ट्रेंडिंग

Blog single photo

ਚਾਹਵਾਲਾ...ਭਾਸ਼ਣ ਰੋਕ ਜਦੋਂ ਡੋਨਲਡ ਟਰੰਪ ਨੇ ਪੀਐੱਮ ਮੋਦੀ ਨਾਲ ਮਿਲਾਇਆ ਹੱਥ

24/02/2020


ਅਹਿਮਦਾਬਾਦ, 24 ਫਰਵਰੀ (ਹਿ.ਸ)। ਗੁਜਰਾਤ ਦੇ ਅਹਿਮਦਾਬਾਦ ਸਥਿਤ ਮੋਟੇਰਾ ਸਟੇਡੀਅਮ ਵਿੱਚ ਲੱਖਾਂ ਦੀ ਭੀੜ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪੀਐਮ ਮੋਦੀ ਦੀ ਦੋਸਤੀ ਦੀ ਇੱਕ ਵਿਸ਼ੇਸ਼ ਤਸਵੀਰ ਵੇਖਣ ਨੂੰ ਮਿਲੀ। ਆਪਣੇ ਭਾਸ਼ਣ ਦੌਰਾਨ, ਜਦੋਂ ਟਰੰਪ ਨੇ ਰੁਕ ਕੇ ਪੀਐਮ ਮੋਦੀ ਨਾਲ ਹੱਥ ਮਿਲਾਇਆ ਤਾਂ ਲੋਕ ਹੈਰਾਨ ਰਹਿ ਗਏ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਟੇਰਾ ਸਟੇਡੀਅਮ 'ਚ ਆਪਣੇ ਸੰਬੋਧਨ ਦੀ ਸ਼ੁਰੂਆਤ ਨਮਸਤੇ ਕਹਿ ਕੇ ਕੀਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਸੀਂ ਇਸ ਸ਼ਾਨਦਾਰ ਪ੍ਰਾਹੁਣਾਚਾਰੀ ਨੂੰ ਹਮੇਸ਼ਾਂ ਯਾਦ ਰੱਖਾਂਗੇ। ਉਨ੍ਹਾਂ ਕਿਹਾ, ‘ਭਾਰਤ ਸਾਡੇ ਦਿਲਾਂ ਵਿਚ ਵਿਸ਼ੇਸ਼ ਸਥਾਨ ਰੱਖੇਗਾ। ਟਰੰਪ ਨੇ ਕਿਹਾ ਕਿ ਪੀਐਮ ਮੋਦੀ ਨੇ ਇੱਕ 'ਚਾਹ ਵਾਲਾ' ਦੇ ਰੂਪ ਵਿੱਚ ਸ਼ੁਰੂਆਤ ਕੀਤੀ। ਹਰ ਕੋਈ ਉਨ੍ਹਾਂ ਨੂੰ ਪਿਆਰ ਕਰਦਾ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਬਹੁਤ ਸਖਤ ਪ੍ਰਧਾਨ ਮੰਤਰੀ ਹਨ। ਟਰੰਪ ਨੇ ਕਿਹਾ ਕਿ ਭਾਰਤ ਆਉਣਾ ਮਾਣ ਵਾਲੀ ਗੱਲ ਹੈ। ਨਰਿੰਦਰ ਮੋਦੀ ਇੱਕ ਚੈਂਪੀਅਨ ਹਨ, ਜੋ ਭਾਰਤ ਨੂੰ ਵਿਕਾਸ ਦੀ ਦਿਸ਼ਾ ਵੱਲ ਲੈ ਕੇ ਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਅਤੇ ਮੇਲਾਨੀਆ 8000 ਮੀਲ ਦੀ ਦੂਰੀ ਤੈਅ ਕਰਕੇ ਇੱਥੇ ਪਹੁੰਚੇ ਹਾਂ। ਅਮਰੀਕਾ ਭਾਰਤ ਦਾ ਦੋਸਤ ਹੈ। ਅਮਰੀਕਾ ਭਾਰਤ ਦਾ ਸਤਿਕਾਰ ਤੇ ਸਨਮਾਨ ਕਰਦਾ ਹੈ।

ਡੋਨਾਲਡ ਟਰੰਪ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 5 ਮਹੀਨੇ ਪਹਿਲਾਂ ਅਮਰੀਕਾ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ ਸੀ, ਅੱਜ ਭਾਰਤ ਸਾਡਾ ਸਵਾਗਤ ਕਰ ਰਿਹਾ ਹੈ, ਜੋ ਸਾਡੇ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਅੱਜ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ 'ਚ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡਾ ਸਵਾਗਤ ਕੀਤਾ।  ਡੋਨਾਲਡ ਟਰੰਪ ਨੇ ਇਸ ਦੌਰਾਨ ਹੋੱਲੀ, ਦੀਵਾਲੀ ਵਰਗੇ ਤਿਉਹਾਰਾਂ ਦਾ ਜ਼ਿਕਰ ਕੀਤਾ। ਟਰੰਪ ਨੇ ਕਿਹਾ ਕਿ ਅੱਜ ਭਾਰਤ ਵਿੱਚ ਹਿੰਦੂ, ਜੈਨ, ਮੁਸਲਮਾਨ, ਸਿੱਖ ਸਮੇਤ ਕਈ ਧਰਮਾਂ ਦੇ ਲੋਕ ਰਹਿੰਦੇ ਹਨ, ਜਿੱਥੇ 100 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਫਿਰ ਵੀ ਦੇਸ਼ 'ਚ ਇੱਕ ਸ਼ਕਤੀ ਦੀ ਤਰ੍ਹਾਂ ਲੋਕ ਰਹਿੰਦੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਉੱਥੋਂ ਦੇ ਵਿਕਾਸ 'ਚ ਵੱਡੀ ਭੂਮਿਕਾ ਨਿਭਾਈ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ 'ਚ ਰਹਿੰਦੇ 4 ਚੋਂ ਇਕ ਵਪਾਰੀ ਗੁਜਰਾਤ ਤੋਂ ਹੈ। ਅਜਿਹੀ ਸਥਿਤੀ 'ਚ ਮੈਂ ਸਾਰਿਆਂ ਦਾ ਅਮਰੀਕਾ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਧੰਨਵਾਦ ਕਰਦਾ ਹਾਂ।
 
ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅੱਜ ਆਪਣੇ ਲੋਕਾਂ 'ਤੇ ਵਿਸ਼ਵਾਸ ਕਰਦਾ ਹੈ, ਜੋ ਅਮਰੀਕਾ ਅਤੇ ਭਾਰਤ ਨੂੰ ਬਰਾਬਰ ਬਣਾਉਂਦੇ ਹਨ। ਅਮਰੀਕਾ ਅਤੇ ਭਾਰਤ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ, ਜਿਸ ਵਿੱਚ ਹਰ ਵਿਅਕਤੀ ਨੂੰ ਬਰਾਬਰ ਸਮਝਿਆ ਜਾਂਦਾ ਹੈ। ਇਸ ਸਮੇਂ ਅਮਰੀਕੀ ਰਾਸ਼ਟਰਪਤੀ ਨੇ ਸਵਾਮੀ ਵਿਵੇਕਾਨੰਦ, ਮਹਾਤਮਾ ਗਾਂਧੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਹਰ ਸਾਲ 2000 ਤੋਂ ਵੱਧ ਫ਼ਿਲਮਾਂ ਬਣਾਉਂਦਾ ਹੈ, ਜਿਸ ਦਾ ਪੂਰੀ ਦੁਨੀਆਂ 'ਚ ਸਵਾਗਤ ਕੀਤਾ ਜਾਂਦਾ ਹੈ। ਲੋਕ ਭੰਗੜਾ-ਮਿਊਜ਼ਿਕ ਦਾ ਜ਼ਿਕਰ ਕਰਦੇ ਹਨ, ਲੋਕਾਂ ਨੂੰ ਦਿਲ ਵਾਲੇ ਦੁਲਹਨੀਆ ਲੇ ਜਾਏਂਗੇ (ਡੀਡੀਐਲਜੇ) ਫਿਲਮ ਵੀ ਪਸੰਦ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਵਰਗੇ ਵੱਡੇ ਖਿਡਾਰੀ ਦਿੱਤੇ।

ਉਨ੍ਹਾਂ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾ ਸਿਰਫ਼ ਗੁਜਰਾਤ ਸਗੋਂ ਪੂਰੇ ਦੇਸ਼ ਲਈ ਮਾਣ ਹਨ, ਜੋ ਅਸੰਭਵ ਨੂੰ ਸੰਭਵ ਬਣਾ ਸਕਦੇ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਤਰੱਕੀ ਕਰ ਰਿਹਾ ਹੈ ਅਤੇ ਇਹ ਵਿਕਾਸ ਦੀ ਯਾਤਰਾ ਵਿਸ਼ਵ ਲਈ ਇੱਕ ਮਿਸਾਲ ਹੈ। ਅੱਜ ਭਾਰਤ ਆਰਥਿਕਤਾ ਦੇ ਖੇਤਰ ਵਿੱਚ ਇੱਕ ਵੱਡੀ ਸ਼ਕਤੀ ਬਣ ਗਿਆ ਹੈ। ਇੱਕ ਦਹਾਕੇ ਵਿੱਚ ਭਾਰਤ ਨੇ ਗਰੀਬੀ ਰੇਖਾ ਤੋਂ ਕਈ ਕਰੋੜ ਲੋਕਾਂ ਨੂੰ ਬਾਹਰ ਕੱਢਿਆ। ਡੋਨਾਲਡ ਟਰੰਪ ਨੇ ਇਸ ਸਮੇਂ ਦੌਰਾਨ ਮੋਦੀ ਸਰਕਾਰ ਦੀਆਂ ਕਈ ਯੋਜਨਾਵਾਂ ਜਿਵੇਂ ਉਜਵਲਾ ਯੋਜਨਾ, ਇੰਟਰਨੈਟ ਸਹੂਲਤ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜ਼ਿਕਰ ਕੀਤਾ।  ਟਰੰਪ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਦਿੱਤੀ। ਟਰੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਸਤੀ ਦੇ ਨਾਲ-ਨਾਲ ਵਪਾਰ ਦੇ ਖੇਤਰ ਵਿੱਚ ਅੱਗੇ ਵੱਧ ਰਹੇ ਹਨ। ਮੈਂ ਅਤੇ ਮੇਲਾਨੀਆ ਅੱਜ ਮਹਾਤਮਾ ਗਾਂਧੀ ਆਸ਼ਰਮ ਗਏ, ਜਿੱਥੇ ਗਾਂਧੀ ਜੀ ਨੇ ਨਮਕ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਅੱਜ ਅਸੀਂ ਤਾਜ ਮਹਿਲ ਦਾ ਵੀ ਦੌਰਾ ਕਰਾਂਗੇ। 

ਹਿੰਦੁਸਥਾਨ ਸਮਾਚਾਰ/ਕੁਸੁਮ


 
Top