क्षेत्रीय

Blog single photo

ਬ੍ਰਾਹਮਣ ਭਾਈਚਾਰੇ ਦੇ ਮੁੱਦੇ ਗੂੰਜ ਸਕਦੇ ਹਨ ਅੱਜ ਹਰਿਆਣਾ ਵਿਧਾਨ ਸਭਾ 'ਚ

24/02/2020

ਚੰਡੀਗੜ੍ਹ , 24 ਫਰਵਰੀ ( ਹਿ ਸ ):  ਹਰਿਆਣਾ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੇ ਅੱਜ ਦੂਜੇ ਦਿਨ ਕਾਰਵਾਈ ਕਾਫ਼ੀ ਹੰਗਾਮੇਦਾਰ ਰਹਿਣ ਦੀ ਉਮੀਦ ਹੈ ।ਹਰਿਆਣਾ ਵਿਧਾਨ ਸਭਾ ਵਿੱਚ ਅੱਜ ਰਾਜਪਾਲ ਦੇ ਭਾਸ਼ਣ ਤੇ ਚਰਚਾ ਹੋਵੇਗੀ ।ਇਸ ਦੇ ਨਾਲ ਨਾਲ ਬ੍ਰਾਹਮਣ ਭਾਈਚਾਰੇ ਨਾਲ ਜੁੜੇ ਦੋ ਮੁੱਦਿਆਂ ਤੇ ਹੰਗਾਮਾ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ।ਅਸਲ ਵਿੱਚ ਮਾਮਲਾ ਪਿਛਲੀ ਹੁੱਡਾ ਸਰਕਾਰ ਸਮੇਂ ਬ੍ਰਾਹਮਣਾਂ ਨੂੰ ਦਾਨ ਵਿੱਚ ਮਿਲੀ ਜ਼ਮੀਨ ਦਾ ਮਾਲਿਕਾਨਾ ਹੱਕ ਦਿੱਤੇ ਜਾਣ ਦਾ ਫੈਸਲਾ ਹੁਣ ਵਿਵਾਦਾਂ ਵਿੱਚ ਹੈ ।ਵਿਰੋਧੀ ਧਿਰ ਕਾਂਗਰਸ ਨੇ ਹੀ ਇਸ ਨੂੰ ਮੁੱਦਾ ਬਣਾਉਂਦੇ ਹੋਏ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਹੈ ।ਵਿਧਾਨ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਹੁੱਡਾ ਇਸ ਮਾਮਲੇ ਵਿੱਚ ਆਪਣੀ ਰਣਨੀਤੀ ਦਾ ਐਲਾਨ ਕਰ ਚੁੱਕੇ ਹਨ ।ਇਸੇ ਤਰ੍ਹਾਂ ਗੌੜ ਬ੍ਰਾਹਮਣ ਸਭਾ ਨਾਲ ਸਬੰਧਿਤ ਚੋਣ ਦਾ ਮੁੱਦਾ ਵੀ ਸਦਨ ਵਿੱਚ ਵਿਵਾਦਿਤ ਹੋਣ ਦੀ ਪੂਰੀ ਸੰਭਾਵਨਾ ਹੈ ।ਸਦਨ ਦੀ ਸ਼ੁਰੂਆਤ ਪ੍ਰਸ਼ਨ ਕਾਲ ਨਾਲ ਹੋਵੇਗੀ ਅਤੇ ਇਸ ਤੋਂ ਬਾਅਦ ਸਿਫਰ ਕਾਲ ਵਿੱਚ ਤਾਜ਼ਾ ਮੁੱਦਿਆਂ 'ਤੇ ਵਿਵਾਦ ਖੜ੍ਹੇ ਹੋਣ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ । ਪ੍ਰਸ਼ਨ ਕਾਲ ਵਿੱਚ ਸੜਕਾਂ 'ਤੇ ਬੇਸਹਾਰਾ ਪਸ਼ੂਆਂ ਕਾਰਨ ਹੋ ਰਹੇ ਹਾਦਸਿਆਂ ਨੂੰ ਲੈ ਕੇ ਭਾਜਪਾ ਦੇ ਵਿਧਾਇਕ ਹੀ ਪ੍ਰਸ਼ਨ ਲਿਆਉਣਗੇ ।ਸਰਕਾਰ ਦੀ ਨਵੀਂ ਐਕਸਾਈਜ਼ ਪਾਲਿਸੀ ਨੂੰ ਲੈ ਕੇ ਵੀ ਵਿਧਾਨ ਸਭਾ ਵਿੱਚ ਰੌਲਾ ਪੈਣ ਦੀ ਉਮੀਦ ਹੈ ।

ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ  


 
Top