मनोरंजन

Blog single photo

ਪ੍ਰੀਤੀ ਜ਼ਿੰਟਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪਤੀ ਨਾਲ ਰੋਮਾਂਟਿਕ ਤਸਵੀਰ

23/10/2020ਅਦਾਕਾਰਾ ਪ੍ਰੀਤੀ ਜ਼ਿੰਟਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਐਕਟਿਵ ਹੈ। ਪ੍ਰੀਤੀ ਨੇ ਹਾਲ ਹੀ ਵਿੱਚ ਪਤੀ ਜੀਨ ਗੁਡਐਨਫ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ ਜੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਪ੍ਰੀਤੀ ਜੀਨ ਗੁਡਨਫੋ ਦੇ ਗਲ 'ਤੇ ਚੁੰਮਦੀ ਦਿਖਾਈ ਦੇ ਰਹੀ ਹੈ। ਇਸ ਰੋਮਾਂਟਿਕ ਤਸਵੀਰ ਨੂੰ ਪ੍ਰੀਤੀ ਨੇ ਇੰਸਟਾਗ੍ਰਾਮ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।

ਇਸਦੇ ਨਾਲ, ਪ੍ਰੀਤੀ ਨੇ ਲਿਖਿਆ - 'ਮੈਂ ਉਨ੍ਹਾਂ ਦਿਨਾਂ ਨੂੰ ਯਾਦ ਕਰ ਰਹੀ ਹਾਂ ਜਦੋਂ ਮਹਾਂਮਾਰੀ ਸਿਰਫ ਇਤਿਹਾਸ ਦੀਆਂ ਕਿਤਾਬਾਂ ਵਿਚ ਸੀ, ਸਾਡੀ ਸੁਰੱਖਿਆ ਅਤੇ ਸਿਹਤ ਦੀ ਗਰੰਟੀ ਸੀ ਅਤੇ ਪੰਛੀ ਵਾਂਗ ਖੁੱਲ੍ਹ ਕੇ ਉੱਡਦੇ ਸੀ। ਕਿਰਪਾ ਕਰਕੇ ਉਹ ਦਿਨ ਵਾਪਸ ਲੈ ਆਓ। ' ਇਸਦੇ ਨਾਲ ਹੀ ਪ੍ਰੀਤੀ ਨੇ ਹੈਸ਼ਟੈਗ ਪ੍ਰੀਕੋਵਿਡਡੇਜ, ਪਤੀਪਰਮੇਸ਼ਵਰਾ, ਮਿਸਯੂ ਅਤੇ ਟਿੰਗ ਵੀ ਲਗਾਇਆ ਹੈ।

ਪ੍ਰਸ਼ੰਸਕ ਇਸ ਤਸਵੀਰ 'ਤੇ ਆਪਣੀ ਫੀਡਬੈਕ ਦੇ ਰਹੇ ਹਨ। ਦਰਅਸਲ ਪ੍ਰੀਤੀ ਜ਼ਿੰਟਾ ਇਸ ਸਮੇਂ ਆਪਣੀ ਆਈਪੀਐਲ ਟੀਮ 'ਕਿੰਗਜ਼ ਇਲੈਵਨ ਪੰਜਾਬ' ਦਾ ਸਮਰਥਨ ਕਰਨ ਲਈ ਯੂਏਈ ਵਿੱਚ ਹੈ ਅਤੇ ਉਹ ਆਪਣੇ ਪਤੀ ਨੂੰ ਬਹੁਤ ਯਾਦ ਕਰ ਰਹੀ ਹੈ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top