राष्ट्रीय

Blog single photo

ਚੰਡੀਗੜ੍ਹ 'ਚ 31 ਮਾਰਚ ਤੱਕ ਲਾਕਡਾਊਨ ਰਹੇਗਾ ਜਾਰੀ

22/03/2020

ਚੰਡੀਗੜ੍ਹ 'ਚ 31 ਮਾਰਚ ਤੱਕ ਲਾਕਡਾਊਨ ਰਹੇਗਾ ਜਾਰੀ 

ਚੰਡੀਗੜ੍ਹ, 22 ਮਾਰਚ (ਹਿੰ.ਸ.)। ਪੰਜਾਬ ਦੇ ਬਾਅਦ ਹੁਣ ਚੰਡੀਗੜ੍ਹ 'ਚ ਵੀ 31 ਮਾਰਚ ਤੱਕ ਲਾਕ ਡਾਊਨ ਹੋ ਗਿਆ ਹੈ। ਚੰਡੀਗੜ੍ਹ 'ਚ ਪ੍ਰਸਾਸ਼ਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਇਹ ਐਲਾਨ ਕੀਤਾ ਹੈ। ਚੰਡੀਗੜ੍ਹ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ ਛੇ ਕੇਸ ਪਾਜੀਟਿਵ ਆ ਚੁੱਕੇ ਹਨ। ਪ੍ਰਸਾਸ਼ਨ ਵੱਲੋਂ 203 ਲੋਕਾਂ ਨੂੰ ਹਾਊਸ ਕਵਾਰੰਟਾਇਨ ਕੀਤਾ ਗਿਆ ਹੈ। ਚੰਡੀਗੜ੍ਹ 'ਚ ਐਂਤਵਾਰ ਨੂੰ ਜਨਤਾ ਕਰਫਿਊ ਦੇ ਦੌਰਾਨ ਮਿਲੇ ਵਿਭਾਗੀ ਫੀਡਬੈਕ ਦੇ ਬਾਅਦ ਪ੍ਰਸਾਸ਼ਕ ਸਲਾਹਕਾਰ ਮਨੋਜ ਪਰੀਦਾ ਨੇ ਐਮਰਜੈਂਸੀ ਮੀਟਿੰਗ ਬੁਲਾਈ। ਇਸ ਬੈਠਕ ਦੇ ਬਾਅਦ ਚੰਡੀਗੜ੍ਹ ਪ੍ਰਸਾਸ਼ਨ ਨੇ 31 ਮਾਰਚ ਤੱਕ ਲਾਕਡਾਊਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਲਾਕਡਾਊਨ ਦੇ ਦੌਰਾਨ ਕੋਚਿੰਗ ਸੈਂਟਰ, ਸਕੂਲ, ਕਾਲਜ ਵਪਾਰਕ ਅਦਾਰੇ, ਪਬਲਿਕ ਟਰਾਂਸਪੋਰਟ ਸੇਵਾਵਾਂ ਮੁਲਤਵੀ ਰਹਿਣਗੀਆਂ। ਇਸ ਦੌਰਾਨ ਸਬਜੀ ਦੀਆਂ ਦੁਕਾਨਾਂ, ਰਾਸ਼ਣ ਦੀਆਂ ਦੁਕਾਨਾਂ, ਕੈਮਿਸਟ ਆਦਿ ਸਮੇਤ ਜ਼ਰੂਰੀ ਸੇਵਾਵਾਂ ਖੁਲੀਆਂ ਰਹਿਣਗੀਆਂ। ਪ੍ਰਸਾਸ਼ਨ ਦੇ ਸਲਾਹਕਾਰ ਨੇ ਚੰਡੀਗੜ੍ਹ ਵਾਸੀਆਂ ਨੂੰ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਵੱਲ ਧਿਆਲ ਨਾ ਦੇਣ ਦੀ ਅਪੀਲ ਕਰਦੇ ਹੋਏ ਸਮੇਂ ਸਮੇਂ ਸੰਵਾਦ ਦੇ ਰੂਪ 'ਚ ਸਾਰੇ ਨਿਵਾਰਕ ਕਦਮ ਉਠਾਉਣ।
 ਹਿੰਦੂਸਥਾਨ ਸਮਾਚਾਰ/ਸੰਜੀਵ/ਨਰਿੰਦਰ ਜੱਗਾ 


 
Top