क्षेत्रीय

Blog single photo

ਲੋਕਡਾਊਨ ਦੋਰਾਨ ਸੂਬਾ ਸਰਕਾਰ ਜਰੂਰੀ ਪ੍ਰਬੰਧ ਕਰਨ ਵਿੱਚ ਰਹੀ ਨਾਕਾਮ: ਆਪ

05/05/2020

ਛੇ ਲੱਖ ਮਜਦੂਰਾਂ ਦਾ ਪੰਜਾਬ ਛੱਡਣ ਨਾਲ ਕਿਰਸਾਨੀ ਤੇ ਵਾਪਾਰ ਨੂੰ ਲੱਗ ਸਕਦਾ ਹੈ ਵੱਡਾ ਝਟਕਾ 

 ਬਠਿੰਡਾ 5 ਮਈ (ਹਿਸ) ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਜਿਲਾ ਬਠਿੰਡਾ ਦੇ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਅਨਾਜ ਮੰਡੀਆਂ ਵਿੱਚ ਆੜਤੀਆ ਅਤੇ ਕਿਸਾਨਾਂ ਦੀ ਦੁਰਦਸ਼ਾ ਸਿਰਫ ਇਸ ਕਰਕੇ ਹੋ ਰਹੀ ਹੈ ਕਿ ਉਨ•ਾਂ ਨੂੰ ਕਣਕ ਦੀ ਭਰਾਈ ਲਈ ਬਾਰਦਾਨਾ ਨਹੀਂ ਦਿੱਤਾ ਜਾ ਰਿਹਾ ਹੈ ਤੇ ਕਿਸਾਨ ਦੀ ਫਸਲ ਨੂੰ ਮੰਡੀਆਂ ਵਿਚ ਰੋਲਿਆ ਜਾ ਰਿਹਾ ਹੈ ਕੈਪਟਨ ਸਰਕਾਰ ਨੂੰ ਇਸ ਤਰ•ਾਂ ਦੇ ਜਰੂਰੀ ਪ੍ਰਬੰਧਾ ਤੇ ਧਿਆਨ ਦੇਣ ਦੀ ਲੋੜ ਹੈ। 
ਉਹਨਾਂ ਕਿਹਾ ਕਿ ਸੂਬੇ ਦੀ ਅਰਥਵਿਵਸਥਾ ਨੂੰ ਬਚਾਉਣ ਲਈ ਕਿਰਸਾਨੀ ਤੇ ਵਪਾਰ ਦਾ ਬਚਣਾ ਬਹੁਤ ਜ਼ਰੂਰੀ ਹੈ ਪਰ ਕੈਪਟਨ ਸਰਕਾਰ ਅੱਖਾਂ ਮੀਚ ਕੇ ਬੈਠੀ ਹੈ ਸੂਬੇ ਵਿਚੋਂ ਛੇ ਲੱਖ ਤੋਂ ਜ਼ਿਆਦਾ ਮਜਦੂਰ ਪੰਜਾਬ ਛੱਡ ਕੇ ਵਾਪਸ ਜਾ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅਗਲੇ ਮਹੀਨੇ ਪੰਜਾਬ ਅੰਦਰ ਝੋਨੇ ਦੀ ਬਿਜਾਈ ਸ਼ੁਰੂ ਹੋਣ ਜਾ ਰਹੀ ਹੈ ਪੰਜਾਬ ਨੂੰ ਝੋਨਾ ਲਾਉਣ ਵਾਲੇ ਮਜਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਹਿਲਾਂ ਹੀ ਵਪਾਰ ਦੀ ਸੁਸਤ ਚਾਲ ਨਾਲ ਸੂਬਾ ਮੰਦਹਾਲੀ ਦੀ ਦੌਰ ਵਿੱਚੋਂ ਨਿਕਲ ਰਿਹਾ ਸੀ ਜਦੋਂ ਅੱਜ ਛੇ ਲੱਖ ਤੋਂ ਜ਼ਿਆਦਾ ਕਿਰਤੀ ਮਜਦੂਰ ਪੰਜਾਬ ਨੂੰ ਛੱਡ ਕੇ ਜਾ ਰਿਹਾ ਹੈ ਇਸ ਦੇ ਨਾਲ ਵਾਪਾਰ ਨੂੰ ਵੱਡਾ ਝਟਕਾ ਲੱਗੇਗਾ । 
ਆਪ ਆਗੂਆਂ ਨੇ ਕਿਹਾ ਕਿ ਇਹ ਸਭ ਕੈਪਟਨ ਸਰਕਾਰ ਦੇ ਪ੍ਰਬੰਧਾਂ ਦੀ ਘਾਟ ਕਾਰਨ ਹੋ ਰਿਹਾ ਹੈ ਜੇਕਰ ਉਹ ਪ੍ਰਵਾਸੀ ਮਜ਼ਦੂਰਾਂ ਦੇ ਲਈ ਖਾਣ ਪੀਣ ਤੇ ਰਹਿਣ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਅਸੀਂ ਅਗਲੇ ਦੋ ਤਿੰਨ ਮਹੀਨੇ ਤੱਕ ਉਹਨਾਂ ਨੂੰ ਰੋਕ ਕੇ ਰੱਖ ਸਕਦੇ ਸੀ ਹੁਣ ਸਮਾਂ ਇਹ ਆ ਗਿਆ ਹੈ ਕਿ ਅਸੀਂ ਲੋਕਡਾਊਨ ਲੰਮਾ ਸਮਾਂ ਨਹੀਂ ਰੱਖ ਸਕਦੇ ਜੇ ਲੋਕਡਾਊਨ ਹੋਰ ਅੱਗੇ ਚੱਲਿਆ ਤਾਂ ਸੂਬੇ ਅੰਦਰ ਭੁੱਖਮਰੀ ਦੇ ਹਾਲਾਤ ਬਣ ਜਾਣਗੇ । ਉਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਇਕ ਯੋਜਨਾਬੱਧ ਤਰੀਕੇ ਨਾਲ ਵਪਾਰ ਨੂੰ ਤੋਰਿਆ ਜਾਵੇ। ਪਰ ਜੇ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਕਿਸਾਨ ਦੀ ਪੰਜਾਬ ਦੇ ਵਪਾਰ ਦੀ ਚਿੰਤਾ ਹੁੰਦੀ ਤਾਂ ਇਨਾਂ ਗੱਲਾਂ ਦਾ ਧਿਆਨ ਰੱਖਦੀ ਪਰ ਕੈਪਟਨ ਸਾਹਿਬ ਤਾਂ ਆਪਣੇ ਮਹਿਲ ਵਿੱਚ ਬਾਹਰ ਨਿਕਲਣਾ ਵੀ ਜਰੂਰੀ ਨਹੀਂ ਸਮਝਦੇ ਤੇ ਸੂਬੇ ਨੂੰ ਰੱਬ ਆਸਰੇ ਛੱਡ ਰੱਖਿਆ ਹੈ। ਜਿਸਦੇ ਲਈ ਜਨਤਾ ਉਨਾਂ ਨੂੰ ਕਦੇ ਵੀ ਮਾਫ ਨਹੀ ਕਰੇਗੀ।
 ਹਿੰਦੁਸਥਾਨ ਸਮਾਚਾਰ/ਪੀਐਸ ਮਿੱਠਾ/ ਨਰਿੰਦਰ ਜੱਗਾ ..



 
Top