व्यापार

Blog single photo

ਦਿਵਾਲੀ 'ਤੇ ਆਰਬੀਆਈ ਦਾ ਤੋਹਫਾ, ਰੇਪੋ ਰੇਟ 'ਚ 0.25 ਫੀਸਦੀ ਦੀ ਕਟੌਤੀ

04/10/2019

ਮੁੰਬਈ/ਨਵੀਂ ਦਿੱਲੀ, 04 ਅਕਤੂਬਰ (ਹਿ.ਸ)। ਰਿਜਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਵਿਆਜ ਦਰ ਵਿਚ ਕਟੌਤੀ ਕਰ ਲੋਕਾਂ ਨੂੰ ਦਿਵਾਲੀ ਦਾ ਤੋਹਫਾ ਦਿੱਤਾ ਹੈ। ਸ਼ੁੱਕਰਵਾਰ ਨੂੰ ਮੌਦਰਿਕ ਨੀਤੀ ਸਮਿਤੀ (ਐੱਮਪੀਸੀ) ਦੀ ਸੱਮੀਖਿਆ ਬੈਠਕ ਤੋਂ ਬਾਅਦ ਆਰਬੀਆਈ ਨੇ ਰੇਪੋ ਰੇਟ ਵਿਚ 25 ਬੇਸਿਸ ਪੁਆਂਇੰਟ ਯਾਨੀ 0.25 ਫੀਸਦੀ ਦੀ ਕਟੌਤੀ ਦਿੱਤੀ ਹੈ। ਅਜਿਹੇ ਵਿਚ ਬੈਂਕ ਵੀ ਵਿਆਜ ਦਰ ਘਟਾਉਣਗੇ ਅਤੇ ਲੋਕਾਂ ਦੇ ਹੌਮ ਲੋਨ, ਆਟੋ ਲੋਨ ਦੀ ਈਐੱਮਆਈ ਘੱਟ ਹੋ ਜਾਵੇਗੀ।

ਆਰਬੀਆਈ ਵੱਲੋਂ ਰੇਪੋ ਰੇਟ ਵਿਚ ਕੀਤੀ ਗਈ ਕਟੌਤੀ ਤੋਂ ਬਾਅਦ ਇਸ ਸਾਲ ਵਿਆਜ ਦਰ ਵਿਚ ਹੁਣ ਤੱਕ 1.35 ਫੀਸਦੀ ਦੀ ਕਟੌਤੀ ਹੋ ਚੁੱਕੀ ਹੈ। ਇਸ ਕਟੌਤੀ ਦੇ ਨਾਲ ਹੀ ਰੇਪੋ ਰੇਟ ਘੱਟ ਕੇ ਹੁਣ 5.15 ਫੀਸਦੀ ਰਹਿ ਗਿਆ ਹੈ। ਆਰਬੀਆਈ ਦੇ ਇਸ ਕਦਮ ਨਾਲ ਬੈਂਕ ਦਿਵਾਲੀ ਤੋਂ ਪਹਿਲਾਂ ਇਸਦਾ ਫਾਇਦਾ ਗਾਹਕਾਂ ਤੱਕ ਪਹੁੰਚਾਉਣਗੇ।

ਕੀ ਹੁੰਦਾ ਹੈ ਰੇਪੋ ਰੇਟ ?
ਰੇਪੋ ਰੇਟ ਉਹ ਦਰ ਹੁੰਦੀ ਹੈ, ਜਿਸ ਤੇ ਬੈਂਕ ਆਰਬੀਆਈ ਤੋਂ ਲੋਨ ਲੈਂਦੇ ਹਨ। ਦਰਅਸਲ, ਇਹ ਬੈਂਕਾਂ ਲਈ ਫੰਡ ਦੀ ਲਾਗਤ ਹੁੰਦੀ ਹੈ। ਇਹ ਲਾਗਤ ਘਟਨ ਤੇ ਬੈਂਕ ਆਪਣੇ ਲੋਨ ਦੀ ਵਿਆਜ ਦਰ ਵੀ ਘੱਟ ਕਰਦੇ ਹਨ। ਇਸ ਸਾਲ ਜਨਵਰੀ ਤੋਂ ਹੁਣ ਤੱਕ ਆਰਬੀਆਈ ਰੇਪੋ ਰੇਟ ਵਿਚ 1.35 ਫੀਸਦੀ ਤੱਕ ਦੀ ਕਟੌਤੀ ਕਰ ਚੁੱਕਿਆ ਹੈ। ਰਿਜਰਵ ਬੈਂਕ ਦੀ ਛੇ ਮੈਂਬਰੀ ਮੌਦਰਿਕ ਨੀਤੀ ਸਮਿਤੀ ਇਸ ਬਾਰੇ ਫੈਸਲਾ ਲੈਂਦੀ ਹੈ। 
 
ਹਿੰਦੁਸਥਾਨ ਸਮਾਚਾਰ/ਪ੍ਰਜੇਸ਼ ਸ਼ੰਕਰ/ਕੁਸੁਮ


 
Top