मनोरंजन

Blog single photo

ਬਾਲੀਵੁਡ ਦੀ ਸਦਾਬਹਾਰ ਅਦਾਕਾਰਾ ਰੇਖਾ ਅੱਜ ਮਣਾ ਰਹੀ ਹੈ 66ਵਾਂ ਜਨਮ ਦਿਹਾੜਾ, ਵਧਾਈਆਂ ਦਾ ਲੱਗਿਆ ਤਾਂਤਾ

10/10/2020

ਬਾਲੀਵੁੱਡ ਵਿਚ ਆਪਣੀ ਖੂਬਸੂਰਤੀ, ਸੁੰਦਰਤਾ ਅਤੇ ਅਦਾਕਾਰੀ ਲਈ ਜਾਣੀ ਜਾਂਦੀ ਸਦਾਬਹਾਰ ਅਭਿਨੇਤਰੀ ਰੇਖਾ ਅੱਜ 66 ਸਾਲਾਂ ਦੀ ਹੋ ਗਈ ਹੈ। ਰੇਖਾ ਨੂੰ ਹਿੰਦੀ ਸਿਨੇਮਾ ਦੀ ਸਰਬੋਤਮ ਅਭਿਨੇਤਰੀਆਂ ਵਿਚੋਂ ਇਕ ਜਾਣਿਆ ਜਾਂਦਾ ਹੈ। ਉਹ ਇਸ ਉਮਰ ਵਿਚ ਵੀ ਫਿਟ ਅਤੇ ਖੂਬਸੂਰਤ ਹਨ। ਸੀਨੀਅਰ ਅਦਾਕਾਰਾ ਰੇਖਾ ਅਜੇ ਵੀ ਆਪਣੇ ਅੰਦਾਜ਼ ਦੀਆਂ ਸੁਰਖੀਆਂ ਵਿਚ ਬਣੀ ਹੋਈ ਹੈ।ਬਾਲੀਵੁੱਡ ਸਟਾਰ ਅਤੇ ਸਦਾਬਹਾਰ ਜਵਾਨ ਅਦਾਕਾਰਾ ਰੇਖਾ ਅੱਜ ਆਪਣਾ 66 ਵਾਂ ਜਨਮ ਦਿਹਾੜਾ ਮਨਾ ਰਹੀ ਹੈ। ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਇਸ ਵੱਡੇ ਦਿਨ ਦੀਆਂ ਵਧਾਈਆਂ ਦੇ ਰਹੇ ਹਨ  ਫੈਨਜ਼ ਸ਼ਾਨਦਾਰ ਮੈਸੇਜ ਅਤੇ ਸ਼ਾਇਰੀ ਜ਼ਰੀਏ ਉਨ੍ਹਾਂ ਨੂੰ ਅਨੌਖੇ ਢੰਗ ਨਾਲ ਸ਼ੁੱਭਕਾਮਨਾਵਾਂ ਦੇ ਰਹੇ ਹਨ।

ਰੇਖਾ ਨੂੰ ਦੇਖ ਕੇ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਇਕ ਫੈਨ ਨੇ ਲਿਖਿਆ,‘ਤੁਸੀਂ ਇਕ ਹੋਰ ਸਾਲ ਵੱਡੇ ਨਹੀਂ ਹੋ ਰਹੇ ਹੋ। ਤੁਸੀਂ ਸਿਰਫ਼ ਇਕ ਸਾਲ ਸ਼ਾਨਦਾਰ ਹੋ ਰਹੇ ਹੋ। ਸ਼ਾਨਦਾਰ ਇਨਸਾਨ ਨੂੰ ਜਨਮਦਿਨ ਦੀ ਵਧਾਈ, ਜਿਸ ਨੂੰ ਮੈਂ ਬੀਤੇ ਕਈ ਸਾਲਾਂ ਤੋਂ ਜਾਣਦਾ ਹਾਂ। ਤੁਸੀਂ ਹਰ ਦਿਨ ਗਾਰਜਿਅਸ ਹੁੰਦੇ ਰਹੋ।’

ਇਕ ਯੂਜ਼ਰ ਨੇ ਲਿਖਿਆ,‘ਦੁਆ ਹੈ ਕਿ ਕਾਮਯਾਬੀ ਦੇ ਹਰ ਸਿਖ਼ਰ ’ਤੇ ਤੁਹਾਡਾ ਨਾਂਅ ਹੋਵੇ, ਤੁਹਾਡੇ ਹਰ ਕਦਮ ’ਤੇ ਦੁਨੀਆ ਦਾ ਸਲਾਮ ਹੋਵੇ। ਹਿੰਮਤ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ, ਸਾਡੀ ਦੁਆ ਹੈ ਕਿ ਵਕਤ ਵੀ ਇਕ ਦਿਨ ਤੁਹਾਡਾ ਗੁਲਾਮ ਹੋਵੇਗਾ।

 10 ਅਕਤੂਬਰ 1954 ਨੂੰ ਮਦਰਾਸ ਵਿੱਚ ਜਨਮੇ ਰੇਖਾ ਦਾ ਪੂਰਾ ਨਾਮ ਭਨੂਰੇਖਾ ਗਣੇਸ਼ਨ ਹੈ। ਰੇਖਾ ਦੀ ਜ਼ਿੰਦਗੀ ਉਤਰਾਅ ਚੜਾਅ ਨਾਲ ਭਰੀ ਹੋਈ ਸੀ। ਰੇਖਾ ਮਸ਼ਹੂਰ ਤਾਮਿਲ ਫਿਲਮ ਅਦਾਕਾਰ ਜੈਮਿਨੀ ਗਨੇਸ਼ਨ ਅਤੇ ਅਭਿਨੇਤਰੀ ਪੁਸ਼ਪਾਵਾਲੀ ਦੀ ਧੀ ਹੈ। ਦੋਹਾਂ ਨੇ ਗੁਪਤ ਰੂਪ ਵਿੱਚ ਵਿਆਹ ਕੀਤਾ ਅਤੇ ਬਾਅਦ ਵਿਚ ਦੋਵੇਂ ਵੱਖਰੇ ਹੋ ਗਏ। ਰੇਖਾ ਦੇ ਪਿਤਾ ਰੇਖਾ ਨੂੰ ਕਦੇ ਆਪਣੀ ਧੀ ਨਹੀਂ ਸਮਝਦੇ ਸਨ, ਜਿਸ ਕਾਰਨ ਰੇਖਾ ਹਮੇਸ਼ਾਂ ਆਪਣੇ ਪਿਤਾ ਦੇ ਪਿਆਰ ਤੋਂ ਵਾਂਝੀ ਰਹਿੰਦੀ ਸੀ।


 
Top