राष्ट्रीय

Blog single photo

ਮੱਧ ਪ੍ਰਦੇਸ਼ ਵਿਧਾਨਸਭਾ 'ਚ ਸ਼ਿਵਰਾਜ ਸਰਕਾਰ ਦਾ ਵਿਸ਼ਵਾਸ ਮਤਾ ਪਾਸ

24/03/2020ਭੋਪਾਲ,
24 ਮਾਰਚ (ਹਿ.ਸ.)। ਮੱਧ ਪ੍ਰਦੇਸ਼ ਦੀ ਪੰਦਰਵੀਂ ਵਿਧਾਨ ਸਭਾ ਦਾ ਛੇਵਾਂ ਇਜਲਾਸ
ਮੰਗਲਵਾਰ ਸਵੇਰੇ 11 ਵਜੇ ਸ਼ੁਰੂ ਹੋਇਆ, ਜਿਸ ਵਿੱਚ ਸਰਕਾਰ ਪ੍ਰਤੀ ਵਿਸ਼ਵਾਸ ਮਤਾ ਲਿਆਂਦਾ
ਗਿਆ, ਜੋ ਸਰਬਸੰਮਤੀ ਨਾਲ ਪਾਸ ਹੋ ਗਿਆ। ਇਸ ਦੌਰਾਨ ਕੋਈ ਵੀ ਕਾਂਗਰਸੀ ਵਿਧਾਇਕ ਸਦਨ
​​ਨਹੀਂ ਪਹੁੰਚਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਭਾਜਪਾ
ਸਰਕਾਰ ਨੇ ਸਦਨ ਵਿੱਚ ਬਹੁਮਤ ਹਾਸਲ ਕਰ ਲਿਆ ਹੈ।

ਸਦਨ ਦੀ ਸਾਰੀ ਕਾਰਵਾਈ ਲਈ ਸਪੀਕਰ ਜਗਦੀਸ਼ ਦਿਓੜਾ ਨੂੰ ਬਣਾਇਆ ਗਿਆ ਸੀ। ਇਸ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 27 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ।


ਹਿੰਦੁਸਥਾਨ ਸਮਾਚਾਰ/ਮਯੰਕ ਚਤੁਰਵੇਦੀ/ਕੁਸੁਮ 
Top