿਚ ਹੀ ਰੁਕਦੇ ਹਨ। ਇਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ 1941 ਵਿਚ ਸ਼ੁਰੂ ਹੋਈ ਤਬਲੀਗੀ ਜਮਾਤ ਦੁਨੀਆ ਦੇ 150 ਤੋਂ ਵੱਧ ਦੇਸ਼ਾਂ ਵਿਚ ਫੈਲੀ ਹੋਈ ਹੈ। ਇਨ੍ਹਾਂ ਦੇ ਅੱਤਵਾਦੀ ਸੰਗਠਨਾਂ ਨਾਲ ਸੰਬੰਧ ਹੋਣ ਕਾਰਨ ਰੂਸ ਅਤੇ ਕਜ਼ਾਕਿਸਤਾਨ ਸਣੇ ਕਈ ਦੇਸ਼ਾਂ ਨੇ ਜਮਾਤ 'ਤੇ ਪਾਬੰਦੀ ਲਗਾਈ ਹੋਈ ਹੈ। ਇਨ੍ਹਾਂ ਦਾ ਦਾਅਵਾ ਹੈ ਕਿ ਵਿਸ਼ਵ ਭਰ ਵਿਚ ਇਸ ਜਮਾਤ ਨਾਲ 12 ਕਰੋੜ ਲੋਕ ਜੁੜੇ ਹੋਏ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਮਾਤ ਦੀ ਕੋਈ ਵੈਬਸਾਈਟ, ਅਖਬਾਰ ਜਾਂ ਚੈਨਲ ਨਹੀਂ ਹੈ।

 ਧਰਮ ਨਿਰਪੱਖਤਾ ਦੀ ਔਟ ਹੇਠ ਦੇਸ਼ ਦਾ ਵਿਰੋਧ  -

 ਦਰਅਸਲ, ਤਬਲੀਗੀ ਜਮਾਤ ਦਾ ਇਤਿਹਾਸ ਆਪਣੇ ਆਪ ਵਿੱਚ ਬਹੁਤ ਸ਼ੱਕੀ ਰਿਹਾ ਹੈ। ਉਸ 'ਤੇ ਅਲਕਾਇਦਾ ਵਰਗੇ ਸੰਗਠਨ ਦੀ ਮਦਦ ਕਰਨ ਅਤੇ ਇਸ ਨਾਲ ਜੁੜੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਗੰਭੀਰ ਦੋਸ਼ ਲਗਦੇ ਰਹੇ ਹਨ।  ਦੋ ਸਾਲ ਪਹਿਲਾਂ ਹਰਿਆਣਾ ਦੇ ਪਲਵਲ ਵਿੱਚ ਇੱਕ ਮਸਜਿਦ ਵਿੱਚ ਅੱਤਵਾਦੀ ਹਾਫਿਜ਼ ਸਈਦ ਨੇ ਫਲਾਹ-ਏ-ਇਨਸਾਨੀਅਤ ਫਾਉਂਡੇਸ਼ਨ ਦਾ ਪੈਸਾ ਲੱਗਣ ਦੇ ਇਲਜਾਮਾਂ ਤੋਂ ਬਾ੍ਦ ਤਬਲੀਗੀ ਜਮਾਤ ਖੁਫੀਆ ਏਜੰਸੀਆਂ ਦੇ ਘੇਰੇ ਵਿੱਚ ਸੀ। ਕਈ ਵਾਰ ਅਫ਼ਸੋਸ ਹੁੰਦਾ ਹੈ ਕਿ ਧਰਮ ਨਿਰਪੱਖਤਾ ਦੀ ਆੜ ਵਿਚ ਜਦੋਂ ਦੇਸ਼ ਵਿਰੋਧੀ ਤੱਤ ਐਕਟਿਵ ਹੁੰਦੇ ਹਨ ਅਤੇ ਸਰਕਾਰਾਂ ਜਾਣ ਬੁੱਝ ਕੇ ਵੋਟ ਬੈਂਕ ਦੀ ਰਾਜਨੀਤੀ ਵਿਚ  ਅਣਜਾਣ  ਬਣੀਆਂ ਰਹਿੰਦੀਆਂ ਹਨ।

