मनोरंजन

Blog single photo

ਸੰਜੇ ਦੱਤ ਦਾ ਕੈਂਸਰ ਹੋਇਆ ਤਕਰੀਬਨ ਠੀਕ, ਦੋ ਮਹੀਨੇ ਪਹਿਲਾਂ ਹੀ ਚੌਥੀ ਸਟੇਜ ਦਾ ਚਲਿਆ ਸੀ ਪਤਾ

20/10/2020


ਫੈਫੜਿਆਂ ਦੇ ਕੈਂਸਰ ਨਾਲ ਲੜ ਰਹੇ ਅਭਿਨੇਤਾ ਸੰਜੇ ਦੱਤ ਦਾ ਕੈਂਸਰ ਠੀਕ ਹੋ ਗਿਆ ਹੈ। ਕੋਕਿਲਾਬੇਨ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸੇ ਹਸਪਤਾਲ ਵਿਚ ਸੰਜੇ ਦੱਤ ਦਾ ਇਲਾਜ ਚਲ ਰਿਹਾ ਸੀ। ਸੰਜੇ ਦੱਤ 8 ਅਗਸਤ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਤੋ ਬਾਅਦ ਹਸਪਤਾਲ ਵਿਚ ਭਰਤੀ ਹੋਏ ਸੀ, ਜਿੱਥੇ ਉਨ੍ਹਾਂ ਦੇ ਕੁਝ ਟੈਸਟ ਹੋਏ ਸੀ। 11 ਅਗਸਤ ਨੂੰ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਹਨ। ਸੋਮਵਾਰ ਨੂੰ ਸੰਜੂ ਦੀ ਪੀਈਟੀ ਰਿਪੋਰਟ ਸਾਹਮਣੇ ਆਈ। ਜਿਸ ਵਿਚ ਉਹ ਕੈਂਸਰ  ਫਰੀ ਪਾਏ ਗਏ ਹਨ।

ਹਿੰਦੁਸਥਾਨ ਸਮਾਚਾਰ/ਕੁਸੁਮ


 
Top