व्यापार

Blog single photo

ਧਰਮਸ਼ਾਲਾ : ਪੀਐੱਮ ਮੋਦੀ ਨੇ ਦੋ ਦਿਨੀ ਗਲੋਬਲ ਸਮਿਟ ਦਾ ਕੀਤਾ ਉਦਘਾਟਨ

07/11/2019

ਧਰਮਸ਼ਾਲਾ, 07 ਨਵੰਬਰ (ਹਿ.ਸ.)। ਹਿਮਾਚਲ ਪ੍ਰਦੇਸ਼ ਵਿਚ ਪ੍ਰਬੰਧਿਤ ਕੋਮਾਂਤਰੀ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਧਰਮਸ਼ਾਲਾ ਵਿਚ ਕੋਮਾਂਤਰੀ ਸੰਮੇਲਨ, ਇਹ ਸੁਫਨਾ ਨਹੀਂ, ਹਕੀਕਤ ਹੈ, ਅਣੋਖਾ ਹੈ। ਇਹ ਹਿਮਾਚਲ ਪ੍ਰਦੇਸ਼ ਦਾ ਇਕ ਸਟੇਟਮੇਂਟ ਹੈ, ਪੂਰੇ ਦੇਸ਼ ਨੂੰ, ਪੁਰੀ ਦੁਨੀਆ ਨੂੰ ਕਿ ਅਸੀਂ ਵੀ ਹੁਣ ਕਮਰ ਕੱਸ ਚੁੱਕੇ ਹਾਂ। ਪੀਐੱਮ ਨੇ ਕਿਹਾ ਕਿ ਪਹਿਲਾਂ ਇਸ ਤਰ੍ਹਾਂ ਦੇ ਸੰਮੇਲਨ ਦੇਸ਼ ਦੇ ਕੁਝ ਹੀ ਸੂਬਿਆਂ ਵਿਚ ਹੋਇਆ ਕਰਦੇ ਸਨ। ਇਥੇ ਕਈ ਅਜਿਹੇ ਸਾਥੀ ਮੌਜੂਦ ਹਨ, ਜਿਨ੍ਹਾਂ ਨੇ ਪਹਿਲਾਂ ਦੇ ਹਾਲਾਤ ਵੇਖੇ ਹਨ। ਪਰ ਹੁਣ ਹਾਲਾਤ ਬਦਲ ਰਹੇ ਹਨ ਅਤੇ ਇਸਦਾ ਗਵਾਹ ਇਥੇ ਹਿਮਾਚਲ ਵਿਚ ਹੋ ਰਹੀ ਇਹ ਸਮਿਟ ਹੈ। 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਿਵੇਸ਼ਕ ਸੂਬਿਆਂ ਨੂੰ ਦੇਖ ਕੇ ਨਿਵੇਸ਼ ਕਰਦੇ ਹਨ ਕਿ ਕਿਸ ਸੂਬੇ ਵਿਚ ਕਿੰਨੀ ਛੋਟ ਮਿਲ ਰਹੀ ਹੈ। ਅੱਜ ਭਾਰਤ ਵਿਚ ਵਿਕਾਸ ਦੀ ਗੱਡੀ ਨਵੀਂ ਸੋਚ, ਨਵੀਂ ਅਪ੍ਰੋਚ ਦੇ ਨਾਲ ਚਾਰ ਪਹਈਆਂ 'ਤੇ ਚੱਲ ਰਹੀ ਹੈ। ਇਕ ਪਹਇਆ ਸੁਸਾਇਟੀ ਦਾ, ਜੋ ਐਸਪਾਈਰਿੰਗ ਹੈ। ਇਕ ਵੀਲ ਸਰਕਾਰ ਦਾ, ਜੋ ਨਵੇਂ ਭਾਰਤ ਲਈ ਪ੍ਰੇਰਣਾ ਦਾ ਸਰੋਤ ਹੈ। ਇਕ ਵਹੀਲ ਇੰਡਸਟਰੀ ਦਾ, ਜੋ ਡੇਅਰਿੰਗ ਹੈ ਅਤੇ ਇਕ ਵੀਲ ਗਿਆਨ ਦਾ, ਜੋ ਸ਼ੇਅਰਿੰਗ ਹੈ। 

ਇਸ ਤੋਂ ਪਹਿਲਾ ਅਦਾਕਾਰਾ ਯਾਮੀ ਗੌਤਮ ਨੇ ਪੀਐੱਮ ਦਾ ਸ਼ਾਲ ਅਤੇ ਟੋਪੀ ਪਾ ਕੇ ਸਵਾਗਤ ਕੀਤਾ। ਪੀਐੱਮ ਮੋਦੀ ਨੇ ਮੰਚ ਤੇ ਇੰਨਵੇਸਟਰ ਹੇਵਨ ਰਾਇਜਿੰਗ ਹਿਮਾਚਲ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ। ਹਿਮਾਚਲ ਵਿਚ ਉਦਯੋਗਿਕ ਨਿਵੇਸ਼ ਵਧਾਉਣ ਲਈ ਪਹਿਲੀ ਵਾਰ ਦੇਵਭੂਮੀ ਵਿਚ ਗਲੋਬਲ ਇੰਨਵੇਸਟਰ ਮੀਟ ਸ਼ੁਰੂ ਹੋਇਆ ਹੈ। ਦੋ ਦਿਨੀਂ ਇਸ ਸਮਿਟ ਵਿਚ ਦੇਸ਼-ਵਿਦੇਸ਼ ਦੇ ਨਾਮੀ ਉਦਯੋਗਿਕ ਘਰਾਨਿਆਂ ਦੇ ਉਦਯੋਗਪਤੀਆਂ ਸਮੇਤ 1720 ਨੁਮਾਂਇੰਦੇ ਸ਼ਰੀਕ ਹੋ ਰਹੇ ਹਨ। 


ਹਿੰਦੁਸਥਾਨ ਸਮਾਚਾਰ/ਕੁਸੁਮ


 
Top