राष्ट्रीय

Blog single photo

ਨਸ਼ਾ ਛੱਡਣ ਵਾਲੇ ਦਵਾਈ ਤੋਂ ਵਾਂਝੇ, ਦਰ -ਦਰ ਭਟਕ ਰਹੇ ਹਨ ....

26/03/2020

ਜਗਰਾਓਂ -ਮੁੱਲਾਂਪੁਰ ਦਾਖਾ ( ਲੁਧਿਆਣਾ ),  26 ਮਾਰਚ ( ਹਿ ਸ ):  - ਪਿਛਲੇ ਦਿਨਾਂ ਤੋਂ ਸੂਬੇ ਅੰਦਰ ਲੱਗੇ ਕਰਫਿਊ ਨਾਲ ਨਸ਼ਾ ਛੱਡਣ ਵਾਲਿਆਂ ਦਾ ਬੁਰਾ ਹਾਲ ਹੋਇਆ ਹੈ। ਉਹ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾ ਹੀ ਨਸ਼ਾ ਛੁਡਾਉ ਕੇਂਦਰ ਤੋਂ ਦਵਾਈ ਲੈਣ ਲਈ ਵਹੀਰਾਂ ਘੱਤ ਲੈਂਦੇ ਹਨ। ਅੱਗੋ ਕੇਂਦਰਾਂ ਦੇ ਮੁੱਖ ਗੇਟ 'ਤੇ ਲੱਗਾ ਜਿੰਦਰਾਂ ਅਤੇ ਗੇਟ 'ਤੇ ਖੜਿਆਂ ਗੇਟ ਕੀਪਰ ਇਹ ਕਹਿ ਕੇ ਮੋੜ ਦਿੰਦਾ ਹੈ ਕਿ ਅੱਜ ਦਵਾਈ ਨਹੀਂ ਮਿਲਣੀ । ਉਦੋਂ ਹੀ ਨਸ਼ਾ ਛੱਡਣ ਵਾਲਿਆਂ ਦੇ ਮਾਪੇ ਮਰ ਜਾਂਦੇ ਹਨ। ਉਹ ਮਾਯੂਸ ਹੋ ਕੇ 2-2 ਘੰਟੇ ਨਸ਼ਾ ਛੁਡਾਊ ਕੇਂਦਰ ਅੱਗੇ ਖੜ੍ਹੇ ਰਹਿੰਦੇ ਹਨ।

        ਰਾਏਕੋਟ ਰੋਡ 'ਤੇ ਬਣੇ ਗੁਰੂ ਨਾਨਕ ਨਸ਼ਾ ਛੁਡਾਊ ਕੇਂਦਰ ਅੱਗੇ ਅੱਜ ਸਵੇਰ ਤੋਂ ਦਵਾਈ ਲੈਣ ਆਏ ਹੋਏ ਕਈ ਵਿਅਕਤੀਆਂ ਨੇ ਪੱਤਰਕਾਰਾਂ ਨੂੰ ਆਪਣੀ ਹੱਡਬੀਤੀ ਸੁਣਾਉਦਿਆਂ ਦੱਸਿਆ ਕਿ  ਉਹ ਨਸ਼ਾ ਕਰਨ ਦੇ ਪੱਕੇ ਆਦੀ ਸਨ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਨਸ਼ਾ ਛੱਡਣ ਦਾ ਪ੍ਰਣ ਕੀਤਾ ਤੇ ਉਹ ਉਕਤ ਕੇਂਦਰ ਤੋਂ ਦਵਾਈ ਲੈਣ ਲੱਗ ਪਏ। ਪਰ ਹੁਣ ਕਰਫਿਊ ਦੌਰਾਨ ਸਾਡੀ ਕੋਈ ਬਾਂਹ ਨਹੀਂ ਫੜ੍ਹਦਾ ਨਾ ਹੀ ਸਰਕਾਰ ਸਾਡੀ ਸੁਣਦੀ ਹੈ ਤੇ ਨਾ ਹੀ ਨਸ਼ਾ ਛੁਡਾਊ ਵਾਲੇ ਸਾਨੂੰ ਦਵਾਈ ਦਿੰਦੇ ਹਨ। ਅਸੀ ਹੁਣ ਕਿੱਧਰ ਜਾਈਏ।

          ਜਦ ਇਸ ਸਬੰਧੀ ਨਸ਼ਾ ਛੁਡਾਉ ਦੀ ਇੰਚਾਰਜ ਡਾ. ਖੁਸ਼ਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਾਨੂੰ ਡਿਪਟੀ ਕਮਿਸ਼ਨਰ ਵੱਲੋਂ ਦਵਾਈ ਦੇਣ ਦੀ ਇਜ਼ਾਜਤ ਨਹੀ ਹੈ। ਜਦੋਂ ਸਾਨੂੰ ਅਗਲੇ ਹੁਕਮ ਆਉਣਗੇ ਅਸੀਂ ਮਰੀਜਾਂ ਨੂੰ ਦਵਾਈ ਦੇਣੀ ਸ਼ੁਰੂ ਕਰ ਦੇਵਾਂਗੇ।


 

ਹਿੰਦੁਸਥਾਨ ਸਮਾਚਾਰ /ਦਵਿੰਦਰ ਜੈਨ /ਨਰਿੰਦਰ ਜੱਗਾ


 
Top