राष्ट्रीय

Blog single photo

ਮਹਾਰਾਸ਼ਟਰ : ਫੜਣਵੀਸ ਦਾ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ

08/11/2019ਮੁੰਬਈ 08 ਨਵੰਬਰ (ਹਿ.ਸ)। ਦੇਵੇਂਦਰ ਫੜਣਵੀਸ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸ਼ੁਕੱਰਵਾਰ ਸ਼ਾਮ ਤਕਰੀਬਨ 4.30 ਵਜੇ ਰਾਜਭਵਨ ਪਹੁੰਚ ਕੇ ਆਪਣਾ ਅਸਤੀਫਾ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਸੌਂਪਿਆ। 

ਅਸਤੀਫਾ ਦੇਣ ਤੋਂ ਬਾਅਦ ਫੜਣਵੀਸ ਨੇ ਪ੍ਰੇਸ ਕਾਨਫਰੰਸ ਕਰ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨਾਲ ਭਾਜਪਾ ਸੂਬਾ ਪ੍ਰਧਾਨ ਚੰਦਰਕਾਂਤ ਪਾਟੀਲ, ਸੁਧੀਰ ਮੁਨਗੰਟੀਵਾਰ, ਗਿਰੀਸ਼ ਮਹਾਜਨ ਅਤੇ ਚੰਦਰਸ਼ੇਖਰ ਬਵਨਕੁਲੇ ਸਮੇਤ ਕਈ ਦਿੱਗਜ ਆਗੂ ਮੌਜੂਦ ਰਹੇ। 

ਉੱਧਰ ਫੜਣਵੀਸ ਦੇ ਅਸਤੀਫਾ ਦੇਣ ਦੀ ਖਬਰ ਮਿਲਦਿਆਂ ਹੀ ਸ਼ਿਵਸੇਨਾ ਦੇ ਬੁਲਾਰੇ ਸੰਜੇ ਰਾਊਤ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਮਿਲਣ ਉਨ੍ਹਾਂ ਦੇ ਮੁੰਬਈ ਸਥਿਤ ਰਿਹਾਇਸ਼ 'ਤੇ ਪਹੁੰਚੇ। 

ਜਿਕਰਯੋਗ ਹੈ ਕਿ ਵਿਧਾਨਸਭਾ ਚੋਣਾਂ ਦੇ ਨਤੀਜੇ ਐਲਾਨੇ ਹੋਏ 15 ਦਿਨ ਹੋ ਗਏ ਹਨ, ਪਰ ਹੁਣ ਤੱਕ ਸਰਕਾਰ ਬਣਾਉਣ ਨੂੰ ਲੈ ਕੇ ਰੁਕਾਵਟਾਂ ਕਾਇਮ ਹਨ। ਸ਼ਿਵਸੇਨਾ ਮੁੱਖ ਮੰਤਰੀ ਅਹੁਦੇ ਦੀ ਮੰਗ 'ਤੇ ਅੜੀ ਹੋਈ ਹੈ। 

ਦੱਸ ਦਈਏ ਕਿ ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨਸਭਾ ਵਿਚ ਭਾਜਪਾ 105, ਸ਼ਿਵਸੇਨਾ 56, ਐੱਨਸੀਪੀ 54, ਕਾਂਗਰਸ 44, ਬਹੁਜਨ ਵਿਕਾਸ ਅਘਾੜੀ 03, ਸਪਾ 2, ਏਆਈਐੱਮਆਈਐੱਮ ਨੇ 02 ਸੀਟਾਂ ਜਿੱਤੀਆਂ ਹਨ। 13 ਆਜਾਦ ਉਮੀਦਵਾਰ ਵੀ ਵਿਧਾਨਸਭਾ ਪਹੁੰਚੇ ਹਨ, ਜਦਕਿ ਹੋਰਨਾ ਛੋਟੇ ਦਲਾਂ ਦੇ 11 ਵਿਧਾਇਕ ਹਨ। 13 ਆਜਾਦ ਵਿਧਾਇਕਾਂ ਚੋਂ 8 ਸ਼ਿਵਸੇਨਾ ਨੂੰ ਅਤੇ 5 ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। 

ਹਿੰਦੁਸਥਾਨ ਸਮਾਚਾਰ


 
Top