व्यापार

Blog single photo

ਬੈਂਕ ਧੋਖਾਧੜੀ ਦੇ ਮਾਮਲਿਆਂ 'ਚ ਪੰਜਾਬ, ਹਰਿਆਣਾ ਸਮੇਤ ਦੇਸ਼ਭਰ 'ਚ 169 ਥਾਵਾਂ 'ਤੇ ਸੀਬੀਆਈ ਦੀ ਛਾਪੇਮਾਰੀ

05/11/2019


ਨਵੀਂ ਦਿੱਲੀ, 05 ਨਵੰਬਰ (ਹਿ.ਸ)। ਕੇਂਦਰੀ ਜਾਂਚ ਬਿਓਰੋ ਨੇ ਮੰਗਲਵਾਰ ਨੂੰ ਦੇਸ਼ ਭਰ ਵਿਚ 169 ਥਾਵਾਂ 'ਤੇ ਬੈਂਕ ਧੋਖਾਧੜੀ ਨਾਲ ਜੁੜੇ ਕਈ ਮਾਮਲਿਆਂ ਨੂੰ ਲੈ ਕੇ ਛਾਪੇਮਾਰੀ ਕੀਤੀ। ਇਨ੍ਹਾਂ ਮਾਮਲਿਆਂ ਵਿਚ ਦਿੱਲੀ, ਪੰਜਾਬ, ਚੰਡੀਗੜ੍ਹ, ਹਰਿਆਣਾ, ਉੱਤਰ ਪ੍ਰਦੇਸ਼, ਕਰਨਾਟਕਾ, ਕੇਰਲਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਤਮਿਲਨਾਡੁ, ਤੇਲੰਗਾਨਾ, ਗੁਜਰਾਤ, ਉੱਤਰਾਖੰਡ ਅਤੇ ਦਾਦਰਾ ਨਗਰ ਹਵੇਲੀ ਵਿਚ ਛਾਪੇਮਾਰੀ ਕੀਤੀ। 

ਧੋਖਾਧੜੀ ਨਾਲ ਜੁੜੇ 35 ਮਾਮਲਿਆਂ ਵਿਚ ਕੀਤੀ ਗਈ ਛਾਪੇਮਾਰੀ ਵਿਚ ਸੀਬੀਆਈ ਦੀਆਂ 170 ਟੀਮਾਂ ਸ਼ਾਮਿਲ ਸਨ, ਏਜੰਸੀ ਦੇ ਦਫਤਰ ਵਿਚ ਸੋਮਵਾਰ ਨੂੰ ਸੀਨੀਅਰ ਅਧਿਕਾਰੀਆਂ ਦੀ ਉੱਚ ਪੱਧਰੀ ਬੈਠਕ ਹੋਈ ਸੀ, ਜਿਥੇ ਇਸ ਪੂਰੇ ਓਪਰੇਸਨ ਨੂੰ ਅੰਤਿਮ ਰੂਪ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਅੱਜ ਪੂਰੇ ਦੇਸ਼ ਵਿਚ ਇਨ੍ਹੇ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਗਈ।  

ਪੰਜਾਬ ਨੇਸ਼ਨਲ ਬੈਂਕ ਵਿਚ ਹੋਏ 13 ਹਜਾਰ ਕਰੋੜ ਦੇ ਵੱਡੇ ਘੁਟਾਲੇ ਤੋਂ ਬਾਅਦ ਕੇਂਦਰ ਸਰਕਾਰ ਜਿਆਦਾ ਚੌਕਸ ਹੋ ਗਈ ਹੈ ਅਤੇ ਉਸਨੇ ਕੇਂਦਰੀ ਜਾਂਚ ਏਜੰਸੀਆਂ ਨੂੰ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਛਾਪੇਮਾਰੀ ਨਾਲ ਜੁੜੇ ਜਿਆਦਾਤਰ ਮਾਮਲੇ ਰਾਸ਼ਟਰੀ ਬੈਂਕਾਂ ਨਾਲ ਹੋਈ ਧੋਖਾਧੜੀ ਨਾਲ ਜੁੜੇ ਹਨ। ਰਿਜਰਵ ਬੈਂਕ ਮੁਤਾਬਕ 2018-19 ਵਿਚ 6800 ਬੈਂਕ ਧੋਖਾ ਧੜੀ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕੁੱਲ 71,500 ਕਰੋੜ ਦੀ ਲੁੱਟ ਹੋਈ ਹੈ। 

ਸੂਤਰਾਂ ਮੁਤਾਬਕ, ਸੀਬੀਆਈ ਦੀ ਟੀਮ ਨਾਲ ਮਾਹਿਰ ਅਤੇ ਚਾਰਟਡ ਅਕਾਊਟੇਂਟ ਵੀ ਸਨ ਤਾਂ ਜੋ ਕਰਜ ਦੀ ਧੋਖਾ ਧੜੀ ਨਾਲ ਜੁੜੇ ਦਸਤਾਵੇਜਾਂ ਦੀ ਪਛਾਣ ਕੀਤੀ ਜਾ ਸਕੇ। 

ਜੁਲਾਈ ਵਿਚ ਕਈ ਬੈਂਕਾਂ ਤੋਂ ਮਿਲੀ ਸ਼ਿਕਾਇਤ ਤੋਂ ਬਾਅਦ ਸੀਬੀਆਈ ਨੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦੇਣਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਏਜੰਸੀ ਦਿੱਲੀ, ਮੁੰਬਈ, ਲੁਧਿਆਣਾ, ਪੁਣੇ, ਠਾਣੇ, ਵਲਸਾਡ, ਗਯਾ, ਗੁਰੂਗ੍ਰਾਮ, ਚੰਡੀਗੜ੍ਹ, ਭੋਪਾਲ, ਸੂਰਤ ਅਤੇ ਕੋਲਾਰ ਵਿਚ ਛਾਪੇਮਾਰੀ ਕਰ ਚੁੱਕੀ ਹੈ। 

ਹਿੰਦੁਸਥਾਨ ਸਮਾਚਾਰ/ਅਨੁਪ/ਕੁਸੁਮ


 
Top