क्षेत्रीय

Blog single photo

ਸਲੱਮ ਫਾਊਡੈਸ਼ਨ ਨੇ ਕਰੋਨਾ ਦੇ ਬਚਾਅ ਲਈ 15 ਹਜਾਰ ਮਾਸਕ ਵੰਡੇ

05/05/2020

ਬਠਿੰਡਾ 5 ਮਈ (ਹਿਸ) : ਸਲੱਮ ਫਾਊਂਡੇਸ਼ਨ ਵਲੋ ਧਰਮਵੀਰ ਕਪਿਲ (ਰਾਸ਼ਟਰੀ ਮਹਾਸਚਿਵ) ਅਤੇ ਰਾਜ ਕੁਮਾਰ ਅਟਵਾਲ (ਸੰਗਠਨ ਦੇ ਮਹਾਸਚਿਵ) ਨੇ ਆਪਣੀ ਟੀਮ ਦੇ ਉੱਦਮਾ ਸਦਕਾ 15 ਹਜ਼ਾਰ ਮਾਸਕ ਤਿਆਰ ਕੀਤੇ। ਜਿਨ•ਾਂ ਨੂੰ ਵੰਡਣ ਦੀ ਸ਼ੁਰੂਆਤ ਅੱਜ ਐਸਐਸਪੀ ਬਠਿੰਡਾ ਸਰਦਾਰ ਨਾਨਕ ਸਿੰਘ ਅਤੇ ਡੀ ਸੀ ਬਠਿੰਡਾ ਬੀ ਸ੍ਰੀ ਨਿਵਾਸਨ ਨੂੰ 3000 ਮਾਸਕ ਦੇਕੇ ਕੀਤੀ। ਇਸ ਤੋਂ ਇਲਾਵਾ ਆਦਰਸ਼ ਵੈਲਫੇਅਰ ਸੁਸਾਇਟੀ ਅਤੇ ਸ੍ਰੀ ਗਨੇਸ਼ ਵੈਲਫੇਅਰ ਸੁਸਾਇਟੀ ਨੂੰ ਤਿੰਨ ਹਜ਼ਾਰ ਦੇ ਕਰੀਬ ਮਾਸਕ ਭੇਂਟ ਕੀਤੇ। 

ਇਸ ਮੌਕੇ ਤੇ ਸਲੱਮ ਫਾਊਂਡੇਸ਼ਨ ਦੀ ਮਹਾਂ ਮੰਤਰੀ ਵੀਨੂੰ ਗੋਇਲ ਨੇ ਵਿਨੋਦ ਬਿੰਟਾ (ਜ਼ਿਲ•ਾ ਪ੍ਰਧਾਨ ਬੀਜੇਪੀ) ਅਸ਼ੋਕ ਭਾਰਤੀ (ਪ੍ਰਵਕਤਾ ਪੰਜਾਬ ਬੀਜੇਪੀ) ਅਤੇ ਸੁਖਪਾਲ ਸਰਾਂ (ਮਹਾਂਮੰਤਰੀ ਬੀਜੇਪੀ ਪੰਜਾਬ) ਨੂੰ ਵੀ 1200 ਦੇ ਲਗਭਗ ਮਾਸਕ ਭੇਂਟ ਕੀਤੇ। ਵੀਨੂੰ ਗੋਇਲ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਮਾਸਕ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅੰਗ ਬਣਨਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਬਚਾਉ ਹੀ ਇਲਾਜ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਸਾਵਧਾਨੀ ਪ੍ਰਯੋਗ ਕਰਦੇ ਹੋਏ ਅਸੀ ਕਰੋਨਾ ਮਹਾਂਮਾਰੀ ਦੀ ਜੰਗ ਨੂੰ ਜਿੱਤ ਸਕਦੇ ਹਾਂ। ਆਉਣ ਵਾਲੇ ਸਮੇਂ ਵਿੱਚ ਜਦੋਂ ਦਾ ਲਾਕਡਾਊਨ ਖੁਲਦਾ ਹੈ ਤਾਂ ਸਕੂਲਾਂ ਵਿੱਚ ਵੀ ਵਿਦਿਆਰਥੀਆਂ, ਅਧਿਆਪਕਾਂ ਅਤੇ ਦੁਕਾਨਦਾਰਾਂ ਆਦਿ ਸਾਰਿਆਂ ਦਾ ਮਾਸਕ ਲਾਉਣਾ ਅਤੀ ਜ਼ਰੂਰੀ ਹੋਵੇਗਾ । ਵੀਨੂੰ ਗੋਇਲ ਵਿਸ਼ੇਸ਼ ਤੌਰ ਤੇ ਵੀਨਾ ਗਰਗ, ਖੁਸ਼ੀ ਯਾਦਵ, ਜਸਵਿੰਦਰ ਕੌਰ ਸੁਖਵਿੰਦਰ ਕੌਰ ਲਖਵੀਰ ਕੌਰ ਰੇਖਾ ਰਾਣੀ ਦੀਪੂ ਰਾਣੀ ਕੁਲਵੰਤ ਕੌਰ ਜਸਵੰਤ ਨੀਲਮ ਰਾਣੀ ਸਾਰੀਆਂ ਸਮਾਜ-ਸੇਵੀ ਔਰਤਾਂ ਦਾ ਧੰਨਵਾਦ ਕੀਤਾ ਜਿਨ•ਾਂ ਨੇ ਮਾਸਕ ਬਣਾਉਣ ਵਿੱਚ ਪੂਰੀ ਸਹਾਇਤਾ ਕੀਤੀ। 
ਹਿੰਦੁਸਥਾਨ ਸਮਾਚਾਰ/ ਪੀਐਸ ਮਿੱਠਾ/ ਨਰਿੰਦਰ ਜੱਗਾ 
Top