राष्ट्रीय

Blog single photo

ਕੋਰੋਨਾ ਵਾਇਰਸ ਨੂੰ ਲੈਕੇ ਉੱਠ ਰਹੇ ਸਵਾਲਾਂ ਦੇ ਇੱਥੇ ਮਿਲੇਗਾ ਜਵਾਬ...

02/04/2020ਕੋਰਨਾ ਵਾਇਰਸ ਨੂੰ ਲੈ ਕੇ ਤੁਹਾਡੇ ਦਿਮਾਗ ਵਿਚ ਉੱਠਣ ਵਾਲੇ ਕੁਝ ਸਵਾਲਾਂ ਦਾ ਮੰਨੇ-ਪ੍ਰਮੰਨੇ ਡਾਕਟਰ ਡਾ. ਵਿਜੇ ਕੁਮਾਰ, (ਏਮਜ, ਨਵੀਂ ਦਿੱਲੀ) ਵੱਲੋਂ ਜਵਾਬ

ਸਵਾਲ - ਜਰੂਰੀ ਸੇਵਾ ਲਈ ਘਰੋਂ ਬਾਹਰ ਜਾਣ ਵਾਲੇ ਕੀ ਸਾਵਧਾਨੀ ਵਰਤਣ।
ਜਵਾਬ
- ਜੋ ਵੀ ਅਜਿਹੇ ਲੋਕ ਘਰੋਂ ਬਾਹਰ ਜਾਉਂਦੇ ਹਨ, ਉਹ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ
ਅੱਖ, ਨੱਕ ਅਤੇ ਮੁੰਹ ਪੂਰੀ ਤਰ੍ਹਾਂ ਨਾਲ ਢੱਕਿਆ ਹੋਵੇ। ਨਾਲ ਹੀ ਸੇਨੀਟਾਈਜਰ ਜਰੂਰ
ਰੱਖਣ। ਕਿਉਂਕਿ ਜੇਕਰ ਤੁਹਾਡੇ ਹੱਥ ਤੇ ਕਿਸੇ ਬਾਹਰੀ ਚੀਜ ਦੇ ਸੰਪਰਕ ਵਿਚ ਆਉਣ ਨਾਲ
ਵਾਇਰਸ ਆ ਵੀ ਗਿਆ ਤਾਂ ਸੇਨੀਟਾਈਜਰ ਨਾਲ ਨਸ਼ਟ ਹੋ ਜਾਵੇ।

ਸਵਾਲ - ਜੇਕਰ ਖਾਂਸੀ ਜੁਕਾਮ ਹੁੰਦਾ ਹੈ ਤਾਂ ਉਸਨੂੰ ਕਿਵੇਂ ਸਮਝਿਆ ਜਾਵੇ ਕਿ ਇਹ ਕੋਰੋਨਾ ਹੀ ਹੈ।
ਜਵਾਬ
- ਅੱਜ ਕਲ ਮੌਸਮ ਮੁਤਾਬਕ ਫਲੂ ਵੀ ਚੱਲ ਰਿਹਾ ਹੈ, ਜਿਸਦੇ ਲੱਛਣ ਕੋਰੋਨਾ ਨਾਲ
ਮਿਲਦੇ-ਜੁਲਦੇ ਹਨ। ਪਰ ਇਸ ਵਿਚ ਘਬਰਾਉਣ ਦੀ ਲੌੜ ਨਹੀਂ ਹੈ, ਕਿਉਂਕਿ ਕੋਰੋਨਾ ਵਿਚ ਸਾਹ
ਫੁੱਲਣਾ, ਬੁਖਾਰ ਆਉਣ, ਸੁੱਕੀ ਖਾਂਸੀ ਆਉਂਦੀ ਹੈ। ਇਸ ਦੇ ਨਾਲ ਹੀ ਜੇਕਰ ਤੁਹਾਨੂੰ
ਇਨ੍ਹਾਂ ਚੋਂ ਕੋਈ ਵੀ ਲੱਛਣ ਦਿਖਾਈ ਦੇ ਰਹੇ ਹਨ ਤਾਂ ਡਾਕਟਰ ਕੋਲ ਜਾਵੋ। ਜਿੱਥੇ ਤੁਹਾਡੀ
ਟ੍ਰੈਵਲ ਹਿਸਟਰੀ, ਸੰਪਰਕ ਵਗੈਰਹ ਪੁੱਛਿਆ ਜਾਂਦਾ ਹੈ। ਉਸ ਤੋਂ ਬਾਅਦ ਪਤਾ ਚੱਲੇਗਾ ਕਿ
ਕੋਰੋਨਾ ਵਾਇਰਸ ਹੈ ਜਾਂ ਨਹੀਂ। ਨਾਲ ਹੀ ਜੋ ਵੀ ਵਿਦੇਸ਼ ਤੋਂ ਆ ਰਹੇ ਹਨ ਜਾਂ ਪਹਿਲਾਂ ਆ
ਚੁੱਕੇ ਹਨ, ਡਾਕਟਰ ਕੋਲੋਂ ਜਾਂਚ ਜਰੂਰ ਕਰਵਾਉਣ। ਇਸ ਨਾਲ ਸਾਰੇ ਸੁਰੱਖਿਅਤ ਰਹਿਣਗੇ।

