अंतरराष्ट्रीय

Blog single photo

ਇਮਰਾਨ ਸਰਕਾਰ ਨੇ ਬਣਾਇਆ ਕਰਜ ਲੈਣ ਦਾ ਰਿਕਾਰਡ, 7509 ਅਰਬ ਲਏ ਉਧਾਰ

09/10/2019


ਇਸਲਾਮਾਬਾਦ, 09 ਅਕਤੂਬਰ (ਹਿ.ਸ)। ਪਾਕਿਸਤਾਨ ਸਰਕਾਰ ਨੇ ਇਕ ਪਾਸੇ ਕਰਜ ਲੈਣ ਦਾ ਰਿਕਾਰਡ ਬਣਾਇਾ ਹੈ, ਤਾਂ ਦੂਜੇ ਪਾਸੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਭਾਰਤ ਨੂੰ ਜੰਗ ਦੀ ਧਮਕੀ ਦੇ ਰਹੇ ਹਨ। ਇਹ ਇਹ ਹੈ ਕਿ ਖਾਨ ਦੇ ਸੱਤਾ ਸਾਂਭਣ ਤੋਂ ਬਾਅਦ ਸ਼ੁਰੂ ਦੇ ਇਕ ਸਾਲ ਵਿਚ ਉਨ੍ਹਾਂ ਦੀ ਸਰਕਾਰ ਨੇ 7509 ਅਰਬ ਪਾਕਿਸਤਾਨੀ ਰੁਪਏ ਦਾ ਕਰਜ ਲਿਆ ਹੈ, ਜੋ ਇਕ ਰਿਕਾਰਡ ਹੈ। 

ਅਧਿਕਾਰਕ ਅੰਕੜਿਆਂ ਮੁਤਾਬਕ, ਅਗਸਤ 2018 ਤੋਂ ਅਗਸਤ, 2019 ਵਿਚਾਲੇ ਵਿਦੇਸ਼ ਤੋੰ 2804 ਅਰਬ ਰੁਪਏ ਦਾ ਅਤੇ ਘਰੇਲੂ ਸਰੋਤਾਂ ਤੋਂ 4705 ਅਰਬ ਰੁਪਏ ਦਾ ਕਰਜ ਲਿਆ ਗਿਆ ਹੈ। ਸਟੇਟ ਬੈਂਕ ਆਫ ਪਾਕਿਸਤਾਨ ਨੇ ਇਹ ਅੰਕੜੇ ਪ੍ਰਧਾਨ ਮੰਤਰੀ ਦਫਤਰ ਨੂੰ ਭੇਜੇ ਹਨ। 

ਸਟੇਟ ਬੈਂਕ ਆਫ ਪਾਕਿਸਤਾਨ ਦੇ ਅੰਕੜਿਆਂ ਮੁਤਾਬਕ, ਮੌਜੂਦਾ ਵਿੱਤੀ ਵਰ੍ਹੇ ਦੇ ਪਹਿਲੇ ਦੋ ਮਹੀਨਿਆਂ ਵਿਚ ਪਾਕਿਸਤਾਨ ਦੇ ਜਨਤੱਕ ਕਰਜ ਵਿਚ 1.43 ਫੀਸਦੀ ਦਾ ਇਜਾਫਾ ਹੋਇਆ ਹੈ ਅਤੇ ਸੰਘੀ ਸਰਕਾਰ ਦਾ ਇਹ ਕਰਜ ਵੱਧ ਕੇ 32, 240 ਅਰਬ ਰੁਪਏ ਹੋ ਗਿਆ ਹੈ, ਜਦਕਿ ਅਗਸਤ, 2018 ਵਿਚ ਇਹ ਕਰਜ 24,732 ਅਰਬ ਰੁਪਏ ਦਾ ਸੀ। 

ਹਾਲਾਤ ਇਹ ਹਨ ਕਿ ਇਸ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿਚ ਸਰਕਾਰ ਦਾ ਕਰ ਕੁਲੇਕਸ਼ਨ 960 ਅਰਬ ਰੁਪਏ ਦਾ ਰਿਹਾ ਜੋ ਕਿ ਇਕ ਖਰਬ ਰੁਪਏ ਦੇ ਟੀਚੇ ਤੋਂ ਕਾਫੀ ਘੱਟ ਹੈ, ਇਸ ਲਈ ਹਾਲਾਤ ਹੋਰ ਖਰਾਬ ਹੋਣ ਦੀ ਪੂਰੀ ਉਮੀਦ ਹੈ। 

ਦੱਸ ਦਈਏ ਕਿ ਪਾਕਿਸਤਾਨ ਦੀ ਜੀਡੀਪੀ ਪਹਿਲਾਂ ਹੀ ਕਾਫੀ ਘੱਟ ਹੈ ਅਤੇ ਵਿਦੇਸ਼ੀ ਕਰਜ ਵੱਧਦਾ ਹੀ ਜਾ ਰਿਹਾ ਹੈ। ਪਾਕਿਸਤਾਨ ਕੋਮਾਂਤਰੀ ਮੁਦਰਾ ਕੋਸ਼, ਵਿਸ਼ਵ ਬੈਂਕ ਤੋਂ ਇਲਾਵਾ ਚੀਨ ਅਤੇ ਸਊਦੀ ਅਰਬ ਤੋਂ ਲਗਾਤਾਰ ਕਰਜ ਲੈ ਰਿਹਾ ਹੈ। 


ਹਿੰਦੁਸਥਾਨ ਸਮਾਚਾਰ/ਕ੍ਰਿਸ਼ਣ ਕੁਮਾਰ/ਕੁਸੁਮ


 
Top