क्षेत्रीय

Blog single photo

ਜ਼ਿਲ•ਾ ਲੁਧਿਆਣਾ ਵਿੱਚ ਤੰਦਰੁਸਤ ਮਰੀਜ਼ਾਂ ਦੀ ਗਿਣਤੀ 108 ,-ਪਿਛਲੇ 24 ਘੰਟਿਆਂ ਵਿੱਚ ਨਵੇਂ 23 ਪਾਜ਼ੀਟਿਵ ਮਾਮਲੇ ਆਏ

17/05/2020

ਲੁਧਿਆਣਾ, 17 ਮਈ ( ਹਿ ਸ )-ਜ਼ਿਲ•ਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਹੁਣ ਤੱਕ 108 ਮਰੀਜ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਜ਼ਿਲ•ਾ ਲੁਧਿਆਣਾ ਵਿੱਚ ਅੱਜ 77 ਮਰੀਜ਼ਾਂ ਨੂੰ ਠੀਕ ਘੋਸ਼ਿਤ ਕੀਤਾ ਗਿਆ ਹੈ, ਜਿਨ•ਾਂ ਵਿੱਚ ਜ਼ਿਲ•ਾ ਲੁਧਿਆਣਾ ਨਾਲ ਸੰਬੰਧਤ 62, ਜ਼ਿਲ•ਾ ਫਤਹਿਗੜ• ਸਾਹਿਬ ਨਾਲ ਸੰਬੰਧਤ 9, ਮੋਹਾਲੀ ਨਾਲ ਸੰਬੰਧਤ 2 ਅਤੇ ਹੁਸ਼ਿਆਰਪੁਰ, ਮੋਗਾ, ਰੋਪੜ ਅਤੇ ਹਰਿਆਣਾ ਨਾਲ 1-1 ਸੰਬੰਧਤ ਹਨ।
ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪਿਛਲੇ  24 ਘੰਟਿਆਂ ਵਿੱਚ 23 ਨਵੇਂ ਪਾਜ਼ੀਟਿਵ ਮਾਮਲੇ ਵੀ ਸਾਹਮਣੇ ਆਏ ਹਨ। ਜਿਨ•ਾਂ ਵਿੱਚ 13 ਰੇਲਵੇ ਪ੍ਰੋਟੈਕਸ਼ਨ ਫੋਰਸ (ਜੋ ਕਿ ਦਿੱਲੀ ਤੋਂ ਆਏ ਸਨ), 4 ਪਾਇਲ, 2 ਕੁੰਦਨਪੁਰੀ, 1 ਧਰਮਪੁਰਾ, 2 ਸਥਾਨਕ ਰੇਲਵੇ ਕਲੋਨੀ ਤੋਂ ਰੇਲਵੇ ਮੁਲਾਜ਼ਮ ਅਤੇ 1 ਗੁਰੂ ਨਾਨਕ ਨਗਰ (33 ਫੁੱਟ ਰੋਡ) ਤੋਂ ਹਨ। ਉਨ•ਾਂ ਦੱਸਿਆ ਕਿ ਬਦਕਿਸਮਤੀ ਨਾਲ ਅੱਜ਼ ਜਿਲ•ਾ ਲੁਧਿਆਣਾ ਵਿੱਚ ਹੈਬੋਵਾਲ ਕਲਾਂ ਨਾਲ ਸੰਬੰਧਤ ਇੱਕ 6 ਸਾਲਾ ਬੱਚੇ ਦੀ ਮੌਤ ਹੋ ਗਈ। ਇਹ ਬੱਚਾ ਕੁਝ ਦਿਨ ਪਹਿਲਾਂ ਹੈਪੇਟਾਈਟਸ ਸੀ ਬਿਮਾਰੀ ਕਾਰਨ ਸਥਾਨਕ ਸਿਵਲ ਹਸਪਤਾਲ ਵਿਖੇ ਆਇਆ ਸੀ, ਜਿੱਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਜਿੱਥੇ ਉਹ 8 ਦਿਨ ਦਾਖ਼ਲ ਰਿਹਾ ਅਤੇ ਉਸਦੀ ਹਾਲਤ ਹੋਰ ਖਰਾਬ ਹੁੰਦੀ ਗਈ। ਜਿਸ ਉਪਰੰਤ ਨੂੰ ਉਸਨੂੰ ਪੀ. ਜੀ. ਆਈ. ਚੰਡੀਗੜ• ਰੈਫਰ ਕਰ ਦਿੱਤਾ ਗਿਆ। ਜਿੱਥੇ ਉਸਦਾ ਕੋਵਿਡ 19  ਨਮੂਨਾ ਪਾਜ਼ੀਟਿਵ ਪਾਇਆ ਗਿਆ। ਇਸ ਬੱਚੇ ਦੀ ਕੋਵਿਡ 19 ਕਾਰਨ 16 ਮਈ, 2020 ਨੂੰ ਉਥੇ ਹੀ ਮੌਤ ਹੋ ਗਈ। ਹੁਣ ਜ਼ਿਲ•ਾ ਲੁਧਿਆਣਾ ਵਿੱਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ।
ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ 4851 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 4478 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। 4247 ਰਿਪੋਰਟਾਂ ਨੈਗੇਟਿਵ ਪ੍ਰਾਪਤ ਹੋਈਆਂ ਹਨ, ਜਦਕਿ 373 ਰਿਪੋਰਟਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਜ਼ਿਲ•ਾ ਲੁਧਿਆਣਾ ਵਿੱਚ 159 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 72 ਮਾਮਲੇ ਹੋਰ ਜ਼ਿਲਿ•ਆਂ ਨਾਲ ਸੰਬੰਧਤ ਹਨ।
ਉਨ•ਾਂ ਦੱਸਿਆ ਕਿ ਅੱਜ ਤੋਂ ਜ਼ਿਲ•ਾ ਲੁਧਿਆਣਾ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਉਨ•ਾਂ ਦੇ ਪਿਤਰੀ ਸੂਬਿਆਂ ਨੂੰ ਭੇਜਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਜਗਰਾਂਉ ਡਿਪੂ ਦੀਆਂ 11 ਬੱਸਾਂ ਪ੍ਰਤੀ ਬੱਸ 30 ਸਵਾਰੀਆਂ ਲੈ ਕੇ ਰਵਾਨਾ ਹੋਈਆਂ। ਇਨ•ਾਂ ਬੱਸਾਂ ਵਿੱਚੋਂ 8 ਅਲੀਗੜ• ਨੂੰ, 1 ਮੇਰਠ ਨੂੰ, 1 ਮਥੁਰਾ ਨੂੰ ਅਤੇ 1 ਮੁਜ਼ੱਫਰਨਗਰ ਨੂੰ ਗਈ। ਇਸ ਤਰ•ਾਂ ਅੱਜ ਪਹਿਲੇ ਦਿਨ 330 ਪ੍ਰਵਾਸੀਆਂ ਨੂੰ ਭੇਜਿਆ ਗਿਆ। ਇਸ ਤੋਂ ਇਲਾਵਾ ਅੱਜ ਸਥਾਨਕ ਰੇਲਵੇ ਸਟੇਸ਼ਨ ਤੋਂ 10 ਰੇਲਾਂ ਵੱਖ-ਵੱਖ ਸੂਬਿਆਂ ਲਈ ਰਵਾਨਾ ਹੋਈਆਂ।

 ਹਿੰਦੁਸਥਾਨ ਸਮਾਚਾਰ /  ਕੇ ਕੋਹਲੀ / ਨਰਿੰਦਰ ਜੱਗਾ....


 
Top