ਸਵਾਲ - ਲਾਕਡਾਉਨ ਵਿਚ ਤਣਾਅ ਕਿਵੇਂ ਖਤਮ ਕਰੀਏ
ਜਵਾਵ
- ਲਾਕਡਾਉਨ ਲੋਕਾਂ ਦੀ , ਤੁਹਾਡੀ ਸੁਰੱਖਿਆ ਲਈ ਕੀਤਾ ਗਿਆ ਹੈ, ਤਾਂ ਜੋ ਸੰਕਰਮਣ ਤੋਂ
ਤੁਸੀਂ ਬਚੇ ਰਹੋ। ਇਸਨੂੰ ਤਣਾਅ ਦੇ ਰੂਪ ਵਿਚ ਨਾ ਲਵੋ। ਤੁਸੀਂ ਇਸ ਬਾਰੇ ਜਿਆਦਾ ਨਾ
ਸੋਚੋ, ਪਰਿਵਾਰ ਨਾਲ ਗੱਲਬਾਤ ਕਰੋ। ਆਪਣੇ ਪੰਸਦੀਦਾ ਕੰਮ ਕਰੋ। ਜੇਕਰ ਤੁਹਾਨੂੰ ਤਣਾਅ
ਜਿਆਦਾ ਹੈ ਤਾਂ ਤੁਸੀਂ ਡਾਕਟਰ ਨਾਲ ਸੰਪਰਕ ਕਰੋ।

ਸਵਾਲ - ਕੋਰੋਨਾ ਵਾਇਰਸ ਜਿਸਨੂੰ ਹੋ ਗਿਆ ਤਾਂ ਕਿ ਉਸਦੀ ਮੌਤ ਤੈਅ ਹੈ।
ਜਵਾਬ
- ਕਰੋਨਾ ਵਾਇਰਸ ਵਿਚ ਹੁਣ ਤੱਕ 80 ਫੀਸਦੀ ਲੋਕ ਠੀਕ ਹੋ ਗਏ ਹਨ। ਕਈ ਲੋਕਾਂ ਨੂੰ ਤਾਂ
ਇਕ ਦਵਾਈ ਤੱਕ ਨਹੀਂ ਦਿੱਤੀ ਜਾਂਤੀ ਅਤੇ ਉਹ ਠੀਕ ਹੋਕੇ ਘਰ ਚਲੇ ਜਾਂਦੇ ਹਨ। ਉਨ੍ਹਾਂ ਨੂੰ
ਬੱਸ ਲੋਕਾਂ ਤੋਂ ਦੂਰ ਰੱਖਿਆ ਜਾਂਦਾ ਹੈ, ਤਾਂ ਜੋਂ ਕਿਸੇ ਦੂਸਰੇ ਦੇ ਸੰਪਰਕ ਵਿਚ ਆ ਕੇ
ਉਹ ਸੰਕਰਮਣ ਨਾ ਫੈਲਾਉਣ। ਉਂਝ ਤਾਂ ਇਹ ਬੀਮਾਰੀ ਇਨ੍ਹੀ ਵੱਡੀ ਨਹੀਂ ਹੈ, ਬੱਸ ਇਸਨੂੰ
ਵੱਧਣ ਤੋਂ ਰੋਕਣਾ ਹੈ। ਬੱਸ ਇਸ ਲਈ ਉਨ੍ਹਾਂ ਨੂੰ ਹਸਪਤਾਲ ਵਿਚ ਰੱਖਿਆ ਜਾਂਦਾ ਹੈ।

