ट्रेंडिंग

Blog single photo

ਵਿਸ਼ਾਖਾਪਟਨਮ : ਹਿੰਦੁਸਥਾਨ ਸ਼ਿਪਯਾਰਡ 'ਚ ਕ੍ਰੈਨ ਟੁੱਟ ਕੇ ਡਿੱਗੀ, 11 ਮਜਦੂਰਾਂ ਦੀ ਮੌਤ

01/08/2020



ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), 01 ਅਗਸਤ (ਹਿ.ਸ.)। ਸ਼ਨੀਵਾਰ ਦੁਪਹਿਰ ਨੂੰ ਹਿੰਦੁਸਤਾਨ ਸ਼ਿਪਯਾਰਡ ਵਿਚ ਇਕ ਭਾਰੀ ਕ੍ਰੇਨ ਦੇ ਡਿੱਗਣ ਨਾਲ 11 ਮਜ਼ਦੂਰਾਂ ਦੀ ਮੌਤ ਹੋ ਗਈ। ਕਈ ਕਰਮਚਾਰੀ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਰਾਜ ਮੰਤਰੀ ਅਵੰਤੀ ਸ੍ਰੀਨਿਵਾਸ ਨੇ ਘਟਨਾ ਬਾਰੇ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਵਾਈ ਐਸ ਜਗਨਮੋਹਨ ਰੈਡੀ ਨੇ ਵੀ ਕਾਰਵਾਈ ਦੇ ਆਦੇਸ਼ ਦਿੱਤੇ ਹਨ।

ਹਿੰਦੁਸਤਾਨ ਸਿਪਯਾਰਡ ਵਿਖੇ ਭਾਰੀ ਕ੍ਰੇਨ ਲੋਡਿੰਗ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੇ ਨੇੜੇ 20 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ। ਫਿਰ ਅਚਾਨਕ ਕਰੇਨ ਟੁੱਟ ਗਈ ਅਤੇ ਮਜ਼ਦੂਰਾਂ 'ਤੇ ਡਿੱਗ ਗਈ। ਮੌਕੇ ‘ਤੇ ਮੌਜੂਦ ਗਿਆਰਾਂ ਮਜ਼ਦੂਰ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਜਗਨਮੋਹਨ ਰੈਡੀ ਨੇ ਇਸ ਘਟਨਾ ਬਾਰੇ ਪੁੱਛਗਿੱਛ ਕੀਤੀ ਅਤੇ ਕੁਲੈਕਟਰ ਅਤੇ ਪੁਲਿਸ ਕਮਿਸ਼ਨਰ ਨੂੰ ਮੌਕੇ ‘ਤੇ ਜਾਣ ਦੇ ਨਿਰਦੇਸ਼ ਦਿੱਤੇ। ਕ੍ਰੇਨ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਮੀਡੀਆ ਨੂੰ ਘਟਨਾ ਸਥਾਨ 'ਤੇ ਜਾਣ ਦੀ ਆਗਿਆ ਨਹੀਂ ਹੈ।ਕ੍ਰੇਨ ਦੀ ਲਪੇਟ ਵਚਿ ਆਏ ਹੋਰ ਮਜ਼ਦੂਰਾਂ ਨੂੰ ਮਲਬੇ ਤੋਂ ਬਾਹਰ ਕੱਢਣ ਦਾ ਕੰਮ ਜਾਰੀ ਹੈ।

ਮੁੱਖ ਮੰਤਰੀ ਰੈਡੀ ਨੇ ਰਾਜ ਮੰਤਰੀ ਕੰਨਾਬਾਬੂ ਨੂੰ ਕਾਕੀਨਾਡਾ ਤੋਂ ਵਿਸ਼ਾਖਾਪਟਨਮ ਭੇਜਿਆ ਹੈ ਅਤੇ ਹਾਦਸੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਕਿਹਾ ਹੈ।

ਹਿੰਦੁਸਥਾਨ ਸਮਾਚਾਰ/ਨਾਗਰਾਜ ਰਾਓ/ਕੁਸੁਮ


 
Top