क्षेत्रीय

Blog single photo

ਸਰਕਾਰਾਂ ਦਾ ਖਜ਼ਾਨਾ ਭਰਨ ਵਾਲੇ ਹੋਟਲ ਤੇ ਰਿਜ਼ੋਰਟ ਮਾਲਕਾਂ ਦੇ ਸਾਰੇ ਟੈਕਸ ਅਤੇ ਬਿਜਲੀ ਦੇ ਬਿੱਲ ਮਾਫ ਕੀਤੇ ਜਾਣ: ਅਨਿਲ ਠਾਕੁਰ

11/05/2020

ਹੋਟਲ ਅਤੇ ਰਿਜ਼ੋਰਟ ਇੰਡਸਟਰੀ ਲਈ ਸਪੈਸ਼ਲ ਪੈਕੇਜ ਦਾ ਐਲਾਣ ਕਰੇ ਸਰਕਾਰ 

ਬਠਿੰਡਾ 11 ਮਈ (ਹਿਸ): ਕਰੋਨਾ ਵਾਇਰਸ਼ ਦੀ ਮਹਾਂਮਾਰੀ ਕਰਕੇ ਲੱਗੇ ਕਰਫਿਊ ਕਾਰਨ ਸਾਰੇ ਵਪਾਰ ਠੱਪ ਹੋ ਕੇ ਰਹਿ ਗਏ ਹਨ ਅਤੇ ਇਸ ਦੀ ਸਭ ਤੋਂ ਵੱਡੀ ਮਾਰ ਹੋਟਲ ਅਤੇ ਰਿਜ਼ੋਰਟ ਮਾਲਕਾਂ ਅਤੇ ਇਸ ਕਿੱਤੇ ਨਾਲ ਜੁੜੇ ਲੱਖਾਂ ਲੋਕਾਂ ਤੇ ਪਈ ਹੈ। ਜਿਸ ਨਾਲ ਵਪਾਰੀਆਂ ਦੇ ਨਾਲ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ । ਜਿਸਦੀ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਪਾਰ ਟਰੇਡ ਐਂਡ ਇੰਡਸਟਰੀ ਵਿੰਗ ਦੇ ਸੂਬਾ ਵਾਈਸ ਅਨਿਲ ਠਾਕੁਰ ਨੇ ਕਰਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਹੋਟਲ ਅਤੇ ਰਿਜ਼ੋਰਟ ਮਾਲਕਾਂ ਦੇ ਨਾਲ ਇਸ ਕਿੱਤੇ ਨਾਲ ਜੁੜੇ ਲੱਖਾਂ ਲੋਕਾਂ ਦੀ ਸਾਰ ਲਈ ਜਾਵੇ।
ਉਨ•ਾਂ ਦੱਸਿਆ ਕਿ ਹੁਣ ਚੌਥਾ ਲੋਕ ਡਾਊਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨਾਲ ਹੋਟਲ ਅਤੇ ਰਿਜ਼ੋਰਟ ਦਾ ਧੰਦਾ ਨਵੰਬਰ ਤੱਕ ਨਾ ਚੱਲਣ ਦੀ ਆਸ ਬੱਝ ਗਈ ਹੈ ਜਿਸ ਨਾਲ ਜੁੜੇ ਵੱਖ ਵੱਖ ਵਰਗਾ ਫੁੱਲਾਂ ਤੇ ਡੈਕੋਰੇਸ਼ਨ , ਡੀਜੇ ਸਾਊਂਡ, ਹਲਵਾਈ, ਟੈਂਟ, ਕੈਟਰਿੰਗ, ਵੇਟਰ, ਕੁੱਕ, ਆਰਕੈਸਟਰਾ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਰਗੇ ਅਨੇਕਾਂ ਵਪਾਰੀ ਤੇ ਮੁਲਾਜ਼ਮ ਬੇਰੁਜ਼ਗਾਰ ਹੋ ਕੇ ਸੜਕਾਂ ਤੇ ਆ ਚੁੱਕੇ ਹਨ ਜਿਸ ਨਾਲ ਸੂਬੇ ਭਰ ਦੇ 5000 ਹੋਟਲ ਅਤੇ 3500 ਦੇ ਕਰੀਬ ਰਿਜ਼ੋਰਟ ਤੇ ਕਰੋੜਾਂ ਰੁਪਏ ਦੀ ਮਾਰ ਪਈ ਹੈ। 
