राष्ट्रीय

Blog single photo

ਪ੍ਰਧਾਨ ਮੰਤਰੀ ਨੇ ਆਡਵਾਣੀ ਦੇ ਘਰ ਜਾ ਕੇ ਦਿੱਤੀ ਜਨਮ ਦਿਨ ਦੀ ਵਧਾਈ

08/11/2019ਨਵੀਂ ਦਿੱਲੀ, 08 ਨਵੰਬਰ (ਹਿ.ਸ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਣ ਆਡਵਾਣੀ ਸ਼ੁਕੱਰਵਾਰ ਨੂੰ 92 ਸਾਲ ਦੇ ਹੋ ਗਏ। ਆਡਵਾਣੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਨ੍ਹਾਂ ਦੀ ਰਿਹਾਇਸ਼ ਤੇ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੋਮੀ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਅਤੇ ਸੰਗਠਨ ਦੇ ਜਨਰਲ ਸਕੱਤਰ ਬੀਐੱਸ ਸੰਤੋਸ਼ ਨੇ ਵੀ ਸੀਨੀਅਰ ਆਗੂ ਦਿ ਰਿਹਾਇਸ ਤੇ ਜਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ। 

ਪ੍ਰਧਾਨ ਮੰਤਰੀ ਨੇ ਆਡਵਾਣੀ ਨੂੰ ਜਨਮ ਦਿਹਾੜੇ ਦੀ ਵਧਾਈ ਦਿੰਦਿਆ ਫੁੱਲਾਂ ਦਾ ਗੁਲਦਸਤਾਂ ਭੇਂਟ ਕੀਤਾ। ਇਸ ਦੌਰਾਨ ਉੱਪ ਰਾਸ਼ਟਰਪਤੀ ਐੱਮ ਵੈਂਕਇਆ ਨਾਇਡੂ ਵੀ ਆਡਵਾਣੀ ਨੂੰ ਵਧਾਈ ਦੇਣ ਲਈ ਉਨ੍ਹਾਂ ਦੀ ਰਿਹਾਇਸ਼ ਤੇ ਪਹੁੰਚੇ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਤਿੰਨ ਟਵੀਟ ਕਰ ਆਡਵਾਣੀ ਨੂੰ ਜਨਮ ਦਿਹਾੜੇ ਦੀ ਵਧਾਈ ਦਿੱਤੀ। ਮੋਦੀ ਨੇ ਟਵੀਟ ਰਾਹੀਂ ਕਿਹਾ, "ਆਡਵਾਣੀ ਜੇ ਲਈ ਲੋਕ ਸੇਵਾ ਹਮੇਸ਼ਾ ਕਦਰਾਂ-ਕੀਮਤਾਂ ਨਾਲ ਜੁੜੀ ਰਹੀ। ਉਨ੍ਹਾਂ ਨੇ ਕਦੇ ਵੀ ਆਪਣੀ ਮੂਲ ਵਿਚਾਰਧਾਰਾ ਨੂੰ ਲੈ ਕੇ ਸਮਝੌਤਾ ਨਹੀਂ ਕੀਤਾ। ਗੱਲ ਜਦੋਂ ਸਾਡੇ ਲੋਕਤੰਤਰ ਦੀ ਰੱਖਿਆ ਦੀ ਆਈ, ਤਾਂ ਆਡਵਾਣੀ ਜੀ ਸਭ ਤੋਂ ਅੱਗੇ ਖੜੇ ਰਹੇ। ਇਕ ਮੰਤਰੀ ਦੇ ਤੌਰ ਤੇ ਉਨ੍ਹਾਂ ਦੇ ਪ੍ਰਸ਼ਾਸਨਿਕ ਕੌਸ਼ਲ ਦੀ ਹਰ ਥਾਂ ਤੇ ਤਾਰੀਫ ਹੁੰਦੀ ਹੈ। ਆਡਵਾਣੀ ਜੀ ਨੇ ਭਾਜਪਾ ਨੂੰ ਤਰਾਸ਼ਣ ਅਤੇ ਮਜਬੂਤੀ ਦੇਣ ਲਈ ਦਹਾਕਿਆਂ ਤੱਕ ਸਖਤ ਮੇਹਨਤ ਕੀਤੀ।" ਇਸ ਤੋਂ ਇਲਾਵਾ ਨਿਤਿਨ ਗਡਕਰੀ, ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀਆਂ ਨੇ ਵੀ ਟਵੀਟ ਰਾਹੀਂ ਲਾਲਕ੍ਰਿਸ਼ਣ ਆਡਵਾਣੀ ਨੂੰ ਜਨਮ ਦਿਹਾੜੇ ਦੀ ਵਧਾਈ ਦਿੱਤੀ। 

ਹਿੰਦੁਸਥਾਨ ਸਮਾਚਾਰ/ਅਜੀਤ ਸਿੰਘ/ਕੁਸੁਮ


 
Top