क्षेत्रीय

Blog single photo

ਸੈਲੂਨ ਐਸੋਸੀਏਸ਼ਨ ਨੇ ਦੁਕਾਨਾਂ ਖੋਲਣ ਲਈ ਡੀਸੀ ਬਠਿੰਡਾ ਨੂੰ ਦਿੱਤਾ ਮੰਗ ਪੱਤਰ

16/05/2020

ਬਠਿੰਡਾ, 16 ਮਈ (ਹਿਸ) ਸੈਲੂਨ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਆਪਣੀਆਂ ਦੁਕਾਨਾਂ ਖੋਲਣ ਲਈ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਉਨਾਂ ਦੇ ਕਿੱਤੇ ਨੂੰ ਵੀ ਕੰਮ ਕਰਨ ਦੀ ਛੂਟ ਦਿੱਤੀ ਜਾਵੇ। ਕਰੋਨਾ ਵਾਇਰਸ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਲਾਕਡਾੳੂਨ ਕਾਰਨ ਬਠਿੰਡਾ 'ਚ ਕੰਮ ਕਰਨ ਵਾਲੇ ਬਾਰਬਰ ਸ਼ਾਪਸ, ਬਿੳੂਟੀ ਸੈਲੂਨ ਅਤੇ ਪਾਰਲਰ ਦੀਆਂ ਦੁਕਾਨਾਂ ਪਿਛਲੇ ਕਰੀਬ 50 ਦਿਨਾਂ ਤੋਂ ਬੰਦ ਚੱਲੀਆਂ ਆ ਰਹੀਆਂ ਹਨ। ਇਨਾਂ ਤੇ ਨਿਰਭਰ ਕੰਮ ਕਰਨ ਵਾਲੇ ਹਜ਼ਾਰਾਂ ਲੋਕ ਸਿੱਧੇ ਅਤੇ ਅਸਿੱਧੇ ਤੌਰ ਤੇ ਜੁੜੇ ਹੋਏ ਹਨ ਲਾਕਡਾੳੂਨ ਅਤੇ ਕਰਫਿੳੂ ਦੇ ਕਾਰਨ ਇਨਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਿਲ ਹੋ ਰਿਹਾ ਹੈ। 

ਮੰਗ ਪੱਤਰ ਦੇਣ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਸੁਮਿਤ ਗਰਗ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਗਭਗ ਸਾਰੇ ਵਪਾਰਕ ਅਦਾਰਿਆਂ ਨੂੰ ਕੰਮ ਕਰਨ ਦੀ ਛੋਟ ਦਿੱਤੀ ਗਈ ਹੈ ਪ੍ਰੰਤੂ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਨੂੰ ਨਾ ਤਾਂ ਕੋਈ ਕੰਮ ਕਰਨ ਦੀ ਛੋਟ ਦਿੱਤੀ ਗਈ ਹੈ ਅਤੇ ਨਾ ਹੀ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਆਰਥਿਕ ਮੱਦਦ ਦਿੱਤੀ ਗਈ ਹੈ । ਜਿਸ ਕਾਰਨ ਸਾਡੇ ਪਰਿਵਾਰ ਭੁੱਖਮਰੀ ਦਾ ਸ਼ਿਕਾਰ ਹੋਣ ਦੀ ਸਥਿਤੀ ਵਿਚ ਹਨ। ਉਨਾਂ ਕਿਹਾ ਕਿ ਸਾਡੀਆਂ ਦੁਕਾਨਾਂ ਬੰਦ ਹੋਣ ਕਾਰਨ ਦੁਕਾਨਾਂ ਦਾ ਕਿਰਾਇਆ, ਬਿਜਲੀ ਦਾ ਬਿੱਲ, ਬੈਂਕ ਵੱਲੋਂ ਲਏ ਕਰਜੇ ਦੀਆਂ ਕਿਸ਼ਤਾਂ ਅਤੇ ਹੋਰ ਖਰਚੇ ਸਾਡੇ ਲਈ ਵੱਡੀ ਚੁਣੌਤੀ ਬਣ ਗਈ ਹੈ। ਉਨਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਉਨਾਂ ਨੂੰ ਵੀ ਦੁਕਾਨਾਂ ਖੋਲਣ ਦੀ ਇਜਾਜਤ ਦਿੱਤੀ ਜਾਵੇ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਰਿਸ਼ਵ, ਪ੍ਰਦੀਪ ਗੋਇਲ, ਰਾਜੂ ਮੰਗਲਾ, ਮੁਕੇਸ਼ ਕੁਮਾਰ, ਸਿਮਰਨ ਕੌਰ, ਪ੍ਰੀਤਿਕਾ ਗਰਗ, ਅਰਸ਼ੇ ਕੁਮਾਰ ਅਤੇ ਚੇਤਨ ਗਰਗ ਹਾਜਰ ਸਨ। 
ਹਿੰਦੁਸਥਾਨ ਸਮਾਚਾਰ/ਪੀਐਸ ਮਿੱਠਾ/  ਨਰਿੰਦਰ ਜੱਗਾ 


 
Top