ਸਵਾਲ - ਪਿੰਡ ਦੇ ਲੋਕਾਂ ਨੂੰ ਕੀ ਸਾਵਧਾਨੀ ਵਰਤਣੀ ਹੈ।
ਜਵਾਬ
- ਪਿੰਡ ਹੋਵੇ ਜਾਂ ਸ਼ਹਿਰ, ਸਾਰਿਆਂ ਲਈ ਬਰਾਬਰ ਸਾਵਧਾਨੀ ਹੈ ਕਿ ਭੀੜ-ਭਾੜ ਤੋਂ ਦੂਰ
ਰਹੋ। ਪਿੰਡ ਵਿਚ ਅਕਸਰ ਲੋਕ ਇਕੋ ਨਾਲ ਬੈਠ ਕੇ ਤਾਸ਼ ਖੇਡਦੇ ਹਨ, ਹੁੱਕਾ ਪੀਂਦੇ ਹਨ, ਤਾੰ
ਜਰੂਰੀ ਹੈ ਕਿ ਇਨ੍ਹਾਂ ਸਾਰੀਆਂ ਚੀਜਾਂ ਤੋਂ ਬਚੋਂ। ਅਤੇ ਦੂਜਿਆਂ ਕੋਲੋਂ ਉਚਿਤ ਦੂਰੀ ਬਣਾ
ਕੇ ਰਖੋ। ਘਰ ਵਿਚ ਹੀ ਰਹੋ।

ਸਵਾਲ - ਰੋਗ ਪ੍ਰਤੀਰੋਧਮ ਸੱਮਰਥਾ ਵਧਾਉਣ ਲਈ ਵਿਟਾਮਿਨ -ਸੀ ਦੀਆਂ ਗੋਲੀਆਂ ਲੈਣਾ ਕਿੰਨਾ ਸਹੀ ਹੈ।
ਜਵਾਬ
- ਵਿਟਾਮਿਨ-ਸੀ ਸਾਡੇ ਸ਼ਰੀਰ ਦੀ ਰੋਗ ਪ੍ਰਤੀਰੋਧਕ ਸਮੱਰਥਾ ਨੂੰ ਵਧਾਉਂਦਾ ਹੈ। ਇਸ ਲਈ
ਗੋਲੀਆਂ ਖਾਣਾ ਜਰੂਰੀ ਨਹੀਂ ਹੈ। ਖੱਟੇ ਫਲ ਜਿਵੇਂ ਆਂਵਲਾ, ਸੰਤਰਾ, ਨੀਂਬੂ ਖਾ ਸਕਦੇ ਹੋ।


ਸਵਾਲ - ਜੇਕਰ ਖਾਂਸੀ, ਸਰਦੀ ਅਤੇ ਬੁਖਾਰ ਵਿਚੋਂ ਕੋਈ ਵੀ ਲੱਛਣ ਹਨ ਤਾਂ ਕੀ ਡਾਕਟਰ ਕੋਲੋਂ ਜਾਂਚ ਕਰਵਾਉਣ ਜਰੂਰੀ ਹੈ।
ਜਵਾਬ
- ਕੋਰੋਨਾ ਵਾਇਰਸ ਵਿਚ ਸੁੱਕੀ ਖੰਘ, ਤੇਜ ਬੁਖਾਰ ਅਤੇ ਸਾਹ ਫੁੱਲਣਾ ਮੁੱਖ ਲੱਛਣ ਹਨ।
ਇਸਦੇ ਨਾਲ ਹੀ ਜੇਕਰ ਤੁਸੀਂ ਵਿਦੇਸ਼ ਤੋਂ ਆਏ ਹੋ ਜਾਂ ਕਿਸੇ ਸੰਕਰਮਿਤ ਦੇ ਸੰਪਰਕ ਵਿਚ ਆਏ
ਹੋ ਤਾਂ ਇਕ ਵਾਰ ਡਾਕਟਰ ਕੋਲ ਜਾਂਚ ਲਈ ਜਾ ਸਕਦੇ ਹੋ। ਨਹੀਂ ਤਾਂ ਅੱਜ ਕਲ ਅਜਿਹਾ ਤਾਂ ਆਮ
ਫਲੂ ਵਿਚ ਵੀ ਹੁੰਦਾ ਹੈ।

 
Top