राष्ट्रीय

Blog single photo

'ਹਸਪਤਾਲ ਨਹੀਂ , ਸਗੋਂ ਮੈਡੀਕਲ ਕਾਲਜਾਂ 'ਚ ਵੀ ਸਟਾਫ ਦੀ 35 ਫੀਸਦੀ ਕਮੀ'

24/02/2020


ਚੰਡੀਗੜ੍ਹ, 24 ਫਰਵਰੀ (ਹਿ ਸ )- ਪੰਜਾਬ ਸਰਕਾਰ ਦੇ ਸਰਕਾਰੀ ਹਸਪਤਾਲਾਂ ਦਾ ਹੀ ਡਾਕਟਰਾਂ ਦੀ ਕਮੀ ਕਰਕੇ ਸਿਰਫ ਮਾੜਾ ਹਾਲ ਨਹੀਂ , ਸਗੋਂ ਪੰਜਾਬ ਦੇ ਮੈਡੀਕਲ ਕਾਲਜਾਂ ਵਿੱਚ ਵੀ ਪ੍ਰੋਫੈਸਰਾਂ ਦੀ ਵੱਡੀ ਕਮੀ ਹੈ , ਜਿਸ ਕਰਕੇ ਪੰਜਾਬ ਦਾ ਸਿਹਤ ਕਿੱਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ।ਵਿਧਾਇਕ ਡਾ ਸੁਖਵਿੰਦਰ ਕੁਮਾਰ ਦੇ ਵੱਲੋਂ ਪੁੱਛੇ ਇਕ ਪ੍ਰਸ਼ਨ ਦੇ ਜਵਾਬ ਵਿਚ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰਾਂ ਦੀਆਂ 190  ਅਸਾਮੀਆਂ ਮਨਜ਼ੂਰਸ਼ੁਦਾ ਹਨ ਅਤੇ ਇਨ੍ਹਾਂ ਵਿੱਚੋਂ 125 ਅਸਾਮੀਆਂ ਭਰੀਆਂ ਹਨ ਅਤੇ 65 ਅਸਾਮੀਆਂ ਖਾਲੀ ਹਨ ।ਇਸੇ ਤਰ੍ਹਾਂ ਐਸੋਸੀਏਟ ਪ੍ਰੋਫੈਸਰ ਦੀਆਂ 229 ਅਸਾਮੀਆਂ ਮਨਜ਼ੂਰਸ਼ੁਦਾ ਹਨ ਅਤੇ ਇਨ੍ਹਾਂ ਵਿੱਚੋਂ 156 ਅਸਾਮੀਆਂ ਭਰੀਆਂ ਹੋਈਆਂ ਹਨ ਅਤੇ 73 ਅਸਾਮੀਆਂ ਖਾਲੀ ਹਨ ।ਅਸਿਸਟੈਂਟ ਪ੍ਰੋਫੈਸਰ ਦੀਆਂ 384 ਅਸਾਮੀਆਂ ਮਨਜ਼ੂਰਸ਼ੁਦਾ ਹਨ ਅਤੇ ਇਨ੍ਹਾਂ ਵਿੱਚੋਂ 251 ਭਰੀਆਂ ਹੋਈਆਂ ਹਨ ਅਤੇ 133 ਅਸਾਮੀਆਂ ਖਾਲੀ ਹਨ । ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰਾਂ ਦੀਆਂ 95 ਅਸਾਮੀਆਂ ਐਮਸੀਆਈ ਮੁਤਾਬਕ ਘੱਟੋ ਘੱਟ ਲੋੜੀਂਦੀਆਂ ਹਨ ਅਤੇ 387 ਭਰੀਆਂ ਹਨ ।ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਐਸੋਸੀਏਟ ਪ੍ਰੋਫੈਸਰਾਂ ਦੀਆਂ 154 ਅਸਾਮੀਆਂ ਐੱਮਸੀਆਈ ਮੁਤਾਬਿਕ ਘੱਟੋ ਘੱਟ ਲੋੜੀਂਦੀਆਂ ਹਨ ਅਤੇ 210  ਭਰੀਆਂ ਹਨ ।ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰਾਂ ਦੀਆਂ 221 ਅਸਾਮੀਆਂ ਐੱਮਸੀਆਈ ਮੁਤਾਬਿਕ ਘੱਟੋ ਘੱਟ ਲੋੜੀਂਦੀਆਂ ਹਨ ਅਤੇ 327 ਭਰੀਆਂ ਹਨ ।ਮੰਤਰੀ ਵੱਲੋਂ ਦੱਸਿਆ ਗਿਆ ਕਿ ਇਹ ਅਸਾਮੀਆਂ ਸਬੰਧਤ ਕਾਲਜਾਂ ਵੱਲੋਂ ਆਪਣੇ ਪੱਧਰ ' ਤੇ ਲੋੜ ਮੁਤਾਬਕ ਭਰੀਆਂ ਜਾਂਦੀਆਂ ਹਨ ।ਮੰਤਰੀ ਨੇ ਅੱਗੇ ਇਹ ਵੀ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪੋਸਟ ਗ੍ਰੈਜੂਏਟ ਦੀਆਂ 380 ਸੀਟਾਂ ਉਪਲੱਬਧ ਹਨ ਅਤੇ ਇਨ੍ਹਾਂ ਵਿੱਚ 48 ਸੀਟਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਰਾਖਵੀਆਂ ਹਨ ।ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਪੋਸਟ ਗ੍ਰੈਜੂਏਟ ਦੀਆਂ 271 ਸੀਟਾਂ ਉਪਲੱਬਧ ਹਨ ਅਤੇ ਇਨ੍ਹਾਂ ਵਿੱਚ 31 ਸੀਟਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਰਾਖਵੀਆਂ ਹਨ।ਮੰਤਰੀ ਨੇ ਇਹ ਖੁਲਾਸਾ ਕੀਤਾ ਕਿ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਸਕੀਮ ਅਧੀਨ ਸਾਲ 2020 ਦੇ ਪੋਸਟ ਗਰੈਜੂਏਟ ਦਾਖਲਿਆਂ ਦੌਰਾਨ  ਪੀਜੀ ਸੀਟਾਂ ਵਿੱਚ ਵਾਧਾ ਕਰਨ ਲਈ ਭਾਰਤ ਸਰਕਾਰ ਨੂੰ ਅਰਜ਼ੀ ਦਿੱਤੀ ਗਈ ਹੈ ।

ਹਿੰਦੂਸਥਾਨ ਸਮਾਚਾਰ/ਨਰਿੰਦਰ ਜੱਗਾ


 
Top