राज्य

Blog single photo

ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 1 ਦੇ ਸਟਾਫ਼ ਦੁਆਰਾ ਸਰਕਾਰੀ ਸਕੂਲ ਦੀ ਪ੍ਰਾਪਤੀ ਦਾ ਪ੍ਰਚਾਰ

27/04/2021

27/04/2021

ਰਾਜਪੁਰਾ ਦੀ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਕੁਮਾਰ ਸ਼ਾਸਤਰੀ ਨੂੰ 'ਨਵੀਆਂ ਪੈੜਾਂ ਪ੍ਰੋਗਰਾਮ' ਦੇ ਪ੍ਰਚਾਰ ਲਈ ਦਿੱਤੀ ਫਲੈਕਸ 
ਰਾਜਪੁਰਾ 27 ਅਪ੍ਰੈਲ ( ਹਿ ਸ ) :  ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 01 ਦੇ ਸਮੂਹ ਸਟਾਫ਼ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੂੰ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣ ਲਈ ਮਿਲਿਆ ਗਿਆ। ਪ੍ਰਧਾਨ ਨਰਿੰਦਰ ਸ਼ਾਸ਼ਤਰੀ ਦੁਆਰਾ ਸਕੂਲ ਦੀ ਬਾਹਰੀ ਦਿੱਖ ਸੁੰਦਰ ਬਨਾਉਣ ਵਿੱਚ ਪੂਰੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਵਿੱਚ ਸਕੂਲ ਦੇ ਬਾਹਰ ਸੜਕ ਦੇ ਨਾਲ ਨਾਲ ਇੰਟਰਲਾਕਿੰਗ ਟਾਈਲਾਂ ਲਾਗਵਾਉਂਣਾ ਅਤੇ ਸਕੂਲ ਦੇ ਬਾਹਰ ਰੰਗ ਕਰਵਾਉਣਾ ਸ਼ਾਮਿਲ ਹਨ। ਇਸ ਮੌਕੇ ਸਿੱਖਿਆ ਵਿਭਾਗ ਦੁਆਰਾ ਟੀ.ਵੀ ਤੇ ਚਲਾਏ ਜਾ ਰਹੇ 'ਨਵੀਆਂ ਪੈੜਾਂ ਪ੍ਰੋਗਰਾਮ' ਨੂੰ ਸ਼ਹਿਰ ਵਿੱਚ ਭਰਵਾਂ ਹੁੰਗਾਰਾ ਦੇਣ ਲਈ ਮੌਕੇ ਤੇ ਫਲੈਕਸ ਵੀ ਵੰਡੇ ਗਏ।
ਇਸ ਮੌਕੇ ਅਮਨਦੀਪ ਨਾਗੀ ਸੀਨੀਅਰ ਮੀਤ ਪ੍ਰਧਾਨ, ਦਲਬੀਰ ਸੱਗੂ, ਜਗਨੰਦਨ ਗੁਪਤਾ, ਸੁਨੀਲ ਪੁਰੀ, ਮੇਜਰ ਸਿੰਘ,  ਭੋਲੀ ਰਾਣੀ, ਨੀਰਜ ਜੈਨ, ਰੀਤੂ ਵਰਮਾ ਸ਼ਹਿਰ ਦੇ ਕੌਂਸਲਰ ਅਤੇ ਹੋਰ ਵਿਸ਼ੇਸ਼ ਸ਼ਖਸੀਅਤਾਂ ਮੌਜੂਦ ਸਨ।

ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ / ਕੁਸਮ 


 
Top