क्षेत्रीय

Blog single photo

ਕੋਰੋਨਾ ਪੀੜਤ ਦੇ ਦਾਹ ਸੰਸਕਾਰ ਸਮੇਂ ਰਾਮ ਚਰਿਤ ਮਾਨਸ ਤੇ ਪ੍ਰਸ਼ਾਸਨ ਨੇ ਕੀਤੀ ਸ਼ਲਾਘਾਯੋਗ ਮਿਸਾਲ ਪੇਸ਼

05/05/2020

ਹੁਸ਼ਿਆਰਪੁਰ, 5 ਮਈ ( ਹਿ ਸ ): ਅਜਿਹੇ ਸਮੇਂ ਜਦ ਪੰਜਾਬ ਵਿਚ ਕੋਰੋਨਾ ਪੀੜਤਾਂ ਨੂੰ ਦਾਹ ਸੰਸਕਾਰ ਲਈ ਸਥਾਨ ਅਤੇ ਪਰਿਵਾਰ ਦਾ ਸਾਥ ਵੀ ਨਸੀਬ ਨਹੀਂ ਹੋ ਰਿਹਾ ਸੀ , ਤਾ ਅਜਿਹੇ ਸਮੇਂ ਸਮਾਜਿਕ ਸੰਸਥਾ ਅਤੇ ਪ੍ਰਸ਼ਾਸਨ ਨੇ ਸਹਿਯੋਗ ਦੇ ਕੇ ਸਮਾਜਿਕ ਤੰਦਾਂ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ।  
 ਜ਼ਿਲ•ਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਨੇ ਪਰਿਵਾਰ ਨੂੰ ਨਾਲ ਲੈ ਕੇ ਪੁਖਤਾ ਪ੍ਰਬੰਧ ਯਕੀਨੀ ਬਣਾਉਂਦਿਆਂ ਕੋਰੋਨਾ ਪੀੜਤ ਦਾ ਅੰਤਿਮ ਸਸਕਾਰ ਕਰਵਾਇਆ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ•ੇ ਦੇ ਇਕ ਹੋਰ ਕੋਰੋਨਾ ਪੀੜਤ  ਮਹੇਸ਼ ਸਾਹਨੀ ਦੀ ਬੀਤੇ ਦਿਨ ਮੌਤ ਹੋਣ 'ਤੇ ਅੱਜ ਹੁਸ਼ਿਆਰਪੁਰ ਵਿਖੇ ਐਸ.ਡੀ.ਐਮ.  ਅਮਿਤ ਮਹਾਜਨ ਦੀ ਅਗਵਾਈ ਵਿੱਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਦੌਰਾਨ ਉਨ•ਾਂ ਦੇ ਬੇਟੇ  ਰੌਸ਼ਨ ਕੁਮਾਰ ਨੇ ਮ੍ਰਿਤਕ ਦੇਹ ਨੂੰ ਅਗਨੀ ਭੇਟ ਕੀਤੀ।
 ਸ੍ਰੀਮਤੀ ਅਪਨੀਤ ਰਿਆਤ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਪਰਿਵਾਰ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਜੋੜ ਕੇ ਖੜ•ਾ ਹੈ। ਉਨ•ਾਂ ਕਿਹਾ ਕਿ ਕੋਰੋਨਾ ਪੀੜਤ ਦੀ ਮੌਤ ਹੋਣ ਉਪਰੰਤ ਐਸ.ਡੀ.ਐਮ. ਨੇ ਮ੍ਰਿਤਕ ਦੇਹ ਸਬੰਧੀ ਸਾਰੇ ਸ਼ੰਕੇ ਦੂਰ ਕਰਦਿਆਂ ਪਰਿਵਾਰ ਦਾ ਹੌਂਸਲਾ ਵਧਾਉਂਦਿਆ ਕਿਹਾ ਕਿ ਮ੍ਰਿਤਕ ਦੇਹ ਤੋਂ ਕਿਸੇ ਵੀ ਤਰ•ਾਂ ਦਾ ਵਾਇਰਸ ਨਹੀਂ ਫੈਲਦਾ। ਉਨ•ਾਂ ਕਿਹਾ ਕਿ ਜਿਥੇ ਪਰਿਵਾਰ ਅੰਤਿਮ ਰਸਮਾ ਨਿਭਾਉਣ ਲਈ ਅੱਗੇ ਆਇਆ ਹੈ, ਉਥੇ ਐਨ.