ਖੈਰ, ਨਿਜ਼ਾਮ-ਉਦ-ਦੀਨ ਮਰਕਜ਼ ਵਿਚ ਜੋ ਵਾਪਰਿਆ, ਉਸ ਕਾਰਨ, ਦਿੱਲੀ ਪੁਲਿਸ ਨੇ ਆਈਪੀਸੀ ਦੀ ਧਾਰਾ 269, 270, 271, 120 ਬੀ ਦੇ ਤਹਿਤ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਖ਼ਿਲਾਫ਼ ਕਾਰਵਾਈ ਕੀਤੀ ਹੈ। ਪੁਲਿਸ ਨੇ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕਰਨ 'ਚ ਇਹ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਹਜ਼ਾਰਾਂ ਲੋਕਾਂ ਨੇ ਸਰਕਾਰੀ ਹੁਕਮਾਂ ਦੀ ਪਰਵਾਹ ਕੀਤੇ ਬਿਨਾਂ ਸਾਦ ਦੀ ਅਗਵਾਈ ਵਿਚ ਤਬਲੀਗੀ ਮਰਕਜ਼ ਵਿਚ ਸ਼ਿਰਕਤ ਕੀਤੀ। ਮੌਲਾਨਾ ਸਾਦ ਨੇ ਆਪਣੀਆਂ ਦਲੀਲਾਂ ਵਿਚ ਸਪਸ਼ਟ ਤੌਰ 'ਤੇ ਕਿਹਾ ਸੀ ਕਿ ਮੁਸਲਮਾਨਾਂ ਨੂੰ ਪ੍ਰਧਾਨ ਮੰਤਰੀ ਦੀ ਅਪੀਲ ਮੰਣਨ ਦੀ ਜ਼ਰੂਰਤ ਨਹੀਂ ਹੈ। ਜੇ ਤੁਹਾਨੂੰ ਕਰੋਨਾ ਕਾਰਨ ਮਰਨਾ ਹੈ, ਤਾਂ ਮੁਸਲਮਾਨਾਂ ਨੂੰ ਚਾਹੀਦਾ ਹੈ ਕਿ ਉਹ ਮਸਜਿਦ ਵਿਚ ਆਕੇ ਹੀ ਮਰਨ। ਮਹੱਤਵਪੂਰਨ ਇਹ ਵੀ  ਹੈ ਕਿ ਦਾਰੂਲ ਉਲੂਮ ਦਿਓਬੰਦ ਵੀ ਸਾਦ ਅਤੇ ਤਬਲੀਗੀ ਜਮਾਤ ਉੱਤੇ ਗੰਭੀਰ ਦੋਸ਼ ਲਗਾਉਂਦਾ ਰਿਹਾ ਹੈ। ਭਾਰਤ ਵਿਚ ਦਾਰੂਲ ਉਲੂਮ ਦਿਓਬੰਦ ਜਮਾਤ ਦੇ ਪ੍ਰਧਾਨ ਮੌਲਾਨਾ ਸਾਦ ਉੱਤੇ ਇਸਲਾਮੀ ਸ਼ਰੀਅਤ ਦੀ ਗਲਤ ਵਿਆਖਿਆ ਕਰਨ ਅਤੇ ਅੱਲ੍ਹਾ ਦੇ ਪੈਗੰਬਰਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾ ਚੁੱਕਾ ਹੈ। ਇਸ ਤੋਂ ਇਲਾਵਾ, 17 ਨਵੰਬਰ 2011 ਨੂੰ, ਵਿਕੀਲੀਕਸ ਨੇ ਤਬਲੀਗੀ ਜਮਾਤ 'ਤੇ ਕਿਹਾ ਸੀ ਕਿ ਅਲ-ਕਾਇਦਾ ਆਪਣੀ ਮਦਦ ਨਾਲ ਭਾਰਤ ਵਿੱਚ ਪੈਰ ਜਾਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਰਾ ਦੇਖ ਲਵੋ ਕਿ ਇਹ ਦੋਸ਼ ਕਿੰਨੇ ਗੰਭੀਰ ਹਨ।

