मनोरंजन

Blog single photo

ਕ੍ਰਾਈਮ ਸੀਰੀਜ ਮਿਰਜ਼ਾਪੁਰ-2 ਦਾ ਟ੍ਰੇਲਰ ਆਉਟ, 23 ਨੂੰ ਐਮਾਜੋਨ ਪ੍ਰਾਈਮ 'ਤੇ ਹੋਵੇਗੀ ਰਿਲੀਜ਼

06/10/2020



ਕ੍ਰਾਈਮ ਸੀਰੀਜ ਮਿਰਜ਼ਾਪੁਰ-2 ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ। ਪਹਿਲਾਂ ਟ੍ਰੇਲਰ ਨੂੰ 12 ਵਜੇ ਰਿਲੀਜ਼ ਕੀਤਾ ਜਾਣਾ ਸੀ। ਇਸ ਗੱਲ ਦਾ ਐਲਾਨ ਵੀ ਪਹਿਲਾਂ ਹੀ ਕੀਤਾ ਜਾ ਚੁੱਕੀ ਸੀ ਪਰ ਫਿਰ ਇਸ ਨੂੰ 1 ਵਜੇ ਰਿਲੀਜ਼ ਕੀਤਾ ਗਿਆ। ਖ਼ੈਰ! ਸੀਰੀਜ਼ ਤਾਂ 23 ਅਕਤੂਬਰ ਨੂੰ ਰਿਲੀਜ਼ ਹੋਵੇਗੀ ਪਰ ਉਸ ਤੋਂ ਪਹਿਲਾਂ ਸੀਰੀਜ ਦੇ ਟ੍ਰੇਲਰ ਦਾ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।

ਟ੍ਰੇਲਰ ਦੀ ਸ਼ੁਰੂਆਤ ਹੁੰਦੀ ਹੈ ਪੰਕਜ ਤ੍ਰਿਪਾਠੀ ਦੇ ਡਾਇਲਾਗ ਨਾਲ 'ਜੋ ਆਇਆ ਹੈ ਵੋ ਜਾਏਗਾ ਭੀ...' ਬੱਸ ਮਰਜ਼ੀ ਹਮਾਰੀ ਹੋਗੀ...' ਗੱਦੀ ਪਰ ਹਮ ਰਹੇਂ ਚਾਹੇ ਮੁੰਨਾ, ਨਿਯਮ ਸੇਮ ਹੋਗਾ।' ਟ੍ਰੇਲਰ 'ਚ ਮੁੰਨਾ ਤ੍ਰਿਪਾਠੀ ਉਸ ਨਿਯਮ ਨੂੰ ਬਦਲਣ ਦੀ ਗੱਲ ਕਰ ਰਿਹਾ ਹੈ ਤੇ ਜਿਵੇਂ ਕਿ ਪਹਿਲਾਂ ਹੀ ਟੀਜ਼ਰ 'ਚ ਦਿਖਾਇਆ ਗਿਆ ਸੀ ਕਿ ਗੁੱਡੂ ਪੰਡਿਤ ਤੇ ਗੋਲੂ ਗੁਪਤਾ ਹੁਣ ਬਬਲੂ ਤੇ ਸਵੀਟੀ ਦੀ ਮੌਤ ਦਾ ਬਦਲਾ ਲੈਣਗੇ। ਦੋਵੇਂ ਬਦਲਾ ਹੀ ਨਹੀਂ ਲੈਣਗੇ ਸਗੋਂ ਹੁਣ ਉਨ੍ਹਾਂ ਨੇ ਮਿਰਜ਼ਾਪੁਰ 'ਤੇ ਰਾਜ ਕਰਨਾ ਹੈ, ਹੁਣ ਉਨ੍ਹਾਂ ਨੂੰ ਮਿਰਜ਼ਾਪੁਰ ਚਾਹੀਦਾ ਹੈ।

ਇਨ੍ਹਾਂ ਚਾਰਾਂ ਤੋਂ ਇਲਾਵਾ ਇਸ ਵਾਰ ਰਤਿਸ਼ੰਕਰ ਸ਼ੁਕਲਾ, ਜਿਨ੍ਹਾਂ ਨੇ ਜੌਨਪੁਰ 'ਚੇ ਵੜ ਕੇ ਗੁੱਡੂ ਪੰਡਿਤ ਨੂੰ ਮਾਰਿਆ ਸੀ। ਉਨ੍ਹਾਂ ਦਾ ਬੇਟਾ ਸ਼ਰਧ ਵੀ ਮਿਰਜ਼ਾਪੁਰ ਦੀ ਗੱਦੀ ਲੈਣ ਲਈ ਰਾਜਨੀਤੀ 'ਚ ਉਤਰੇਗਾ, ਤਾਂ ਮਿਰਜ਼ਾਪੁਰ 'ਤੇ ਕੌਣ ਰਾਜ ਕਰੇਗਾ, ਕਿਸ ਦੀ ਹੋਵੇਗੀ ਮਿਰਜ਼ਾਪੁਰ ਦੀ ਗੱਦੀ, ਇਹ ਜਾਣਨ ਲਈ ਤੁਹਾਨੂੰ ਸੀਰੀਜ਼ ਰਿਲੀਜ਼ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ।

ਹਿੰਦੁਸਥਾਨ ਸਮਾਚਾਰ//ਕੁਸੁਮ


 
Top