व्यापार

Blog single photo

ਕੇਂਦਰੀ ਮੁਲਾਜਮਾਂ ਨੂੰ ਦਿਵਾਲੀ ਗਿਫਟ, ਮਹਿੰਗਾਈ ਭੱਤੇ ਵਿਚ 5% ਦਾ ਵਾਧਾ

09/10/2019ਨਵੀਂ ਦਿੱਲੀ, 09 ਅਕਤੂਬਰ (ਹਿ.ਸ)।  ਕੇਂਦਰ ਸਰਕਾਰ ਨੇ ਕੇਂਦਰੀ ਮੁਲਾਜਮਾਂ ਨੂੰ ਦਿਵਾਲੀ ਗਿਫਟ ਦਿੰਦਿਆਂ ਮਹਿੰਗਾਈ ਭੱਤੇ ਵਿਚ ਵਾਧਾ ਕੀਤਾ ਹੈ। ਕੇਂਦਰੀ ਕੈਬਿਨੇਟ ਦੇ ਇਸ ਫੈਸਲੇ ਨਾਲ ਤਕਰੀਬਨ 50 ਲੱਖ ਮੁਲਾਜਮਾਂ ਨੂੰ ਫਾਇਦਾ ਪਹੁੰਚੇਗਾ। ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਬਾਰੇ ਐਲਾਨ ਕੀਤਾ ਹੈ। ਇਸ ਐਲਾਨ ਦਾ ਲਾਹਾ ਮੁਲਾਜਮਾਂ ਤੋਂ ਇਲਾਵਾ ਤਕਰੀਬਨ 62 ਲੱਖ ਰਿਟਾਇਰਡ ਮੁਲਾਜਮਾ ਨੂੰ ਵੀ ਇਸ ਦਾ ਫਾਇਦਾ ਮਿਲੇਗਾ। ਇਸ ਨਾਲ ਮਹਿੰਗਾਈ ਭੱਤਾ 12 ਫੀਸਦੀ ਤੋਂ ਵੱਧ ਕੇ 17 ਫੀਸਦੀ ਹੋ ਗਿਆ ਹੈ। ਕੇਂਦਰ ਦੇ ਇਸ ਐਲਾਨ ਨਾਲ ਖਜਾਨੇ ਤੇ 16 ਹਜਾਰ ਕਰੋੜ ਰੁਪਏ ਦਾ ਬੋਝ ਪਵੇਗਾ।

ਆਸ਼ਾ ਵਰਕਰਾਂ ਨੂੰ ਡਬਲ ਫਾਇਦਾ -
ਕੇਂਦਰ ਸਰਕਾਰ ਨੇ ਇਸ ਤੋਂ ਇਲਾਵਾ ਆਸ਼ਾ ਵਰਕਰਾਂ ਨੂੰ ਮਿਲਣ ਵਾਲੇ ਮਾਣਦੇਅ ਵਿਚ ਵੀ ਦੋਗੁਨਾ ਵਾਧਾ ਕਰ ਦਿੱਤਾ ਹੈ। ਪਹਿਲਾਂ ਜਿੱਥੇ ਇਨ੍ਹਾਂ ਨੂੰ ਇਕ ਹਜਾਰ ਰੁਪਏ ਮਿਲਦੇ ਸਨ, ਉੱਥੇ ਹੀ ਹੁਣ 2000 ਰੁਪਏ ਮਿਲਣਗੇ। ਆਸ਼ਾ ਵਰਕਰਾਂ ਜਿਆਦਾਤਰ ਔਰਤਾਂ ਹੀ ਹੁੰਦੀਆਂ ਹਨ, ਜੋ ਕਿ ਪੇਂਡੂ ਖੇਤਰਾਂ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹਇਆ ਕਰਵਾਉਂਦਿਆਂ ਹਨ। ਇਹ ਭੱਤਾ ਜੁਲਾਈ, 2019 ਤੋਂ ਲਾਗੂ ਹੋਵੇਗਾ। ਜਾਵੜੇਕਰ ਨੇ ਦੱਸਿਆ ਕਿ ਸਤਵੇਂ ਵੇਤਨ ਆਯੋਗ ਦੀਆਂ ਸਿਫਾਰਿਸ਼ਾਂ ਨੂੰ ਮੰਨਦਿਆਂ ਸਰਕਾਰ ਨੇ ਇਹ ਕਦਮ ਚੁੱਕਿਆ ਹੈ। 

ਕਿਸਾਨ ਸਨਮਾਨ ਨਿਧੀ -
ਜਾਵੜੇਕਰ ਨੇ ਕਿਸਾਨਾਂ ਨੂੰ ਰਾਹਤ ਦਿੰਦਿਆ ਕਿਹਾ ਕਿ ਉਹ 30 ਨਵੰਬਰ ਤੱਕ ਕਿਸਾਨ ਸਨਮਾਨ ਨਿਧੀ ਲਈ ਆਧਾਰ ਨੰਬਰ ਨੂੰ ਦੇ  ਸਕਦੇ ਹਨ। ਪਹਿਲਾਂ ਇਹ ਤਾਰੀਖ ਇਕ ਅਗਸਤ, 2019 ਸੀ। ਇਸ ਨਿਧੀ ਦੇ ਤਹਿਤ ਸਰਕਾਰ ਸਲਾਨਾ 6000 ਰੁਪਏ ਦੀ ਵਿੱਤੀ ਮਦਦ ਛੋਟੇ ਕਿਸਾਨਾਂ ਨੂੰ ਦਿੰਦੀ ਹੈ। ਹਿੰਦੁਸਥਾਨ ਸਮਾਚਾਰ/ਕੁਸੁਮ


 
Top