ਆਪ ਆਗੂ ਠਾਕੁਰ ਨੇ ਦੱਸਿਆ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਖ਼ਜ਼ਾਨੇ ਨੂੰ ਭਰਨ ਵਿੱਚ ਹੋਟਲ ਅਤੇ ਰਿਜ਼ੋਰਟ ਮਾਲਕਾਂ ਦਾ ਅਹਿਮ ਯੋਗਦਾਨ ਹੈ ਕਿਉਂਕਿ ਵੱਖ ਵੱਖ ਟੈਕਸਾਂ ਦੇ ਨਾਂ ਨਾਲ ਬਿਜਲੀ ਬਿੱਲ ਪ੍ਰਾਪਰਟੀ ਟੈਕਸ ਸੀਵਰੇਜ ਬਿੱਲ ਸਣੇ ਅਨੇਕਾਂ ਅਦਾਇਗੀਆਂ ਕੀਤੀਆ ਜਾਂਦੀਆਂ ਹਨ । ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਚੱਲਦੀ ਹੈ ਪਰ ਹੈਰਾਨਗੀ ਦੀ ਗੱਲ ਹੈ ਕਿ ਦੋ ਮਹੀਨੇ ਬੀਤਣ ਦੇ ਬਾਵਜੂਦ ਵੀ ਨਾ ਹੀ ਕੇਂਦਰ ਸਰਕਾਰ ਅਤੇ ਨਾ ਹੀ ਸੂਬਾ ਸਰਕਾਰ ਵੱਲੋਂ ਇਸ ਕਿੱਤੇ ਨਾਲ ਜੁੜੇ ਲੋਕਾਂ ਦੀ ਸਾਰ ਲਈ ਗਈ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ।
ਅਨਿਲ ਠਾਕੁਰ ਨੇ ਮੰਗ ਕੀਤੀ ਕਿ ਸਮੂਹ ਹੋਟਲ ਅਤੇ ਰਿਜ਼ੋਰਟਾਂ ਦੇ ਸਾਰੇ ਟੈਕਸ ਮੁਆਫ ਕੀਤੇ ਜਾਣ, ਬਿਜਲੀ ਬਿੱਲ ਸਣੇ ਹੋਰ ਵਿਭਾਗਾਂ ਨੂੰ ਜਾਂਦੇ ਬਿੱਲਾਂ ਦੀ ਅਦਾਇਗੀ ਤੇ ਤੁਰੰਤ ਰੋਕ ਲਾਈ ਜਾਵੇ ਕਿਉਂਕਿ ਕਿਸੇ ਤਰ•ਾਂ ਦੀ ਇਨਕਮ ਨਾ ਕਰ ਰਹੇ ਇਨ•ਾਂ ਹੋਟਲਾਂ ਅਤੇ ਰਿਜ਼ੋਰਟ ਮਾਲਕਾਂ ਨੂੰ ਕੁਝ ਰਾਹਤ ਮਿਲੇ ਅਤੇ ਉਹ ਦੁਬਾਰਾ ਆਪਣਾ ਵਪਾਰ ਸ਼ੁਰੂ ਕਰਨ ਦੇ ਸਮਰੱਥ ਹੋਣ। ਜ਼ਿਕਰਯੋਗ ਹੈ ਕਿ ਖੁਫੀਆ ਵਿਭਾਗ ਵੱਲੋਂ ਜਾਰੀ ਹੋਈਆਂ ਰਿਪੋਰਟਾਂ ਅਨੁਸਾਰ ਨਵੰਬਰ ਮਹੀਨੇ ਤੱਕ ਇਸ ਕਿੱਤੇ ਨਾਲ ਜੁੜੇ ਲੋਕਾਂ ਤੇ ਬੇਰੁਜ਼ਗਾਰੀ ਦੀ ਮਾਰ ਪਵੇਗੀ ਉੱਥੇ ਹੀ ਇਹ ਕਿੱਤਾ ਖ਼ਤਮ ਹੋਣ ਦੇ ਕਿਨਾਰੇ ਆ ਜਾਏਗਾ ਜਿਸ ਨਾਲ ਸਰਕਾਰਾਂ ਦੇ ਖਜ਼ਾਨੇ ਤੇ ਵੀ ਦੁੱਗਣੀ ਮਾਰ ਪਵੇਗੀ। 
ਹਿੰਦੁਸਥਾਨ ਸਮਾਚਾਰ /ਪੀਐਸ ਮਿੱਠਾ / ਨਰਿੰਦਰ ਜੱਗਾ 



 
Top