क्षेत्रीय

Blog single photo

ਕਰਜ਼ ਅਤੇ ਵਿਆਜ ਦੀ ਮਾਰ ' ਚ ਫਸੇ , ਬੰਦ ਪਏ ਸੈਲੂਨ ਅਤੇ ਬਿਊਟੀ ਪਾਰਲਰ

13/05/2020

-ਕਲੀਨਿਕਾਂ ਦੀ ਤਰਜ਼ 'ਤੇ ਖੋਲਣ ਦੀ ਮੰਗਬਠਿੰਡਾ /ਮਾਨਸਾ, 13 ਮਈ (ਹਿ ਸ ):-ਜਿੱਥੇ ਕਰੋਨਾਂ ਦੀ ਮਹਾਂਮਾਰੀ ਨਾਲ ਸਾਰਾ ਪੰਜਾਬ ਹੀ ਨਹੀ ਸਗੋਂ ਦੇਸ਼ ਲੜਾਈ ਲੜ ਰਿਹਾ ਹੈ,ਉਸ ਦੇ ਚੱਲਦਿਆਂ ਪਿਛਲੇ 45 ਦਿਨਾਂ ਦੇ ਲੱਗੇ ਕਰਫ਼ਿਊ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਬਠਿੰਡਾ ਅਤੇ ਮਾਨਸਾ ਸ਼ਹਿਰ ਦੇ ਕੁਝ ਅਦਾਰਿਆਂ ਨੂੰ ਸਵੇਰੇ 7 ਤੋਂ 3 ਵਜੇ ਦੀ ਢੀਲ ਦਿੱਤੀ ਗਈ ਹੈ, ਜੋ ਕਿ ਲਗਾਤਾਰ ਜਾਰੀ ਹੈ। ਦੂਸਰੇ ਪਾਸੇ ਬੰਦ ਪਏ ਬਿਊਟੀ ਪਾਰਲਰ ਤੇ ਸੈਲੂਨ ਨੂੰ ਅਜੇ ਤੱਕ ਜ਼ਿਲਾ ਪ੍ਰਸ਼ਾਸਨ ਬਠਿੰਡਾ ਅਤੇ ਮਾਨਸਾ ਵੱਲੋਂ ਖੋਲਣ ਦੀ ਇਜਾਜ਼ਤ ਨਹੀ ਦਿੱਤੀ। ਸੈਲੂਨ ਅਤੇ ਬਿਊਟੀ ਪਾਰਲਰ ਬੰਦ ਹੋਣ ਕਰਕੇ ਇਸ ਧੰਦੇ ਨਾਲ ਜੁੜੇ ਲੜਕੇ ਲੜਕੀਆਂ ਦੀ ਹਾਲਤ ਬਹੁੱਤ ਤਰਸਯੋਗ ਬਣੀ ਹੋਈ ਹੈ। 

