क्षेत्रीय

Blog single photo

ਪੰਜਾਬ ਯੂ ਟੀ ਮੁਲਾਜਮਾਂ ਵੱਲੋ ਵਿਧਾਨ ਸਭਾ ਦਾ ਘਿਰਾਓ ਅੱਜ।

24/02/2020

ਚੰਡੀਗੜ੍ਹ , 24 ਫਰਵਰੀ ( ਹਿ ਸ ):  ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸ਼ਨਰ  ਸਾਂਝਾ ਫ਼ਰੰਟ ਵੱਲੋ ਅੱਜ ਇਕ ਰੈਲੀ ਵਾਈ ਪੀ ਐਸ ਸਕੂਲ ਦੇ ਸਾਹਮਣੇ ਗਰਾਉਂਡ ਵਿਚ ਕੀਤੀ ਜਾ ਰਹੀ ਹੈ।  ਸਵੇਰੇ 11 ਵਜੇ ਤੋਂ ਹੋਣ ਵਾਲੀ ਇਸ ਰੈਲੀ ਤੋਂ ਬਾਅਦ ਕਰਮਚਾਰੀ ਵਿਧਾਨ ਸਭਾ ਵੱਲ ਕੂਚ ਕਰਣਗੇ। ਜਿਕਰਯੋਗ ਹੈ ਕਿ ਕਰਮਚਾਰੀ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਦੋਸ਼ ਹੈ ਕਿ ਪੰਜਾਬ ਸਰਕਾਰ ਵੱਲੋ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਉਨ੍ਹਾਂ ਨੂੰ ਲਾਰੇ ਲਾਏ ਜਾ ਰਹੇ ਹਨ। 

ਹਿੰਦੁਸਥਾਨ ਸਮਾਚਾਰ / ਨਰਿੰਦਰ ਜੱਗਾ  


 
Top