ट्रेंडिंग

Blog single photo

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਜਗਮੋਹਨ ਦਾ ਦੇਹਾਂਤ, ਪ੍ਰਧਾਨ ਮੰਤਰੀ ਨੇ ਜ਼ਾਹਰ ਕੀਤਾ ਦੁੱਖ

04/05/2021



ਨਵੀਂ ਦਿੱਲੀ, 04 ਮਈ (ਹਿ.ਸ.)। ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਅਤੇ ਸਾਬਕਾ ਕੇਂਦਰੀ ਮੰਤਰੀ ਜਗਮੋਹਨ ਦਾ ਦੇਹਾਂਤ ਹੋ ਗਿਆ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਜਗਮੋਹਨ ਦੇ ਦੇਹਾਂਤ ‘ਤੇ ਸੋਗ ਜ਼ਾਹਰ ਕਰਦਿਆਂ ਇਸ ਨੂੰ ਰਾਸ਼ਟਰ ਲਈ ਵੱਡਾ ਘਾਟਾ ਕਰਾਰ ਦਿੱਤਾ।

ਪ੍ਰਬੰਧਕ ਤੋਂ ਸਿਆਸਤਦਾਨ ਬਣੇ ਜਗਮੋਹਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। 93 ਸਾਲਾ ਜਗਮੋਹਨ ਨੇ ਸੋਮਵਾਰ ਨੂੰ ਦਿੱਲੀ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੀ ਮੌਤ ਦੀ ਖਬਰ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ ਹੈ।

ਜਗਮੋਹਨ ਨੇ ਕਸ਼ਮੀਰ ਵਿੱਚ ਗਵਰਨਰ ਦੇ ਤੌਰ ਤੇ ਦੋ ਵਾਰ 1984 ਤੋਂ 89 ਤੱਕ  ਅਤੇ 1990 ਵਿੱਚ ਫਿਰ ਜਨਵਰੀ ਤੋਂ ਮਈ ਤੱਕ ਸੇਵਾ ਨਿਭਾਈ। ਉਨ੍ਹਾਂ ਨੇ ਦਿੱਲੀ ਅਤੇ ਗੋਆ ਦੇ ਉਪ ਰਾਜਪਾਲ ਵਜੋਂ ਵੀ ਸੇਵਾਵਾਂ ਨਿਭਾਈਆਂ। ਉਨ੍ਹਾਂਨੇ 17 ਫਰਵਰੀ 1980 ਨੂੰ ਦਿੱਲੀ ਦੇ ਉਪ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਅਤੇ 30 ਮਾਰਚ 1981 ਤੱਕ ਇਸ ਅਹੁਦੇ ‘ਤੇ ਰਹੇ। ਫਿਰ ਉਨ੍ਹਾਂਨੇ 31 ਮਾਰਚ 1981 ਤੋਂ 29 ਅਗਸਤ 1982 ਤੱਕ ਗੋਆ ਦੇ ਉਪ ਰਾਜਪਾਲ ਵਜੋਂ ਸੇਵਾ ਨਿਭਾਈ। ਉਹ ਲੋਕ ਸਭਾ ਲਈ ਵੀ ਚੁਣੇ ਗਏ ਅਤੇ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਕੇਂਦਰੀ ਸ਼ਹਿਰੀ ਵਿਕਾਸ ਅਤੇ ਸੈਰ-ਸਪਾਟਾ ਮੰਤਰੀ ਵਜੋਂ ਸੇਵਾ ਨਿਭਾਈ।

ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਟਵੀਟ ਕਰਦਿਆਂ ਕਿਹਾ, “ਜਗਮੋਹਨ ਜੀ ਦੀ ਮੌਤ ਸਾਡੀ ਕੌਮ ਲਈ ਵੱਡਾ ਘਾਟਾ ਹੈ। ਉਹ ਇਕ ਮਿਸਾਲੀ ਪ੍ਰਬੰਧਕ ਅਤੇ ਇਕ ਪ੍ਰਸਿੱਧ ਵਿਦਵਾਨ ਸੀ। ਉਨ੍ਹਾਂਨੇ ਹਮੇਸ਼ਾਂ ਭਾਰਤ ਦੀ ਬਿਹਤਰੀ ਲਈ ਕੰਮ ਕੀਤਾ। ਉਨ੍ਹਾਂ ਦਾ ਮੰਤਰੀ ਕਾਰਜਕਾਲ ਨਵੀਂ ਨੀਤੀ ਬਣਾਉਣ ਲਈ ਯਾਦ ਕੀਤਾ ਗਿਆ ਸੀ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰਾ ਸੋਗ। ਸ਼ਾਂਤੀ ....। "

ਹਿੰਦੁਸਥਾਨ ਸਮਾਚਾਰ/ਸੁਸ਼ੀਲ/ਕੁਸੁਮ


 
Top