मनोरंजन

Blog single photo

ਕੰਗਨਾ ਨੇ ਸ਼ੇਅਰ ਕੀਤੀ ਤਸਵੀਰ, ਕਿਹਾ : ਨਾਜਾਇਜ ਤਰੀਕੇ ਨਾਲ ਮੇਰਾ ਘਰ ਟੁੱਟਣ ਤੋਂ ਫੈਂਸ ਦੁਖੀ

13/10/2020ਫਿਲਮ ਅਭਿਨੇਤਰੀ ਕੰਗਨਾ ਰਣੌਤ ਅਕਸਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੇ ਸਪੱਸ਼ਟ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਕੰਗਨਾ ਰਨੌਤ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ, ਕੰਗਨਾ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਮੁੰਬਈ ਦੇ ਘਰ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਢਾਹੁਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਦੁਖੀ ਹਨ।

ਕੰਗਨਾ ਨੇ ਟਵਿੱਟਰ 'ਤੇ ਆਪਣੇ ਇਕ ਪ੍ਰਸ਼ੰਸਕ ਦੀ  ਚਿੱਠੀ ਅਤੇ ਉਸ ਦੇ ਤੋਹਫੇ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ -' ਮੇਰੇ ਘਰ ਦੇ ਗੈਰ-ਕਾਨੂੰਨੀ ਢਾਹੁਣ ਤੋਂ ਮੇਰੇ ਪ੍ਰਸ਼ੰਸਕ / ਦੋਸਤ ਬਹੁਤ ਦੁਖੀ ਹੋਏ। ਇਹ ਸਮੂਹਿਕ ਯਤਨ ਮੈਨੂੰ ਪ੍ਰੇਰਿਤ ਕਰਦੇ ਹਨ, ਇਹ ਬੁੱਤ ਮੇਰੇ ਮੰਦਰ ਦੀ ਸੁੰਦਰਤਾ ਅਤੇ ਪਵਿੱਤਰਤਾ ਨੂੰ ਵਧਾਉਣਗੇ ਜੋ ਬੇਰਹਿਮੀ ਨਾਲ ਤੋੜਿਆ ਗਿਆ ਹੈ ਅਤੇ ਹਮੇਸ਼ਾਂ ਮੈਨੂੰ ਯਾਦ ਦਿਵਾਉਂਦਾ ਰਹੇਗਾ ਕਿ ਦੁਨੀਆਂ ਵਿੱਚ ਬੇਰਹਿਮੀ ਨਾਲੋਂ ਵਧੇਰੇ ਦਿਆਲਤਾ ਹੈ. '

ਕੰਗਨਾ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਇੱਕ ਪੱਤਰ ਭੇਜਿਆ ਹੈ, ਜਿਸ ਵਿੱਚ ਕੰਗਨਾ ਦੇ ਹੌਂਸਲੇ ਨੂੰ ਵਧਾਉਂਦੇ ਲਿਖਿਆ ਹੈ- ‘ਸੱਚ ਝੂਠ ਉੱਤੇ ਪ੍ਰਬਲ ਹੁੰਦਾ ਹੈ,  ਭਾਵੇਂ ਹੀ ਤੁਸੀਂ ਬਹੁਤ ਕੁਝ ਗੁਆਇਆ ਹੈ, ਪਰ ਇਸ ਤੋਂ ਵੀ ਵੱਧ ਤੁਹਾਨੂੰ ਸਾਰੇ ਦੇਸ਼ ਦਾ ਪਿਆਰ, ਸਤਿਕਾਰ ਅਤੇ ਵਿਸ਼ਵਾਸ ਵੀ ਮਿਲਿਆ ਹੈ।

ਹਿੰਦੁਸਥਾਨ ਸਮਾਚਾਰ/ਕਸੁਮ


 
Top