क्षेत्रीय

Blog single photo

ਕਰੋਨਾ ਮਹਾਂਮਾਰੀ ਵਿੱਚ ਜ਼ਿਲ•ਾ ਬਰਨਾਲਾ ਨੂੰ ਸੰਦੇਸ਼ ਦੇਣ ਲਈ ਪਾਵਰ ਪੈਰਾਗਲਾਈਡਿੰਗ ਦੀ ਉਡਾਣ ਭਰੀ

09/05/2020

ਕਰੋਨਾ ਖਿਲਾਫ ਪ੍ਰਚਾਰ ਦਾ ਨਵਾਂ ਤਰੀਕਾ 

ਕਰੋਨਾ ਮਹਾਂਮਾਰੀ ਵਿੱਚ ਜ਼ਿਲ•ਾ ਬਰਨਾਲਾ ਨੂੰ ਸੰਦੇਸ਼ ਦੇਣ ਲਈ ਪਾਵਰ ਪੈਰਾਗਲਾਈਡਿੰਗ ਦੀ ਉਡਾਣ ਭਰੀ 
ਬਠਿੰਡਾ/ਬਰਨਾਲਾ 9 ਮਈ : (ਹਿਸ) ਕਹਿੰਦੇ ਹੈ ਜਨੂੰਨ ਦੀ ਕੋਈ ਵੀ ਹੱਦ ਨਹੀਂ ਹੁੰਦੀ ਅਜਿਹਾ ਇੱਕ ਜਨੂੰਨ ਦੇਖਣ ਨੂੰ ਮਿਲਾ ਜ਼ਿਲ•ਾ ਬਰਨਾਲਾ ਦੇ ਕਸਬਾ ਧਨੌਲਾ ਵਿੱਚ ਰਹਿਣ ਵਾਲੇ ਭੁਪਿੰਦਰ ਧਾਲੀਵਾਲ ਅਤੇ ਉਸ ਦਾ ਪੁੱਤਰ ਇੰਦਰ ਧਾਲੀਵਾਲ ਜਿਨ•ਾਂ ਨੇ ਆਪਣੀ ਮਿਹਨਤ ਸਦਕਾ ਇੱਕ ਪਾਵਰ ਪੈਰਾਗਲਾਈਡਿੰਗ ਤਿਆਰ ਕੀਤਾ ਹੈ।
ਜੇਕਰ ਇਸ ਪੈਰਾ ਗਲਾਈਡਿੰਗ ਦੀ ਉਡਾਣ ਦੀ ਗੱਲ ਕਰੀਏ ਤਾਂ ਤਕਰੀਬਨ ਅੱਜ ਤਕਰੀਬਨ ਇੱਕ ਹਜ਼ਾਰ ਫੁੱਟ ਤੋਂ ਉੱਚਾ ਉੱਡਦਾ ਨਜ਼ਰ ਆਇਆ।
ਖਾਸ ਗੱਲ ਇਹ ਰਹੀ ਕਿ ਅੱਜ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਪੂਰੇ ਜ਼ਿਲ•ਾ ਬਰਨਾਲਾ ਨੂੰ ਸੰਦੇਸ਼ ਦੇਣ ਵਾਸਤੇ ਇਸ ਪਾਵਰ ਪੈਰਾਗਲਾਈਡਿੰਗ ਦੀ ਉਡਾਣ ਭਰੀ ਗਈ
ਜਿਸ ਦੇ ਨੀਚੇ ਇੱਕ ਬੈਨਰ ਬੰਨਿਆ ਗਿਆ ਜਿਸ ਦੇ ਉੱਤੇ ਲਿਖਿਆ ਹੋਇਆ ਸੀ “ਸਟੇਅ ਹੋਮ“ ਘਰ ਰਹੋ ਸੁਰੱਖਿਅਤ ਰਹੋ। ਇਸ ਤਰ•ਾਂ ਦੇ ਪ੍ਰਚਾਰ ਲਈ ਐਸਐਸਪੀ ਬਰਨਾਲਾ ਨੇ ਵੀ ਉਨ•ਾਂ ਦਾ ਸਹਿਯੋਗ ਲਿਆ ਅਤੇ ਉਨ•ਾਂ ਦੇ ਜਜ਼ਬੇ ਨੂੰ ਸਲਾਮ ਕੀਤਾ

