खेल

Blog single photo

ਰਹਾਣੇ ਨੇ ਪੰਤ ਨੂੰ ਦਿੱਤੀ ਨਸੀਹਤ, ਕਿਹਾ- ਬਤੌਰ ਕ੍ਰਿਕਟਰ ਬਿਹਤਰ ਬਣਨ 'ਤੇ ਦੋਵੋ ਧਿਆਨ

20/02/2020


ਵੇਲਿੰਗਟਨ, 20 ਫਰਵਰੀ (ਹਿ.ਸ.)। ਭਾਰਤੀ ਟੈਸਟ ਕ੍ਰਿਕਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ ਮਾੜੇ ਦੌਰ ਵਿੱਚੋਂ ਲੰਘ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀਰਵਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਪੰਤ ਇਸ ਸਮੇਂ ਮਾੜੇ ਪੜਾਅ ਵਿੱਚੋਂ ਲੰਘ ਰਹੇ ਹਨ ਅਤੇ ਉਨ੍ਹਾਂ ਨੂੰ ਇਹ ਸਵੀਕਾਰਨਾ ਹੋਵੇਗਾ। ਉਨ੍ਹਾਂ ਨੂੰ ਕ੍ਰਿਕਟਰ ਵਜੋਂ ਬਿਹਤਰ ਬਣਨ 'ਤੇ ਧਿਆਨ ਦੇਣਾ ਚਾਹੀਦਾ ਹੈ।

ਦੱਸ ਦੇਈਏ ਕਿ ਪੰਜ ਮਹੀਨੇ ਪਹਿਲਾਂ ਤੱਕ ਪੰਤ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਵਿਕਟਕੀਪਰ ਦੇ ਰੂਪ ਵਿੱਚ ਭਾਰਤ ਦੀ ਪਹਿਲੀ ਪਸੰਦ ਸੀ। ਉਨ੍ਹਾਂ ਨੇ ਸੀਮਿਤ ਓਵਰਾਂ ਵਿਚ ਕੇ.ਐਲ. ਰਾਹੁਲ ਤੋਂ ਜਗ੍ਹਾ ਗੁਆ ਦਿੱਤੀ, ਜਦੋਂਕਿ ਰਿਧੀਮਾਨ ਸਾਹਾ ਟੈਸਟ ਵਿਚ ਵਿਕਟਕੀਪਰ ਹਨ।

ਰਹਾਣੇ ਨੇ ਨਿ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਕਿਹਾ ਸੀ ਕਿ ਜਿੱਥੇ ਤੁਸੀਂ ਖੜ੍ਹੇ ਹੋ, ਉਸ ਨੂੰ ਸਵੀਕਾਰਨਾ ਜ਼ਰੂਰੀ ਹੈ। ਸਕਾਰਾਤਮਕ ਰਹਿ ਕੇ ਵੱਧ ਤੋਂ ਵੱਧ ਸਿੱਖਣ ਦੀ ਜ਼ਰੂਰਤ ਹੈ। ਗੱਲ ਸੀਨੀਅਰ ਜਾਂ ਜੂਨੀਅਰ ਦੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਬਾਹਰ ਬੈਠਣਾ ਪਸੰਦ ਨਹੀਂ ਕਰਦਾ, ਪਰ ਉਨ੍ਹਾ ਨੂੰ ਸਵੀਕਾਰ ਕਰਨਾ ਹੋਵੇਗਾ ਕਿ ਟੀਮ ਨੂੰ ਉਸ ਦਿਨ ਕਿਸ ਚੀਜ ਦੀ ਲੌੜ ਹੈ। ਹਰ ਖਿਡਾਰੀ ਲਈ ਸਥਿਤੀ ਨੂੰ ਸਵੀਕਾਰਨਾ ਮਹੱਤਵਪੂਰਨ ਹੁੰਦਾ ਹੈ। ਜਿਸਨੂੰ ਅਸੀਂ ਕੰਟ੍ਰੋਲ ਵਿਚ ਰੱਖ ਸਕਦੇ ਹਾਂ, ਉਸੇ ਉੱਤੇ ਹੀ ਫੋਕਸ ਕਰਨਾ ਹੋਵੇਗਾ। 

ਜ਼ਿਕਰਯੋਗ ਹੈ ਕਿ ਸੱਟ ਤੋਂ ਬਾਅਦ ਵਾਪਸ ਕਰਨ ਵਾਲੇ ਰਿਧੀਮਾਨ ਸਾਹਾ ਨੂੰ ਦੱਖਣੀ ਅਫਰੀਕਾ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ਵਿਚ ਪਲੇਅਰ ਇਲੈਵਨ ਵਿਚ ਲਗਾਤਾਰ ਮੌਕਾ ਦਿੱਤਾ ਗਿਆ, ਜਦੋਂਕਿ ਪੰਤ ਨੂੰ ਬੈਂਚ 'ਤੇ ਬੈਠਣਾ ਪਿਆ। ਰਿਸ਼ਭ ਪੰਤ ਦੀ ਚੰਗੀ ਗੱਲ ਇਹ ਹੈ ਕਿ ਉਸਨੇ ਇੰਗਲੈਂਡ-ਆਸਟਰੇਲੀਆ ਵਰਗੇ ਮੁਸ਼ਕਲ ਹਾਲਤਾਂ ਵਿੱਚ ਸੈਂਕੜੇ ਲਗਾਏ ਹਨ, ਇਸ ਲਈ ਕਪਤਾਨ ਕੋਹਲੀ ਸ਼ਾਇਦ ਪੰਤ ਨੂੰ ਮੌਕਾ ਦੇਣ ਬਾਰੇ ਵਿਚਾਰ ਕਰ ਸਕਦੇ ਹਨ।

ਹਿੰਦੁਸਥਾਨ ਸਮਾਚਾਰ/ਸੁਨੀਲ ਦੂਬੇ/ਕੁਸੁਮ 


 
Top