क्षेत्रीय

Blog single photo

ਕਾਂਗਰਸੀ ਆਗੂਆਂ ਦੇ ਸਹਿਯੋਗ ਨਾਲ ਡੇਰਾ ਸਰਸਾ ਦੇ ਸ਼ਰਧਾਲੂਆਂ ਨੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ 1000 ਰਾਸ਼ਨ ਕਿੱਟਾਂ

09/05/2020

ਬਠਿੰਡਾ, 9 ਮਈ ( ਹਿ ਸ )  ।  ਕਰੋਨਾ  ਮਹਾਂਮਾਰੀ ਦੇ ਚਲਦਿਆਂ ਵਿਸ਼ਵ ਪੱਧਰ ਤੇ ਸਰਕਾਰਾਂ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਉਨਾਂ ਦੀ ਮੱਦਦ ਕੀਤੀ ਜਾ ਰਹੀ ਹੈ।  ਇਸੇ ਲੜੀ ਤਹਿਤ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਵੀ ਵਿਸ਼ਵ ਪੱਧਰ ਤੇ ਜਰੂਰਤਮੰਦ ਲੋਕਾਂ ਦੀ ਵੱਡੀ ਪੱਧਰ ਤੇ ਮੱਦਦ ਕਰਨ ਦੇ ਨਾਲ-ਨਾਲ ਪ੍ਰਸਾਸ਼ਨ ਦੇ ਨਾਲ ਮਿਲ ਕੇ ਹੋਰ ਵੀ ਮਾਨਵਤਾ ਭਲਾਈ  ਦੇ ਕਾਰਜ ਕੀਤੇ ਜਾ ਰਹੇ ਹਨ। ਸੇਵਾਦਾਰਾਂ ਨੇ ਸਰਵੇ ਕਰਕੇ ਸ਼ਹਿਰ ’ਚ ਮਿਡਲ ਕਲਾਸ ਜਰੂਰਤਮੰਦ ਪਰਿਵਾਰ ਜਿੰਨਾਂ ਦਾ ਲਾਕਡਾਊਨ ਕਾਰਨ ਕੰਮ ਧੰਦਾ ਠੱਪ ਹੋ ਚੁੱਕਾ ਸੀ ਦੀ ਲਿਸਟ ਤਿਆਰ ਕੀਤੀ ਅਤੇ ਘਰ ਘਰ ਜਾ ਕੇ ਰਾਸ਼ਨ ਦੇਣ ਲਈ ਬਲਾਕ ਕਮੇਟੀ ਅਤੇ ਸਟੇਟ ਕਮੇਟੀ ਨੇ ਮਿਲ ਕੇ ਰਾਸ਼ਨ ਦੀਆਂ ਕਿਟਾਂ ਤਿਆਰ ਕਰਵਾਈਆਂ। ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਜ਼ਿਲਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਣ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ,  ਡੀਐਸਪੀ ਗੁਰਜੀਤ ਸਿੰਘ ਰੋਮਾਣਾ, ਰਾਸ਼ਣ  ਵੰਡਣ ਦੀ  ਸ਼ੁਰੂਆਤ  ਕੀਤੀ ਗਈ।
ਇਸ ਮੌਕੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਉਪਰੰਤ ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਜਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਡੇਰਾ ਸੱਚਾ ਸੌਦਾ ਵੱਲੋਂ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ। ਉਨਾਂ ਕਿਹਾ ਕਿ ਉਹ ਤਹਿਦਿਲੋਂ ਧੰਨਵਾਦੀ ਹੈ ਕਿ ਉਹ ਇਸ ਮੁਸੀਬਤ ਦੀ ਘੜੀ ਵਿਚ ਜਰੂਰਤਮੰਦ ਲੋਕਾਂ ਦੀ ਮੱਦਦ ਕਰ ਰਹੇ ਹਨ।
ਜ਼ਿਲਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਅਰੁਣ ਵਧਾਵਣ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਜੋ ਕਰੋਨਾ ਮਹਾਮਾਰੀ ਦੌਰਾਨ ਜਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ ਸ਼ਲਾਘਾਯੋਗ ਹੈ। ਇਸ ਮੌਕੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਕੜੀ ਵਿਚ ਜੋ ਪ੍ਰੇਮੀ ਸੰਗਤ ਵੱਲੋਂ ਰਾਸ਼ਨ ਦਿੱਤਾ ਗਿਆ ਹੈ ਮੈਂ ਇਨਾਂ ਦਾ ਧੰਨਵਾਦ ਕਰਦਾ ਹਾਂ ਜੋ ਮਨੁੱਖਤਾ ਦਾ ਕੰਮ ਕਰਦੇ ਹਨ।
ਡੇਰਾ ਸੱਚਾ ਸੌਦਾ ਸਰਸਾ ਦੇ ਸੀਨੀਆਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਕਿਹਾ ਕਿ ਸਿਰਫ ਬਠਿੰਡਾ ਸ਼ਹਿਰ ਵਿਚ ਹੀ ਨਹੀਂ ਪੂਰੇ ਦੇਸ਼ ਭਰ ਵਿਚ ਡੇਰਾ ਸੱਚਾ ਸੌਦਾ ਵੱਲੋਂ ਜਰੂਰਤਮੰਦ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ।
ਇਸ ਮੌਕੇ 45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਸ਼ਿੰਦਰਪਾਲ ਇੰਸ, ਬਲਜਿੰਦਰ ਸਿੰਘ ਬਾਂਡੀ ਇੰਸਾਂ, ਜਸਵੰਤ ਸਿੰਘ ਗਰੇਵਾਲ ਇੰਸਾਂ, 45 ਮੈਂਬਰ ਯੂਥ ਭੈਣ ਸੁਖਵਿੰਦਰ ਇੰਸਾਂ, ਭੈਣ ਵਿਨੋਦ ਇੰਸਾਂ, 15 ਮੈਂਬਰ ਅਸ਼ਵਨੀ ਇੰਸਾਂ, ਐਡਵੋਕੇਟ ਗੁਰਪ੍ਰੀਤ ਇੰਸਾਂ, ਮਨੋਜ ਇੰਸਾਂ, ਸੱਤ ਨਰੈਣ ਇੰਸਾਂ, ਜਗਦੀਸ਼ ਇੰਸਾਂ, ਭੰਗੀਦਾਸ ਜੋਗਿੰਦਰ ਇੰਸਾਂ, ਭੰਗੀਦਾਸ ਭੈਣ ਜਸਵੀਰ ਕੌਰ ਇੰਸਾਂ ਅਤੇ ਵੱਖ-ਵੱਖ ਸੰਮਤੀਆਂ ਸੇਵਾਦਾਰ ਅਤੇ ਸਾਧ ਸੰਗਤ ਹਾਜਰ ਸੀ।

 ਹਿੰਦੁਸਥਾਨ ਸਮਾਚਾਰ / ਕੇ ਕੋਹਲੀ   / ਨਰਿੰਦਰ ਜੱਗਾ...


 
Top