ਅੱਜ ਜ਼ਿਲ•ਾ ਬਰਨਾਲਾ ਵਿੱਚ ਕਰੋਨਾਂ ਵਾਇਰਸ਼ ਤੋਂ ਬਚਣ ਵਾਸਤੇ ਪ੍ਰਚਾਰ ਦਾ ਇੱਕ ਨਿਵੇਕਲਾ ਤਰੀਕਾ ਦੇਖਣ ਨੂੰ ਮਿਲਿਆ ਜ਼ਿਲ•ਾ ਬਰਨਾਲਾ ਦੇ ਕਸਬਾ ਧਨੌਲਾ ਦੇ ਭੁਪਿੰਦਰ ਧਾਲੀਵਾਲ ਅਤੇ ਉਸਦੇ ਨੌਜਵਾਨ ਪੁੱਤਰ ਵੱਲੋਂ ਇੱਕ ਪਾਵਰ ਪੈਰਾਗਲਾਈਡਿੰਗ ਬਣਾਇਆ ਹੋਇਆ ਹੈ। ਇਹ ਪੈਰਾ ਗਲਾਈਡਿੰਗ ਦਸ ਹਜ਼ਾਰ ਫੁੱਟ ਉੱਚਾਈ ਦੀ ਉਡਾਣ ਭਰ ਸਕਦਾ ਹੈ 
ਇਸ ਪਾਵਰ ਪੈਰਾਗਲਾਈਡਿੰਗ ਦੀ ਮੱਦਦ ਨਾਲ ਪ੍ਰਚਾਰ ਕਰਨ ਵਾਸਤੇ ਐਸਐਸਪੀ ਬਰਨਾਲਾ ਨੇ ਇਨ•ਾਂ ਦਾ ਸਹਿਯੋਗ ਲਿਆ। ਇਸ ਪਾਵਰ ਪੈਰਾਗਲਾਈਡਿੰਗ ਰਾਹੀਂ ਪੂਰੇ ਜ਼ਿਲ•ੇ ਵਿੱਚ ਕਰੋਨਾ ਵਾਇਰਸ਼ ਤੋਂ ਬਚਣ ਵਾਸਤੇ ਪ੍ਰਚਾਰ ਕੀਤਾ ਗਿਆ ਉੱਚੇ ਅਸਮਾਨ ਵਿੱਚ ਉਡਾਣ ਭਰਨ ਤੋਂ ਬਾਅਦ ਇੱਕ ਬੈਨਰ ਹਵਾ ਚ ਲਹਿਰਾਉਂਦਾ ਨਜ਼ਰ ਆਇਆ ਜਿਸਦੇ ਉੱਪਰ ਲਿਖਿਆ ਸੀ “ਸਟੇਮ ਹੋਮ“ ਘਰ ਰਹੋ ਸੁਰੱਖਿਅਤ ਰਹੋ ਦਾ ਸੁਨੇਹਾ ਪੂਰੇ ਜ਼ਿਲ•ਾ ਬਰਨਾਲਾ ਨੂੰ ਦਿੱਤਾ ਗਿਆ । ਜਿਸਨੂੰ ਲੋਕ ਖੜ ਖੜ ਦੇਖ ਰਹੇ ਸਨ। 
ਜਦੋਂ ਉਡਾਨ ਭਰ ਰਹੇ ਇੰਦਰ ਧਾਲੀਵਾਲ ਨਾਲ ਗੱਲ ਕੀਤੀ ਗਈ ਤਾਂ ਇੰਦਰ ਧਾਲੀਵਾਲ ਨੇ ਕਰੋਨਾ ਵਾਇਰਸ਼ ਤੋਂ ਬਚਣ ਵਾਸਤੇ ਲੋਕਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਘਰਾਂ ਵਿੱਚ ਰਹਿ ਕੇ ਹੀ ਇਸ ਬਿਮਾਰੀ ਤੋਂ ਨਿਜਾਤ ਮਿਲ ਸਕਦੀ ਹੈ। ਇਹ ਨਿਵੇਕਲਾ ਤਰੀਕਾ ਇਸ ਲਈ ਅਪਣਾਇਆ ਕਿ ਲੋਕ ਬੈਨਰ ਪੋਸਟਰਾਂ ਤੋਂ ਅੱਕ ਚੁੱਕੇ ਹਨ ਇਸ ਲਈ ਇਸ ਨਵੇਂ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਨਾਂ ਕਿਹਾ ਕਿ ਮੈਨੂੰ ਉਮੀਦ ਹੈ ਲੋਕ ਕਰੋਨਾ ਵਾਇਰਸ਼ ਤੋਂ ਬਚਣ ਵਾਸਤੇ ਘਰਾਂ ਵਿੱਚ ਰਹਿਣਗੇ ਅਤੇ ਸੁਰੱਖਿਅਤ ਰਹਿਣਗੇ ਤੇ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਨਗੇ।
ਐਸਐਸਪੀ ਬਰਨਾਲਾ ਸੰਦੀਪ ਗੋਇਲ ਨੇ ਵੀ ਇੰਦਰ ਧਾਲੀਵਾਲ ਦੇ ਇਸ ਜਜ਼ਬੇ ਨੂੰ ਸਲਾਮ ਕੀਤਾ ਅਤੇ ਸਨਮਾਨਿਤ ਵੀ ਕੀਤਾ ਅਤੇ ਕਿਹਾ ਵੀ ਇਸ ਤਰੀਕੇ ਦੇ ਪ੍ਰਚਾਰ ਲਈ ਅਸੀਂ ਉਨ•ਾਂ ਨੂੰ ਬੇਨਤੀ ਕੀਤੀ ਸੀ ਜਿਸ ਤੇ ਚੱਲਦਿਆਂ ਅੱਜ ਬਰਨਾਲਾ ਵਿੱਚ ਲੋਕਾਂ ਨੂੰ ਕਰੋਨਾ ਵਾਇਰਸ਼ ਤੋ ਬਚਾਅ ਵਾਸਤੇ ਇਸ ਤਰੀਕੇ ਨਾਲ ਪ੍ਰਚਾਰ ਕੀਤਾ ਗਿਆ ਕਰੋਨਾ ਵਾਇਰਸ ਦੀ ਮਹਾਂਮਾਰੀ ਲਗਾਤਾਰ ਜਾਰੀ ਹੈ ਇਸ ਤੋਂ ਬਚਣ ਵਾਸਤੇ ਸਾਨੂੰ ਘਰੇ ਰਹਿਣਾ ਹੈ ਤੇ ਸੁਰੱਖਿਅਤ ਰਹਿਣਾ ਹੈ। 
ਹਿੰਦੁਸਥਾਨ ਸਮਾਚਾਰ/ਪੀਐਸ ਮਿੱਠਾ/ ਨਰਿੰਦਰ ਜੱਗਾ  
Top