मनोरंजन

Blog single photo

ਕਮਲ ਹਾਸਨ ਦੀ ਫਿਲਮ 'ਇੰਡੀਅਨ 2' ਦੇ ਸੈੱਟ 'ਤੇ ਵਾਪਰੀ ਘਟਨਾ, 3 ਦੀ ਮੌਤ

20/02/2020

- ਫਿਲਮ ਵਿਚ ਕਮਲ ਹਾਸਨ ਨਿਭਾ ਰਹੇ ਹਨ ਮੁੱਖ ਭੂਮਿਕਾ  


ਚੇਨਈ, 20 ਫਰਵਰੀ (ਹਿ.ਸ.) ਤਾਮਿਲਨਾਡੂ ਦੇ ਚੇਨਈ ਨੇੜੇ ਈ.ਵੀ.ਪੀ. ਸਟੂਡੀਓ ਵਿਖੇ ਬੁੱਧਵਾਰ ਰਾਤ 11.30 ਵਜੇ ਕਮਲ ਹਸਨ ਦੀ ਫਿਲਮ 'ਇੰਡੀਅਨ -2' ਦੀ ਸ਼ੂਟਿੰਗ ਦੌਰਾਨ ਇਕ ਕਰੇਨ ਟੁੱਟਣ ਨਾਲ 3 ਲੋਕਾਂ ਦੀ ਮੌਤ ਹੋ ਗਈ ਅਤੇ 10 ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਦੋ ਸਹਾਇਕ ਡਾਇਰੈਕਟਰ ਹਨ। ਫਿਲਮ ਨਿਰਦੇਸ਼ਕ ਸ਼ੰਕਰ ਵੀ ਜ਼ਖਮੀ ਹੈ। ਕਮਲ ਹਾਸਨ ਇਸ ਫਿਲਮ ਵਿਚ ਕਾਜਲ ਅਗਰਵਾਲ ਦੇ ਨਾਲ ਭੂਮਿਕਾ ਵਿਚ ਹਨ ਹਨ।

ਇਸ ਹਾਦਸੇ ਵਿੱਚ ਮਧੂ (ਨਿਰਦੇਸ਼ਕ ਸ਼ੰਕਰ ਦਾ ਨਿੱਜੀ ਸਹਾਇਕ), ਕ੍ਰਿਸ਼ਣਾ (ਸਹਾਇਕ ਨਿਰਦੇਸ਼ਕ) ਅਤੇ ਇੱਕ ਕਰਮਚਾਰੀ ਚੰਦਰਨ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਫਿਲਹਾਲ 10 ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਹਿੰਦੁਸਥਾਨ ਸਮਾਚਾਰ/ਨਾਗਰਾਜ ਰਾਵ/ਕੁਸੁਮ


 
Top