ਅੱਜ ਮਾਨਸਾ ਦੀ ਸੁੰਨੀ ਗਲੀ ਵਿੱਚ ਬਣੇ ਕਾਫੀ ਸੈਲੂਨ ਵਾਲਿਆਂ ਨੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਭਾਵੇ ਸਾਡੇ ਕਾਰੋਬਾਰ ਬਹੁਤ ਛੋਟੇ ਹਨ। ਪਰ ਸਾਡੇ ਕੰਮ ਵੀ ਮਨੁੱਖੀ ਸਿਹਤ ਲਈ ਜਰੂਰੀ ਹਨ ਅਤੇ ਸਾਨੂੰ ਦੁਕਾਨਾਂ ਦਾ ਕਿਰਾਇਆ ਲਗਾਤਾਰ ਪੈ ਰਿਹਾ ਹੈ । ਮਾਨਸਾ ਦੇ ਸੈਲੂਨ ਦੇ ਮਾਲਕ ਪੰਕਜ ਛਾਬੜਾ ਨੇ ਦੱਸਿਆ ਕਿ ਜੋ ਵਰਕਰ ਸਾਡੇ ਕੋਲ ਕੰਮ ਕਰਦੇ ਹਨ । ਉਹਨਾਂ ਨੂੰ ਗੁਜਾਰਾ ਭੱਤਾ ਸਾਡੀ ਜੇਬ ਵਿੱਚੋਂ ਦਿੱਤਾ ਜਾ ਰਿਹਾ ਹੈ ਅਤੇ ਸੈਲੂਨ ਬੰਦ ਹੋਣ ਕਰਕੇ ਸਾਨੂੰ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੀ ਸਹਾਇਤਾ ਨਹੀ ਦਿੱਤੀ ਗਈ। ਜਿਸ ਨਾਲ ਸਾਨੂੰ ਆਪਣਾ ਗੁਜਾਰਾ ਬੜੀ ਮੁਸ਼ਕਿਲ ਨਾਲ ਕਰਨਾ ਪੈ ਰਿਹਾ, ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਕਈ ਸੈਲੂਨ ਅਤੇ ਬਿਊਟੀ ਪਾਰਲਰ ਮਾਲਿਕਾਂ ਨੇ ਕਰਜ਼ ਲੈ ਕੇ ਆਪਣਾ ਘਰ -ਬਾਰ ਚਲਾਇਆ ਸੀ , ਪਰ ਕਰਜ਼ ਅਤੇ ਵਿਆਜ ਦੀ ਰਾਸ਼ੀ ਲਗਾਤਾਰ ਵੱਧ ਰਹੀ ਹੈ। ਦੂਜੇ ਪਾਸੇ , ਆਮ ਲੋਕ ਵੀ ਸੈਲੂਨ ਅਤੇ ਬਿਊਟੀ ਪਾਰਲਰ ਬੰਦ ਹੋਣ ਲੋਕ ਵੀ ਕਾਰਣ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। 
 ਉਹਨਾਂ ਡੀ ਸੀ ਮਾਨਸਾ ਮੰਗ ਪੱਤਰ ਰਾਹੀ ਮੰਗ ਕੀਤੀ ਹੈ ਕਿ ਸਾਡੇ ਕਾਰੋਬਾਰ ਨੂੰ ਸ਼ਰਤਾ ਸਹਿਤ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ । ਬਠਿੰਡਾ ਤੋ ਖਾਨ ਸੈਲੂਨ ਦੇ ਮਾਲਕ ਜੁਲਫਕਾਰ ਖਾਨ ਅਤੇ ਮੈਲਬੋਰਾ ਬਿÀਟੀ ਪਾਰਲਰ ਦੀ ਮਾਲਕ ਜੱਸੀ ਸੰਗਤ ਨੇ ਵੀ ਕਿਹਾ ਕਿ ਅਸੀ ਪ੍ਰਸ਼ਾਸ਼ਨ ਨੂੰ ਪੂਰਨ ਤੌਰ ਤੇ ਯਕੀਨ ਦਿਵਾਉਦੇ ਹਾਂ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਤੇ ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖਦੇ ਹੋਏ ਸਾਰੀਆਂ ਸੈਲੂਨਾਂ ਵਿੱਚ ਕੰਮ ਕਰਨ ਤੋਂ ਪਹਿਲਾ ਸੈਨਟਾਈਜਰ ਦੀ ਵਰਤੋਂ ਕਰਨਗੇ। ਇਸਦੇ ਨਾਲ ਨਾਲ ਹਰ ਨਵੇਂ ਗਾਹਕ ਲਈ ਨਵੇਂ ਕੱਪੜੇ, ਤੋਲੀਏ ਆਦਿ ਦੀ ਵਰਤੋਂ ਕਰਨਗੇ । ਸੈਲੂਨ ਅਤੇ ਬਿਊਟੀ ਪਾਰਲਰ ਮਾਲਿਕਾਂ ਦਾ ਇਹ ਵੀ ਤਰਕ ਸੀ ਕਿ ਜਿਸ ਤਰ੍ਹਾਂ ਕਲੀਨਕ ਆਦਿ ਨੂੰ ਸ਼ਰਤਾਂ ਸਹਿਤ ਖੋਹਲਣ ਦੀ ਇਜ਼ਾਜ਼ਤ ਦਿੱਤੀ ਗਈ ਹੈ , ਉਸੇ ਤਰ੍ਹਾਂ ਸੈਲੂਨ ਅਤੇ ਬਿਊਟੀ ਪਾਰਲਰ ਵੀ ਸੰਬੰਧਿਤ ਹਨ।  ਇਸ ਮੌਕੇ ਅੱਲਗ ਅੱਲਗ ਸੈਲੂਨਾ ਅਤੇ ਬਿਊਟੀ ਪਾਰਲਰਾਂ ਦੇ ਮਾਲਕ ਅਮੀਸ਼ਾ ,ਸੰਦੀਪ ਅਰੋੜਾ, ਮੁਨੀਸ਼ ਭੱਟੀ, ਗਗਨ ਆਦਿ ਹਾਜ਼ਰ ਸਨ । 
ਹਿੰਦੁਸਥਾਨ ਸਮਾਚਾਰ /ਪੀਐਸ ਮਿੱਠਾ/ ਨਰਿੰਦਰ ਜੱਗਾ 


 
Top