ਤਬਲੀਗੀ ਸਮੂਹ ਦਾ ਅਸਲ ਚਿਹਰਾ ਕੋਰੋਨਾ ਵਾਇਰਸ ਦੇ ਬਹਾਨੇ ਸਾਹਮਣੇ ਆ ਗਿਆ। ਮਾਰੂ ਕੋਰੋਨਾ ਨੇ ਅਜਿਹਾ ਕੀਤਾ ਹੈ। ਹੁਣ ਦੇਸ਼ ਨੂੰ ਪਤਾ ਚੱਲਿਆ ਕਿ ਇਹ ਕੌਣ ਹਨ। ਉਨ੍ਹਾਂ ਦੀਆਂ ਬੈਠਕਾਂ ਦਾ ਸਮਰਥਨ ਵਿਸ਼ਵ ਭਰ ਦੀਆਂ ਤਾਕਤਾਂ ਕਰਦੀਆਂ ਹਨ। ਇਹ ਚਾਹੁੰਦੇ ਹਨ ਕਿ ਦੁਨੀਆ ਉਸ ਦੌਰ ਵਿਚ ਵਾਪਸ ਜਾਵੇ, ਜਦੋਂ ਇਸਲਾਮ ਪੈਦਾ ਹੋਇਆ ਸੀ। ਇਨ੍ਹਾਂ ਨੂੰ ਸਮਾਵੇਸ਼ੀ ਸਮਾਜ ਤੋਂ ਨਫ਼ਰਤ ਹੈ। ਇਹ ਭਾਰਤ ਨੂੰ ਵੀ ਇਕ ਇਸਲਾਮਿਕ ਦੇਸ਼ ਬਣਾਉਣਾ ਚਾਹੁੰਦੇ ਹਨ। ਇਸਲਾਮ ਦਾ ਧਰਮ ਨਿਰਪੱਖ ਪੱਖ, ਜਿਸ ਨੂੰ ਅਸੀਂ ਸੂਫੀ ਲੜੀ ਵਜੋਂ ਜਾਣਦੇ ਹਾਂ,  ਸਖ਼ਤੀ ਨਾਮਨਜੂਰ ਹੈ। ਇਹ ਕਦੇ ਵੀ ਕਿਸੇ ਸੂਫੀ ਫਕੀਰ ਦੀ ਦਰਗਾਹ 'ਤੇ ਮੱਥਾ ਟੇਕਣ ਨਹੀਂ ਜਾਂਦੇ। ਨਿਜ਼ਾਮੂਦੀਨ ਵਿਚ ਹਜ਼ਰਤ ਨਿਜ਼ਾਮੂਦੀਨ ਔਲੀਆ ਅਤੇ ਅਮੀਰ ਖੁਸਰੋ ਦੀਆਂ ਦਰਗਾਹਾਂ ਹਨ। ਪਰ ਮਜਾਲ ਹੈ ਕਿ ਤਬਲੀਗੀ ਜਮਾਤ ਦੇ ਮੈਂਬਰ ਕਦੇ ਉੱਥੇ ਗਏ ਹੋਣ। ਇਹ ਗੰਗਾ-ਜਮੂਨੀ ਸਭਿਆਚਾਰ ਤੋਂ ਨਫ਼ਰਤ ਕਰਦੇ ਹਨ। ਤਬਲੀਗੀ ਜਮਾਤ ਮੁਸਲਮਾਨਾਂ ਨੂੰ ਕੱਟੜਪੰਥੀ ਬਣਾਉਣ ਲਈ ਫੈਕਟਰੀ ਚਲਾ ਰਹੀ ਹੈ। ਇਹ ਸਾਰਿਆਂ ਨੂੰ ਇਕੋ ਇਕ ਮਾਣਤਾ ਵਿਚ ਢਾਲ ਦੇਣਾ ਚਾਹੁੰਦੇ ਹਨ। ਇੱਕਰੂਪੀ ਕਰ ਦੇਣ ਦਾ ਮੁਸ਼ਕਿਲ ਤੱਪ ਪਾਲ ਕੇ ਬੈਠੇ ਹਨ। ਤਬਲੀਗੀ ਜਮਾਤ ਇਕ ਅਜਿਹੀ ਹੀ ਖਤਰਨਾਕ ਵੱਡੀ ਫੈਕਟਰੀ ਦਾ ਨਾਮ ਹੈ। ਦੇਸ਼ ਨੂੰ ਇਸ ਜ਼ਹਿਰੀਲੀ ਸੋਚ ਨਾਲ ਲੜਨਾ ਪਏਗਾ। ਉਨ੍ਹਾਂ ਨੂੰ ਮਿੱਟੀ ਵਿਚ ਮਿਲਾਉਣਾ ਹੋਵੇਗਾ। ਬੀਬੀਸੀ ਲੰਡਨ ਦੇ ਸੀਨੀਅਰ ਪੱਤਰਕਾਰ ਮਾਰਕ ਹਲੀ, ਜੋ ਤੀਹ ਸਾਲਾਂ ਤੋਂ ਨਿਜ਼ਾਮੂਦੀਨ ਖੇਤਰ ਵਿਚ ਰਹਿੰਦੇ ਸਨ, ਨੇ ਇਕ ਲੇਖ ਵਿਚ ਲਿਖਿਆ ਸੀ ਕਿ ਮੁਸਲਮਾਨਾਂ ਦੇ ਅੰਦਰ ਵੱਖੋ ਵੱਖਰੇ ਵਿਚਾਰ ਭਾਰਤ ਵਿਚ ਕਿਵੇਂ ਇਕੱਠੇ ਰਹਿੰਦੇ ਹਨ, ਇਹ ਕੋਈ ਦੇਖਣਾ ਚਾਹੇ ਤਾਂ ਉਹ ਭਾਰਤ ਆਕੇ ਦੇਖੇ। ਜੇ ਨਿਜ਼ਾਮੁੱਦੀਨ ਔਲੀਆ ਅਤੇ ਤਬਲੀਗੀ ਮਰਕਜ਼ ਕਿਸੇ ਵੀ ਇਸਲਾਮਿਕ ਦੇਸ਼ ਵਿੱਚ ਨੇੜੇ-ਨੇੜੇ ਹੁੰਦੇ, ਤਾਂ ਤਬਲੀਗੀਆਂ ਨੂੰ ਦਰਗਾਹ ਨੂੰ ਢਾਹੁਣ ਵਿੱਚ ਇੱਕ ਦਿਨ ਵੀ ਨਹੀਂ ਲੱਗਦਾ। ਭਾਰਤ ਵਰਗੇ ਬਹੁਲਵਾਦੀ ਦੇਸ਼ ਵਿੱਚ ਤਬਲੀਗੀ ਜਮਾਤ ਵਰਗੀਆਂ ਸੰਸਥਾਵਾਂ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ। ਦੇਸ਼ ਦੇ ਧਰਮ ਨਿਰਪੱਖ ਮੁਸਲਮਾਨਾਂ ਨੂੰ ਵੀ ਤਬਲੀਗੀ ਜਮਾਤ ਵਿਰੁੱਧ ਲੜਾਈ ਵਿਚ ਅੱਗੇ ਆਉਣਾ ਹੋਵੇਗਾ। ਉਨ੍ਹਾਂ ਨੂੰ ਇਸ ਆਸਤੀਨ ਦੇ ਸੱਪ ਨੂੰ ਕੁਚਲਣਾ ਹੋਵੇਗ। ਆਮ ਤੌਰ 'ਤੇ ਇਹ ਦੇਖਿਆ ਜਾਂਦਾ ਹੈ ਕਿ ਮੁਸਲਮਾਨ ਆਪਣੇ ਸਮਾਜ ਵਿਚ ਪ੍ਰਚਲਿਤ ਬੁਰਾਈਆਂ ਨੂੰ ਚੁੱਪਚਾਪ ਬਰਦਾਸ਼ਤ ਕਰਦੇ ਰਹਿੰਦੇ ਹਨ। ਲੇਕਿਨ ਹੁਣ ਤਬਲੀਗੀ ਜਮਾਤ ਵਰਗੇ ਮਨੁੱਖਤਾ ਵਿਰੋਧੀ ਸੰਗਠਨ ਨਾਲ ਲੜਨ ਲਈ ਸਮੇਂ ਦੀ ਲੋੜ ਹੈ। ਮਾਰੂ ਕੋਰੋਨਾ ਦੇ ਖਤਰੇ ਦੇ ਬਾਵਜੂਦ ਜਿਸ ਤਰ੍ਹਾਂ ਉਹ ਆਪਣਾ ਪ੍ਰੋਗਰਾਮ ਚਲਾ ਰਿਹਾ ਸੀ, ਉਸ ਤੋਂ ਇਹ ਸਪੱਸ਼ਟ ਹੈ ਕਿ ਉਸ ਦੇ ਇਰਾਦੇ ਚੰਗੇ ਨਹੀਂ ਸਨ। ਇਸ ਨੂੰ ਸੁਧਰਨਾ ਹੋਵੇਗਾ ਜਾਂ ਮਿੱਟੀ ਵਿਚ ਮਿਲ ਜਾਣਾ ਹੋਵੇਗਾ।


(ਲੇਖਕ ਸੀਨੀਅਰ ਸੰਪਾਦਕ ਅਤੇ ਕਾਲਮ ਲੇਖਕ ਹਨ)
 


 
Top