ट्रेंडिंग

Blog single photo

ਕੋਰੋਨਾ ਕਰਕੇ ਮੁਲਤਵੀ ਹੋਇਆ ਆਈਪੀਐਲ- 2021

04/05/2021ਨਵੀਂ ਦਿੱਲੀ, 04 ਮਈ
(ਹਿ.ਸ.)। ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ)
2021 ਨੂੰ ਮੁਲਤਵੀ ਕਰ ਦਿੱਤਾ ਹੈ। ਕੁਝ ਖਿਡਾਰੀਆਂ ਦੇ ਕੋਰੋਨਾ ਲਾਗ ਤੋਂ ਬਾਅਦ
ਬੀਸੀਸੀਆਈ ਨੇ ਇਹ ਫੈਸਲਾ ਲਿਆ ਹੈ। ਇਸ ਫੈਸਲੇ ਦੀ ਪੁਸ਼ਟੀ ਆਈਪੀਐਲ ਦੇ ਚੇਅਰਮੈਨ
ਬ੍ਰਿਜੇਸ਼ ਪਟੇਲ ਨੇ ਕੀਤੀ, ਜਿਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਸਾਰੇ ਹਿੱਸੇਦਾਰਾਂ ਦੀ
ਸੁਰੱਖਿਆ ਲਈ ਲਿਆ ਗਿਆ ਹੈ।

ਆਈਪੀਐਲ ਗਵਰਨਿੰਗ ਕੌਂਸਲ ਦੇ ਮੈਂਬਰਾਂ ਅਨੁਸਾਰ,
ਦਿੱਲੀ ਕੈਪਿਟਲਸ ਦੇ ਅਮਿਤ ਮਿਸ਼ਰਾ ਅਤੇ ਰਿਧੀਮਾਨ ਸਾਹਾ ਵੀ ਮੰਗਲਵਾਰ ਨੂੰ ਕੋਰੋਨਾ ਪੀੜਤ
ਹੋ ਗਏ ਸਨ, ਜਿਸ ਤੋਂ ਬਾਅਦ ਹੁਣ ਚਾਰ ਖਿਡਾਰੀ ਕੋਰੋਨਾ ਪੀੜਤ ਹੋ ਗਏ ਹਨ। ਇਸ ਤੋਂ
ਪਹਿਲਾਂ ਕੇਕੇਆਰ ਦੇ ਸਪਿਨਰ ਵਰੁਣ ਚੱਕਰਵਰਤੀ ਅਤੇ ਤੇਜ਼ ਗੇਂਦਬਾਜ਼ ਸੰਦੀਪ ਵਾਰੀਅਰ
ਕੋਰੋਨਾ ਨਾਲ ਸੰਕਰਮਿਤ ਪਾਏ ਗਏ ਸਨ। ਜਿਸ ਤੋਂ ਬਾਅਦ ਕੇਕੇਆਰ ਅਤੇ ਰਾਇਲ ਚੈਲੇਂਜਰਜ਼
ਬੈਂਗਲੁਰੂ (ਆਰਸੀਬੀ) ਵਿਚਾਲੇ ਖੇਡਿਆ ਜਾਣ ਵਾਲਾ ਮੈਚ ਮੁਲਤਵੀ ਕਰ ਦਿੱਤਾ ਗਿਆ ਸੀ।

ਹਿੰਦੁਸਥਾਨ ਸਮਾਚਾਰ/ਸੁਨੀਲ/ਕੁਸੁਮ


 
Top