ਜੀ.ਓ. ਵਲੋਂ ਅੰਤਿਮ ਰਸਮਾਂ ਵਿੱਚ ਸ਼ਮੂਲੀਅਤ ਕਰਕੇ ਸਮਾਜਿਕ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਦੀ ਨਿਵੇਕਲੀ ਪਹਿਲ ਕੀਤੀ ਹੈ। ਉਨ•ਾਂ ਕਿਹਾ ਕਿ ਸ੍ਰੀ ਰਾਮ ਚਰਿੱਤ ਮਾਨਸ ਪ੍ਰਚਾਰ ਮੰਡਲ ਵਲੋਂ ਕੋਰੋਨਾ ਪੀੜਤ ਮ੍ਰਿਤਕ ਦੀਆਂ ਅੰਤਿਮ ਰਸਮਾਂ ਵਿੱਚ ਅੱਗੇ ਆ ਕੇ ਯੋਗਦਾਨ ਪਾਇਆ ਗਿਆ ਹੈ, ਜੋ ਸ਼ਲਾਘਾਯੋਗ ਉਪਰਾਲਾ ਹੈ। ਉਨ•ਾਂ ਕਿਹਾ ਕਿ ਇਸ ਸਸਕਾਰ ਤੋਂ ਪਹਿਲਾਂ ਪਿੰਡ ਮੋਰਾਂਵਾਲੀ ਦੇ ਕੋਰੋਨਾ ਪੀੜਤ ਹਰਭਜਨ ਸਿੰਘ ਦੇ ਸਸਕਾਰ ਦੌਰਾਨ ਵੀ ਉਨ•ਾਂ ਦੇ ਬੇਟੇ ਵਲੋਂ ਅੰਤਿਮ ਰਸਮਾਂ ਨਿਭਾਈਆਂ ਗਈਆਂ ਸਨ। 
  ਐਸ.ਡੀ.ਐਮ. ਅਮਿਤ ਮਹਾਜਨ ਜੋ ਅੰਤਿਮ ਸਸਕਾਰ ਦੌਰਾਨ ਸ਼ਮਸ਼ਾਨਘਾਟ ਹੁਸ਼ਿਆਰਪੁਰ ਵਿਖੇ ਹਾਜ਼ਰ ਸਨ, ਨੇ ਕਿਹਾ ਕਿ ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ  ਮਹੇਸ਼ ਸਾਹਨੀ ਦੇ ਬੇਟੇ ਵਲੋਂ ਮ੍ਰਿਤਕ ਦੇਹ ਨੂੰ ਅਗਨੀ ਭੇਟ ਕੀਤੀ ਗਈ। ਉਨ•ਾਂ ਕਿਹਾ ਕਿ  ਮਹੇਸ਼ ਸਾਹਨੀ ਆਪਣੇ ਪਿੱਛੇ ਪਤਨੀ, ਬੇਟਾ ਅਤੇ ਬੇਟੀ ਛੱਡ ਗਏ ਹਨ। ਜ਼ਿਕਰਯੋਗ ਹੈ ਕਿ  ਮਹੇਸ਼ ਸਾਹਨੀ (55) ਦੀ ਬੀਤੇ ਦਿਨ ਅੰਮ੍ਰਿਤਸਰ ਵਿਖੇ ਮੌਤ ਹੋ ਗਈ ਸੀ। ਇਸ ਵਿਅਕਤੀ ਨੂੰ ਇਕ ਮਈ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਿਆਂਦਾ ਗਿਆ ਸੀ ਅਤੇ ਹਾਲਤ ਨਾਜ਼ੁਕ ਹੋਣ ਕਾਰਨ ਅੰਮ੍ਰਿਤਸਰ ਵਿਖੇ ਰੈਫ਼ਰ ਕਰ ਦਿੱਤਾ ਗਿਆ ਸੀ। ਬੀਤੇ ਦਿਨ ਜਿਥੇ ਇਸ ਵਿਅਕਤੀ ਦੀ ਮੌਤ ਹੋਈ, ਉਥੇ ਹੀ ਇਸ ਵਿਅਕਤੀ ਦਾ ਲਿਆ ਗਿਆ ਕੋਰੋਨਾ  ਸੈਂਪਲ ਪੋਜ਼ੀਟਿਵ ਪਾਇਆ ਗਿਆ। ਇਸ ਮੌਕੇ ਡਾ. ਸੈਲੇਸ਼ ਤੋਂ ਇਲਾਵਾ ਐਨ.ਜੀ.ਓ. ਸ੍ਰੀ ਰਾਮ ਚਰਿੱਤ ਮਾਨਸ ਪ੍ਰਚਾਰ ਮੰਡਲ ਤੋਂ ਡਾ. ਅਜੇ ਬੱਗਾ ਅਤੇ ਮਾਸਟਰ ਵਿਜੇ ਕੁਮਾਰ ਹਾਜ਼ਰ ਸਨ।

ਹਿੰਦੁਸਥਾਨ ਸਮਾਚਾਰ / ਕੇ ਕੋਹਲੀ /  ਨਰਿੰਦਰ ਜੱਗਾ......


 
Top