मनोरंजन

Blog single photo

ਇਕ ਵਾਰ ਮੁੜ ਮੀਟੂ ਵਿਵਾਦ ਵਿਚ ਘਿਰੇ ਅਨੂ ਮਲਿਕ

01/11/2019



ਮੁੰਬਈ, 01 ਨਵੰਬਰ (ਹਿ.ਸ)।  ਸੰਗੀਤਕਾਰ ਅਤੇ ਗਾਇਕ ਅਨੂ ਮਲਿਕ ਇਕ ਵਾਰ ਮੁੜ ਤੋਂ ਵਿਵਾਦਾਂ ਵਿਚ ਹਨ। ਸੋਨਾ ਮਹਾਪਾਤਰਾ ਤੋਂ ਬਾਅਦ ਹੁਣ ਗਾਇਕਾ ਨੇਹਾ ਭਸੀਨ ਨੇ ਉਨ੍ਹਾਂ ਉੱਤ ਸਰੀਰਿਕ ਸ਼ੋਸ਼ਨ ਦਾ ਇਲਜਾਮ ਲਗਾਇਆ ਹੈ। 

ਸੋਨਾ ਮਹਾਪਾਤਰਾ ਨੇ ਇਸ ਬਾਰੇ ਵਿਚ ਟਵੀਟ ਰਾਹੀਂ ਕਿਹਾ, 'ਮੈਂ ਯੂਨੀਵਰਸਿਟੀ ਦੇ ਦਿਨਾਂ ਤੋਂ ਹੀ ਟੇਲੇਂਟੇਡ ਨੇਹਾ ਭਸੀਨ ਨੂੰ ਜਾਣਦੀ ਹਾਂ। ਮੈਂ ਇਹ ਵੀ ਜਾਣਦੀ ਹਾਂ ਕਿ ਉਹ ਬਹਾਦੁਰੀ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਦੀ ਹੈ। ਸੋਨਾ ਦੇ ਟਵੀਟ ਦਾ ਜਵਾਬ ਦਿੰਦਿਆਂ ਨੇਹਾ ਨੇ ਲਿਖਿਆ, 'ਮੈਂ ਤੁਹਾਡੇ ਨਾਲ ਸਹਿਮਤ ਹਾਂ। ਅਸੀਂ ਇਕ ਬਹੁਤ ਹੀ ਲਿੰਗਭੇਦ ਕਰਨ ਵਾਲੀ ਦੁਨੀਆ 'ਚ ਰਹਿੰਦੇ ਹਾਂ। ਅਨੂ ਮਲਿਕ ਇਕ ਭਕਸ਼ਕ ਹੈ। ਮੈਂ ਵੀ 21 ਸਾਲ ਦੀ ਉਮਰ 'ਚ ਉਨ੍ਹਾਂ ਦੀਆਂ ਅਜੀਬ ਹਰਕਤਾਂ ਦੇਖ ਕੇ ਉੱਥੋਂ ਭੱਜ ਗਈ ਸੀ। ਮੈਂ ਖ਼ੁਦ ਨੂੰ ਇਕ ਮੁਸ਼ਕਲ ਸਥਿਤੀ 'ਚ ਜਾਣ ਤੋਂ ਬਚਾ ਲਿਆ। ਉਹ ਮੇਰੇ ਸਾਹਮਣੇ ਇਕ ਸੌਫੇ 'ਤੇ ਲੇਟੇ ਹੋਏ ਸਨ, ਇਕ ਸਟੂਡੀਓ 'ਚ ਮੇਰੀਆਂ ਅੱਖਾਂ ਬਾਰੇ ਗੱਲ ਕਰ ਰਹੇ ਸਨ। ਮੈਂ ਉੱਥੋਂ ਇਹ ਝੂਠ ਬੋਲ ਕੇ ਭੱਜ ਗਈ ਸੀ ਕਿ ਮੇਰੀ ਮਾਂ ਹੇਠਾਂ ਇੰਤਜ਼ਾਰ ਕਰ ਰਹੀ ਹੈ ।' ਉਨ੍ਹਾਂ ਬਾਅਦ 'ਚ ਮੈਨੂੰ ਮੈਸੇਜ ਅਤੇ ਫੋਨ ਵੀ ਕੀਤਾ, ਪਰ ਮੈਂ ਉਨ੍ਹਾਂ ਦੇ ਕਿਸੇ ਵੀ ਫੋਨ ਜਾਂ ਮੈਸੇਜ ਦਾ ਜਵਾਬ ਨਹੀਂ ਦਿੱਤਾ। ਅਨੂ ਮਲਿਕ ਇਕ ਬਦਸੂਰਤ ਅਪਾਹਜ ਮਾਨਸਿਕਤਾ ਵਾਲਾ ਵਿਅਕਤੀ ਹੈ।'




ਅਨੂ ਮਲਿਕ ਇਨ੍ਹੀਂ ਦਿਨੀ ਵਿਸ਼ਾਲ ਦਦਲਾਨੀ ਅਤੇ ਨੇਹਾ ਕੱਕੜ ਦੇ ਨਾਲ ਸਿੰਗਿੰਗ ਦੇ ਰਿਐਲਟੀ ਸ਼ੋਅ ਇੰਡੀਅਨ ਆਈਡਲ ਸੀਜ਼ਨ 11 ਵਿਚ ਜੱਜ ਹਨ। 


ਹਿੰਦੁਸਥਾਨ ਸਮਾਚਾਰ/ਕੁਸੁਮ 




 
Top